12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਲੰਮੇ ਗੋਤ ਦੇ ਜਠੇਰਿਆਂ ਦੀ ਯਾਦ 'ਚ ਸਮਾਗਮ

ਅਜੀਤ ਡੈਸਕ 22-10-2025
ਰਾੜਾ ਸਾਹਿਬ, 21 ਅਕਤੂਬਰ (ਸੁਖਵੀਰ ਸਿੰਘ ਚਣਕੋਈਆਂ)-ਇਤਿਹਾਸਕ ਪਿੰਡ ਘੁਡਾਣੀ ਕਲਾਂ ਵਿਖੇ ਲੰਮੇ ਗੋਤੀਆਂ ਵੱਲੋਂ ਜਠੇਰਿਆਂ ਦੀ ਯਾਦ 'ਚ ਸਾਲਾਨਾ ਸਮਾਗਮ ਕਰਵਾਇਆ ਗਿਆ | ਜਿਸ 'ਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਢਾਡੀ ਦਰਬਾਰ ਸਜਾਇਆ ਗਿਆ, ਜਿਸ 'ਚ ਬਲਦੇਵ ਸਿੰਘ ਬਿੱਲੂ ਸ਼ੰਕਰ ਤੇ ਗੁਰਚਰਨ ਸਿੰਘ ਗੁਰਮ ਦੇ ਜਥਿਆਂ ਨੇ ਹਾਜ਼ਰੀ ਭਰੀ | ਸਮਾਗਮ 'ਚ ਸਾਬਕਾ ਕਾਂਗਰਸੀ ਵਿਧਾਇਕ ਲਖਵੀਰ ਸਿੰਘ ਲੱਖਾ, ਸਰਪੰਚ ਗੁਰਿੰਦਰ ਸਿੰਘ, ਸੇਵਾਦਾਰ ਬਾਬਾ ਪਾਲ ਸਿੰਘ, ਰਣਜੀਤ ਸਿੰਘ ਜੀਤੀ, ਹੰਸਰਾਜ ਸਿੰਘ, ਡਾ. ਸੁਖਮਿੰਦਰ ਸਿੰਘ , ਜਸਵੀਰ ਸਿੰਘ ਕੁੱਕੂ ਪ੍ਰਧਾਨ, ਚਰਨਜੀਤ ਸਿੰਘ, ਹੌਲਦਾਰ ਸੁਖਦੇਵ ਸਿੰਘ, ਮਨਦੀਪ ਸ਼ਰਮਾ ਘੁਡਾਣੀ, ਰਬਨਦੀਪ ਸਿੰਘ ਪੰਚ, ਬੀਰਸੁਖਦੀਪ ਸਿੰਘ ਬੋਪਾਰਾਏ ਪ੍ਰਧਾਨ ਯੂਥ, ਗਿਆਨੀ ਚਰਨਜੀਤ ਸਿੰਘ, ਬਲਵੀਰ ਸਿੰਘ, ਸਰਬਜੀਤ ਸਿੰਘ, ਮੰਚ ਸੰਚਾਲਕ ਬੰਤ ਸਿੰਘ ਘੁਡਾਣੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੰਮੇ ਗੋਤੀ ਸ਼ਾਮਿਲ ਸਨ | ਇਸ ਸਮੇਂ ਪ੍ਰਬੰਧਕਾਂ ਵੱਲੋਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਿਰੋਪਾਉ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ |
ਪਿਛਲੀ ਖ਼ਬਰ ਗੰਗਾ ਐਕਰੋਵੂਲ ਵਾਲਿਆਂ ਨੇ ਦਹੇੜੂ ਵਿਖੇ ਬਣਾਇਆ ਸ਼ੈੱਡ ਅਗਲੀ ਖ਼ਬਰ ਸੈਂਟੀਨਲ ਇੰਟਰਨੈਸ਼ਨਲ ਸਕੂਲ ਵਿਖੇ ਇੰਟਰ-ਹਾਊਸ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।