ਵਿਧਾਇਕ ਸੰਗੋਵਾਲ ਵਲੋਂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਅਵਨੀਤ ਕੌਰ ਜਰਖੜ ਅਤੇ ਸਿਕੰਦਰ ਸਿੰਘ ਦੇ ਹੱਕ ਚੋਣ ਮੀਟਿੰਗਾਂ
ਅਜੀਤ ਡੈਸਕ
10-12-2025
ਡੇਹਲੋਂ, 9 ਦਸੰਬਰ (ਅੰਮਿ੍ਤਪਾਲ ਸਿੰਘ ਕੈਲੇ)-ਹਲਕਾ ਗਿੱਲ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਉਮੀਦਵਾਰਾਂ ਦੇ ਹੱਕ ਵਿੱਚ ਦਰਜਨਾਂ ਪਿੰਡਾਂ ਅੰਦਰ ਤੂਫ਼ਾਨੀ ਚੋਣ ਪ੍ਰਚਾਰ ਕਰਦਿਆਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪ ਸਰਕਾਰ ਵਲੋਂ ਲੋਕਹਿੱਤਾਂ ਲਈ ਕੀਤੇ ਸ਼ਲਾਘਾਯੋਗ ਕਾਰਜਾਂ ਨੂੰ ਮੁੱਖ ਰੱਖਦਿਆਂ ਪਾਰਟੀ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਤਾਂ ਕਿ ਪਿੰਡਾਂ ਅੰਦਰ ਸਰਬਪੱਖੀ ਵਿਕਾਸ ਕਰਨ ਲਈ ਹਨੇਰੀ ਲਿਆਂਦੀ ਜਾ ਸਕੇ | ਉਨ੍ਹਾਂ ਹਲਕਾ ਗਿੱਲ ਦੇ ਜ਼ਿਲ੍ਹਾ ਪ੍ਰੀਸ਼ਦ ਆਲਮਗੀਰ ਜੋਨ ਤੋਂ ਚੋਣ ਲੜ ਰਹੇ ਉੱਘੇ ਖੇਡ ਪ੍ਰਮੋਟਰ ਜਗਰੂਪ ਸਿੰਘ ਜਰਖੜ ਦੀ ਨੂੰਹ ਰਾਣੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਵਨੀਤ ਕੌਰ ਜਰਖੜ (ਪਤਨੀ ਸੰਦੀਪ ਸਿੰਘ ਸਰਪੰਚ ਜਰਖੜ) ਅਤੇ ਕਿਲ੍ਹਾ ਰਾਇਪੁਰ ਜ਼ੋਨ ਤੋਂ ਸਿਕੰਦਰ ਸਿੰਘ ਸਮੇਤ ਵੱਖ-ਵੱਖ ਬਲਾਕ ਸੰਮਤੀਆਂ ਦੇ ਉਮੀਦਵਾਰਾਂ ਦੀ ਚੋਣ ਮੁਹਿੰਮ ਨੂੰ ਵੱਡਾ ਹੁਲਾਰਾ ਦਿੰਦਿਆਂ ਪਿੰਡ ਜੱਸੜ, ਉਮੈਦਪੁਰ, ਸੀਲੋਂ ਖ਼ੁਰਦ, ਗੁਰਮ ਬੂਲ, ਦੁਲੇਅ, ਸਾਇਆਂ ਕਲਾਂ, ਭੁੱਟਾ, ਗੁਰਮ, ਸਾਇਆਂ ਖ਼ੁਰਦ ਸਮੇਤ ਦਰਜਨਾਂ ਪਿੰਡਾਂ ਵਿੱਚ ਵਿਸ਼ਾਲ ਮੀਟਿੰਗਾਂ ਕਰਕੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਵੋਟਰਾਂ ਨੂੰ ਉਮੀਦਵਾਰ ਅਵਨੀਤ ਕੌਰ ਜਰਖੜ, ਸਕਿੰਦਰ ਸਿੰਘ ਕਿਲ੍ਹਾ ਰਾਇਪੁਰ ਅਤੇ ਰਾਜਨੀਤਿਕ ਮੈਦਾਨ ਵਿੱਚ ਨਿਤਰੇ ਬਲਾਕ ਸੰਮਤੀ ਉਮੀਦਵਾਰਾਂ ਨੂੰ ਜਿਤਾਉਣ ਲਈ ਅਪੀਲ ਕੀਤੀ | ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੀਆਂ ਉਸਾਰੂ ਵਿਕਾਸ ਨੀਤੀਆਂ ਸੰਬੰਧੀ ਕਿਹਾ ਕਿ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਵਿਕਾਸ ਦੀ ਲਹਿਰ ਸ਼ੁਰੂ ਹੋਵੇਗੀ ਸਾਰੇ ਪਿੰਡਾਂ ਵਿੱਚ ਜੰਗੀ ਪੱਧਰ 'ਤੇ ਵਿਕਾਸ ਹੋਵੇਗਾ | ਇਸ ਮੌਕੇ ਵੱਖ-ਵੱਖ ਮੀਟਿੰਗਾਂ ਨੂੰ ਉਮੀਦਵਾਰ ਅਵਨੀਤ ਕੌਰ ਜਰਖੜ, ਸਕਿੰਦਰ ਸਿੰਘ ਅਤੇ ਖੇਡ ਪ੍ਰਮੋਟਰ ਜਗਰੂਪ ਸਿੰਘ ਜਰਖੜ ਨੇ ਵੀ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ | ਇਸ ਮੌਕੇ ਪੀ. ਏ. ਜਸਵਿੰਦਰ ਸਿੰਘ ਜੱਸੀ, ਮਨਦੀਪ ਸਿੰਘ ਰਵੀ ਝੰਮਟ, ਸਰਪੰਚ ਰਮਤੇਜ ਸਿੰਘ ਜੱਸੜ, ਸਰਪੰਚ ਦਲਜੀਤ ਸਿੰਘ ਹਰਨਾਮਪੁਰਾ, ਸਰਪੰਚ ਕੁਲਦੀਪ ਸਿੰਘ ਸੀਲੋਂ ਖੁਰਦ, ਸਰਬਪ੍ਰੀਤ ਸਿੰਘ ਹਰਨਾਂਮਪੂਰਾ, ਸਰਪੰਚ ਵਿੱਕੀ ਦੁਲੇਅ, ਗੁਰਜੀਤ ਸਿੰਘ ਦੁਲੇਅ, ਸਰਪੰਚ ਹਰਤੇਜ ਸਿੰਘ ਸੀਲੋ ਕਲਾਂ, ਸਰਪੰਚ ਅਮਨਦੀਪ ਸਿੰਘ ਬੂਲ, ਸਰਪੰਚ ਰਘਵਿੰਦਰ ਸਿੰਘ ਸਾਇਆਂ ਕਲਾਂ, ਸੋਮਾ ਖੇੜੀ, ਹਰਦੀਪ ਸਿੰਘ ਖੇੜੀ, ਬਲਰਾਜ ਸਿੰਘ ਸੋਨੂ ਗਿੱਲ, ਸਰਪੰਚ ਆਤਮਾ ਸਿੰਘ ਠੱਕਰਵਾਲ, ਸਰਪੰਚ ਸੰਦੀਪ ਸਿੰਘ ਜਰਖੜ, ਸੰਮਤੀ ਮੈਂਬਰ ਸਾਹਿਬਜੀਤ ਸਿੰਘ ਸਾਬੀ ਜਰਖੜ, ਗੁਰਜੀਤ ਸਿੰਘ ਦੁਲੇਅ ਉਮੀਦਵਾਰ ਆਲਮਗੀਰ, ਕੁਲਵਿੰਦਰ ਸਿੰਘ ਕਿੰਦਾ ਬਲਾਕ ਸੰਮਤੀ ਠੱਕਰਵਾਲ, ਸੁਰਿੰਦਰ ਕੌਰ ਉਮੀਦਵਾਰ ਬਲਾਕ ਸੰਮਤੀ ਜੱਸੋਵਾਲ, ਜਸਪਾਲ ਕੌਰ ਉਮੀਦਵਾਰ ਬਲਾਕ ਸੰਮਤੀ ਖਾਨਪੁਰ, ਮਹਿੰਦਰ ਕੌਰ ਪੱਦੀ ਉਮੀਦਵਾਰ ਬਲਾਕ ਸੰਮਤੀ ਜੱਸੜ, ਸਵਰਨ ਸਿੰਘ ਘਵੱਦੀ ਉਮੀਦਵਾਰ ਬਲਾਕ ਸੰਮਤੀ ਭੁੱਟਾ, ਸਮੇਤ ਇਲਾਕੇ ਦੇ ਪੰਚ ਸਰਪੰਚ ਅਤੇ ਆਮ ਆਦਮੀ ਪਾਰਟੀ ਤੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ |