28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਮੁੜ ਮਿਲਣ ਦੇ ਵਾਅਦੇ ਨਾਲ ਕਲਗ਼ੀਧਰ ਅਕੈਡਮੀ ਸਕੂਲ ਦੁੱਗਰੀ ਵਿਖੇ ਦੋ ਰੋਜ਼ਾ ਐਥਲੈਟਿਕ ਮੀਟ ਸਮਾਪਤ

ਅਜੀਤ ਡੈਸਕ 23-11-2025
ਸਾਹਨੇਵਾਲ, 22 ਨਵੰਬਰ (ਹਨੀ ਚਾਠਲੀ)-ਕਲਗ਼ੀਧਰ ਅਕੈਡਮੀ ਸੀਨੀਅਰ ਸੈਕੰਡਰੀ ਸਕੂਲ ਦੁੱਗਰੀ ਵਿਖੇ ਹੋਈ 'ਸਾਲਾਨਾ ਐਥਲੈਟਿਕ ਮੀਟ-2025' ਵਿਚ ਬਾਬਾ ਹਰੀ ਸਿੰਘ ਰੰਧਾਵਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਤੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ¢ ਅਮਨਦੀਪ ਸਿੰਘ ਝੱਜ ਵੀ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਿਲ ਹੋਏ ¢ ਸਕੂਲ ਪਿ੍ੰਸੀਪਲ ਭੁਪਿੰਦਰਜੀਤ ਕੌਰ ਬੇਦੀ ਅਤੇ ਮੈਨੇਜਰ ਲਖਵੀਰ ਸਿੰਘ ਹਰਾ ਨੇ ਉਨ੍ਹਾਂ ਦਾ ਸਵਾਗਤ ਕੀਤਾ¢ ਸਕੂਲ ਦੇ ਹੈੱਡ ਬੁਆਏ, ਹੈੱਡ ਗਰਲ, ਸਪੋਰਟਸ ਕੈਪਟਨ, ਚਾਰੇ ਹਾਊਸਾਂ ਦੇ ਕਪਤਾਨਾਂ ਅਤੇ ਐਨ. ਸੀ. ਸੀ. ਕੈਡਿਟਾਂ ਵਲੋਂ ਮਾਰਚ ਪਾਸ ਕਰਨ ਤੋਂ ਬਾਅਦ ਅਤੇ ਆਏ ਹੋਏ ਮੁੱਖ ਮਹਿਮਾਨਾਂ ਵਲੋਂ ਝੰਡਾ ਲਹਿਰਾਉਣ ਦੀ ਰਸਮ ਕਰਨ ਤੋਂ ਬਾਅਦ ਅਥਲੈਟਿਕ ਮੀਟ ਦਾ ਉਦਘਾਟਨ ਕੀਤਾ ਗਿਆ ¢ ਬਾਬਾ ਹਰੀ ਸਿੰਘ ਰੰਧਾਵਾ ਨੇ ਜੇਤੂ ਵਿਦਿਆਰਥੀਆਂ ਨੂੰ ਆਪਣਾ ਆਸ਼ੀਰਵਾਦ ਦਿੰਦੇ ਹੋਏ ਤਗਮਿਆਂ ਨਾਲ ਸਨਮਾਨਿਤ ਕੀਤਾ ¢ ਸਕੂਲ ਦੇ ਪਿ੍ੰਸੀਪਲ ਭੁਪਿੰਦਰਜੀਤ ਕੌਰ ਬੇਦੀ ਵਲੋਂ ਬੈੱਸਟ ਹਾਊਸ ਇਨ ਅਥਲੈਟਿਕ ਈਵੈਂਟਸ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਹਾਊਸ ਨੂੰ ਘੋਸ਼ਿਤ ਕੀਤਾ ਗਿਆ¢ ਬੈੱਸਟ ਐਥਲੀਟ (ਜੂਨੀਅਰ) ਪਿ੍ੰਸਦੀਪ ਸਿੰਘ ਤੇ ਰਵਨੀਤ ਕੌਰ ਅਤੇ ਸੀਨੀਅਰ ਵਿਚੋਂ ਬੈੱਸਟ ਐਥਲੀਟ ਅਮਰਿੰਦਰਜੋਤ ਸਿੰਘ ਅਤੇ ਨਵਨੀਤ ਕੌਰ ਨੂੰ ਘੋਸ਼ਿਤ ਕੀਤਾ ਗਿਆ | ਸੰਤ ਬਾਬਾ ਹਰੀ ਸਿੰਘ ਰੰਧਾਵਾ, ਸਕੂਲ ਦੇ ਮੈਨੇਜਰ ਲਖਵੀਰ ਸਿੰਘ ਹਰਾ, ਪਿ੍ੰਸੀਪਲ ਭੁਪਿੰਦਰਜੀਤ ਕੌਰ ਬੇਦੀ, ਵਾਈਸ ਪਿ੍ੰਸੀਪਲ ਖੁਸ਼ਵੰਤ ਸਿੰਘ ਗਿੱਲ ਵਲੋਂ ਜੇਤੂਆਂ ਨੂੰ ਵਧਾਈ ਦਿੱਤੀ ਗਈ ਅਤੇ ਵਿਸ਼ੇਸ਼ ਤੌਰ 'ਤੇ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ¢ ਇਸ ਦਿਨ ਨੂੰ ਸਫਲ ਬਣਾਉਣ ਲਈ ਸਰੀਰਕ ਸਿੱਖਿਆ ਵਿਭਾਗ ਦੇ ਨਿਰਪਜੀਤ ਸਿੰਘ, ਗੁਰਦੀਪ ਸਿੰਘ, ਸੰਗਰਾਮ ਸਿੰਘ ਤੇ ਕੋਚ ਮਨਿੰਦਰ ਸਿੰਘ ਭੱਟੀ ਨੇ ਵਿਸ਼ੇਸ਼ ਤੌਰ 'ਤੇ ਯੋਗਦਾਨ ਪਾਇਆ¢ ਇਸ ਮੌਕੇ ਸਕੂਲ ਦੇ ਸਾਰੇ ਵਿਦਿਆਰਥੀ ਅਤੇ ਸਮੂਹ ਅਧਿਆਪਕ ਹਾਜ਼ਰ ਸਨ¢
ਪਿਛਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਜਾਏ ਨਗਰ ਕੀਰਤਨ ਦਾ ਸਾਹਨੇਵਾਲ ਵਿਖੇ ਪਹੁੰਚਣ 'ਤੇ ਮੰਤਰੀ ਮੁੰਡੀਆਂ ਤੇ ਸੰਗਤਾਂ ਨੇ ਕੀਤ... ਅਗਲੀ ਖ਼ਬਰ ਮੰਤਰੀ ਸੌਂਦ ਨੇ ਸਫਲ ਨਗਰ ਕੀਰਤਨ ਸਵਾਗਤ ਸਮਾਰੋਹ ਲਈ ਧੰਨਵਾਦ ਪ੍ਰਗਟਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।