ਰਾੜਾ ਸਾਹਿਬ, 9 ਦਸੰਬਰ (ਸੁਖਵੀਰ ਸਿੰਘ ਚਣਕੋਈਆਂ)- ਹਲਕਾ ਵਿਧਾਇਕ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਦੇ ਨੌਜਵਾਨ ਸਪੁੱਤਰ ਡਾ. ਸੁਬੇਗ ਸਿੰਘ ਵਲੋਂ ਵੀ ਹਲਕਾ ਪਾਇਲ ਦੇ ਵੱਖ-ਵੱਖ ਪਿੰਡਾਂ ਅੰਦਰ ਚੋਣ ਕੰਪੇਨ ਦੀ ਕਮਾਨ ਸੰਭਾਲੀ ਹੋਈ ਹੈ ਅਤੇ 'ਆਪ' ਉਮੀਦਵਾਰਾਂ ਦੇ ਹੱਕ 'ਚ ਲਗਾਤਾਰ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਹਨ | ਡਾ. ਸੁਬੇਗ ਸਿੰਘ ਵੱਲੋਂ ਅੱਜ ਪਿੰਡ ਬਿਲਾਸਪੁਰ ਵਿਖੇ ਜ਼ਿਲ੍ਹਾ ਪ੍ਰੀਸ਼ਦ ਕੱਦੋਂ ਜੋਨ ਤੋਂ ਉਮੀਦਵਾਰ ਅਭੈ ਸਿੰਘ ਬੈਂਸ (ਜੱਲ੍ਹਾ) ਅਤੇ ਪੰਚਾਇਤ ਸੰਮਤੀ ਬਿਲਾਸਪੁਰ ਜੋਨ ਤੋਂ ਉਮੀਦਵਾਰ ਗੁਰਪਾਲ ਸਿੰਘ ਲੱਧੜ੍ਹ ਨੂੰ ਨਾਲ ਲੈ ਕੇ ਉਨ੍ਹਾਂ ਦੇ ਹੱਕ 'ਚ ਘਰ -ਘਰ ਦਾ ਬੂਹਾ ਖੜ੍ਹਕਾ ਕੇ ਵੋਟਾਂ ਮੰਗੀਆਂ | ਡਾ. ਸੁਬੇਗ ਸਿੰਘ ਗਿਆਸਪੁਰਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਲਾਕੇ ਦੀ ਹੋਰ ਤਰੱਕੀ ਅਤੇ ਬਿਹਤਰੀ ਲਈ 14 ਦਸੰਬਰ 2025 ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ 'ਚ ਝਾੜੂ ਦੇ ਚੋਣ ਨਿਸ਼ਾਨ 'ਤੇ ਮੋਹਰ ਲਗਾ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਲਕਾ ਵਿਧਾਇਕ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਦੇ ਹੱਥ ਮਜ਼ਬੂਤ ਕੀਤੇ ਜਾਣ | ਇਸ ਮੌਕੇ ਚੇਅਰਮੈਨ ਤਰਲੋਚਨ ਸਿੰਘ ਬੁਆਣੀ, ਆੜ੍ਹਤੀ ਏ. ਪੀ. ਜੱਲ੍ਹਾ, ਸਰਪੰਚ ਲੱਖਾ ਗਿੱਦੜੀ, ਡਾ. ਸਰਬਜੀਤ ਸਿੰਘ, ਫ਼ੌਜੀ ਬਲਵੀਰ ਸਿੰਘ, ਨਿਰਮਲ ਸਿੰਘ ਰਿਟਾ. ਡੀ. ਪੀ. ਡੀ. ਉ. ਸਮੇਤ ਵੱਡੀ ਗਿਣਤੀ ਵਿੱਚ 'ਆਪ' ਵਰਕਰ ਸਨ |