28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਵਿਸ਼ਾਲ ਅਲੌਕਿਕ ਨਗਰ ਕੀਰਤਨ ਦਾ ਵੱਖ-ਵੱਖ ਥਾਵਾਂ 'ਤੇ ਭਰਵਾਂ ਸਵਾਗਤ

ਅਜੀਤ ਡੈਸਕ 23-11-2025
ਮਾਛੀਵਾੜਾ ਸਾਹਿਬ, 22 ਨਵੰਬਰ (ਮਨੋਜ ਕੁਮਾਰ, ਰਾਜਦੀਪ ਸਿੰਘ ਅਲਬੇਲਾ)-ਆਸਾਮ ਦੇ ਪਵਿੱਤਰ ਗੁਰਦੁਆਰਾ ਸ਼੍ਰੀ ਧੋਬੜੀ ਸਾਹਿਬ ਤੋਂ ਰਵਾਨਾ ਵਿਸ਼ਾਲ ਨਗਰ ਕੀਰਤਨ ਦਾ ਸ਼ਨੀਵਾਰ ਦੀ ਸਵੇਰ ਸ਼੍ਰੀ ਅਨੰਦਪੁਰ ਸਾਹਿਬ ਨੂੰ ਰਵਾਨਾ ਹੋਣ ਸਮੇਂ ਮਾਛੀਵਾੜਾ ਦੀ ਪਵਿੱਤਰ ਧਰਤੀ 'ਤੇ ਭਰਵਾਂ ਸਵਾਗਤ ਕੀਤਾ ਗਿਆ ¢ ਸ਼ੁੱਕਰਵਾਰ ਦੀ ਰਾਤ ਇਸ ਨਗਰ ਕੀਰਤਨ ਨੇ ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਵਿਖੇ ਵਿਸ਼ਰਾਮ ਕੀਤਾ ਤੇ ਫਿਰ ਅਗਲੇ ਦਿਨ ਆਪਣੇ ਅਗਲੇ ਤੇ ਆਖ਼ਰੀ ਪੜਾਅ ਸ਼੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਇਆ¢ ਰਵਾਨਾ ਹੋਣ ਮੌਕੇ ਗਿਆਨੀ ਸਾਹਿਬ ਸ਼ਮਿੰਦਰ ਸਿੰਘ ਗ੍ਰੰਥੀ ਸੱਚਖੰਡ ਹਰਿਮੰਦਰ ਸਾਹਿਬ ਨੇ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੰੂ ਯਾਦ ਕੀਤਾ | ਡੀ. ਐੱਸ. ਪੀ. ਸਮਰਾਲਾ ਤਰਲੋਚਨ ਸਿੰਘ ਦੀ ਅਗਵਾਈ ਵਿਚ ਸਥਾਨਕ ਪੁਲਿਸ ਸਟੇਸ਼ਨ ਦੀ ਟੁਕੜੀ ਨੇ ਸਲਾਮੀ ਭੇਟ ਕੀਤੀ ¢ ਇਲਾਕੇ ਦੇ ਕਰੀਬ ਇੱਕ ਦਰਜਨ ਸਕੂਲਾਂ ਦੇ ਸੈਂਕੜੇ ਬੱਚੇ ਨਗਰ ਕੀਰਤਨ ਦੇ ਸਵਾਗਤ ਦਾ ਵੱਡਾ ਹਿੱਸਾ ਬਣੇ¢ ਇਸ ਮੌਕੇ ਸ਼ਹਿਰ ਦੀਆਂ ਸੰਗਤਾਂ ਤੋਂ ਇਲਾਵਾ ਹੋਰਨਾਂ ਸ਼ਖ਼ਸੀਅਤਾਂ ਵਿਚ ਮੈਂਬਰ ਸ਼ੋ੍ਰਮਣੀ ਕਮੇਟੀ ਰਣਜੀਤ ਸਿੰਘ ਮੰਗਲੀ, ਮੈਂਬਰ ਹਰਜਤਿੰਦਰ ਕੌਰ, ਵਿਧਾਇਕ ਜਗਤਾਰ ਸਿੰਘ ਦਿਆਲਪੁਰਾ,ਹਲਕਾ ਇੰਚਾਰਜ ਸ਼ੋ੍ਰਮਣੀ ਅਕਾਲੀ ਦਲ ਪਰਮਜੀਤ ਸਿੰਘ ਢਿੱਲੋਂ, ਮੈਨੇਜਰ ਗੁਰਦੁਆਰਾ ਸਾਹਿਬ ਜਸਬੀਰ ਸਿੰਘ ਮੰਗਲੀ, ਜਸਬੀਰ ਸਿੰਘ ਢਿੱਲੋਂ, ਚਿੱਤਰਕਾਰ ਜਗਦੀਸ਼ ਬਰਾੜ, ਪ੍ਰਧਾਨ ਜਸਬੀਰ ਸਿੰਘ, ਸਾਬਕਾ ਪ੍ਰਧਾਨ ਉਜਾਗਰ ਸਿੰਘ, ਬਾਬਾ ਮੋਹਨ ਸਿੰਘ ਸਮੇਤ ਹੋਰ ਕਈਆਂ ਨੇ ਆਪਣੀ ਹਾਜ਼ਰੀ ਭਰੀ¢
ਪਿਛਲੀ ਖ਼ਬਰ ਬਗਲੀ ਕਲਾਂ ਵਿਖੇ 75 ਸਾਲਾ ਨੈਸ਼ਨਲ ਪੱਧਰੀ ਬਜ਼ੁਰਗ ਦੌੜਾਕ ਸ਼ਿੰਗਾਰਾ ਸਿੰਘ ਸੇਵਾ ਮੁਕਤ ਇੰਸਪੈਕਟਰ ਨੂੰ ਕੀਤਾ ਸਨਮਾਨਿਤ... ਅਗਲੀ ਖ਼ਬਰ ਨੌਜਵਾਨ ਨੇ ਗਲੀ 'ਚ ਡਿੱਗਿਆ ਮਿਲਿਆ ਮਹਿੰਗਾ ਮੋਬਾਈਲ ਮਾਲਕ ਨੂੰ ਸੌਂਪਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।