10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਸਰਕਾਰ ਝੋਨੇ 'ਤੇ ਕਿਸਾਨਾਂ ਨੂੰ ਬੋਨਸ ਦੇਵੇ- ਲੱਖਾ ਪਾਇਲ

ਅਜੀਤ ਡੈਸਕ 22-10-2025
ਬੀਜਾ, 21 ਅਕਤੂਬਰ (ਕਸ਼ਮੀਰਾ ਸਿੰਘ ਬਗ਼ਲੀ)- ਸੂਬੇ ਅੰਦਰ ਆਏ ਹੜ੍ਹਾਂ ਨੇ ਕਈ ਜ਼ਿਲਿ੍ਹਆਂ ਅੰਦਰ ਝੋਨੇ ਦਾ ਬਹੁਤ ਵੱਡਾ ਨੁਕਸਾਨ ਕੀਤਾ ਸੀ | ਕਈ ਇਲਾਕਿਆਂ ਅੰਦਰ ਝੋਨੇ ਨੂੰ ਬਿਮਾਰੀ ਲੱਗਣ ਕਾਰਨ ਤੇ ਬੇ ਮੌਸਮੀ ਮੀਂਹ ਪੈਣ ਕਾਰਨ ਝਾੜ ਘੱਟ ਨਿਕਲ ਰਿਹਾ ਹੈ ਜਿਸ ਕਰਕੇ ਕਿਸਾਨਾਂ ਨੂੰ ਆਰਥਿਕ ਪੱਖੋਂ ਕਾਫ਼ੀ ਘਾਟਾ ਪੈਣ ਨਾਲ ਉਨ੍ਹਾਂ ਦੇ ਸੁਫ਼ਨੇ ਧਰੇ ਧਰਾਏ ਰਹੇ ਗਏ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਹਲਕਾ ਪਾਇਲ ਦੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਨੇ ਪਿੰਡ ਘੁੰਗਰਾਲੀ ਰਾਜਪੂਤਾਂ ਵਿਖੇ ਇੱਕ ਮਰਗ ਦੇ ਭੋਗ ਮੌਕੇ ਹਾਜ਼ਰੀ ਭਰਨ ਤੋਂ ਬਾਅਦ ਗੱਲਬਾਤ ਕਰਦਿਆਂ ਆਖਿਆ ਕਿ ਇਹੋ ਜਿਹੇ ਸਮੇਂ ਸਰਕਾਰਾਂ ਦਾ ਮੁਢਲਾ ਫ਼ਰਜ਼ ਬਣਦਾ ਹੈ ਕਿ ਆਰਥਿਕ ਪੱਖੋਂ ਡਾਵਾਂਡੋਲ ਹੋਈ ਕਿਸਾਨੀ ਦੀ ਬਾਂਹ ਫੜੇ | ਉਨ੍ਹਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹ ਪੰਜਾਬ ਦੇ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਉੱਪਰ ਬੋਨਸ ਦੇਣ ਦਾ ਤੁਰੰਤ ਐਲਾਨ ਕਰੇ | ਲੱਖਾ ਪਾਇਲ ਨੇ ਕਿਹਾ ਕਿ ਕਈ ਖੇਤਰਾਂ 'ਚ ਝੋਨੇ ਦੇ ਅÏਸਤਨ ਝਾੜ ਨਾਲੋਂ 20-25 ਪ੍ਰਤੀਸ਼ਤ ਝਾੜ ਘੱਟ ਨਿਕਲ ਰਿਹਾ ਹੈ | ਇਲਾਕੇ ਦੀਆਂ ਮੰਡੀਆਂ ਦਾ ਦੌਰਾ ਕੀਤਾ ਗਿਆ ਤਾਂ ਕਿਸਾਨਾਂ ਨੇ ਦੱਸਿਆ ਝਾੜ ਤਾਂ ਅਗਲੇ ਸਾਲ ਨਾਲੋਂ ਘੱਟ ਤਾਂ ਹੈ ਸਗੋਂ ਨਮੀ ਦੀ ਸਮੱਸਿਆ ਨਾਲ ਵੀ ਕਿਸਾਨ ਬਹੁਤ ਦੁਖੀ ਹੋਏ ਪਏ ਹਨ | ਇਸ ਮੌਕੇ ਬੇਅੰਤ ਸਿੰਘ ਜੱਸੀ ਚੇਅਰਮੈਨ ਲੈਂਡ ਮਾਰਗਜ਼ ਬੈਂਕ ਖੰਨਾ, ਜਗਤਾਰ ਸਿੰਘ ਮਾਜਰੀ, ਹਰਪਾਲ ਸਿੰਘ ਚਹਿਲ, ਦਰਸ਼ਨ ਸਿੰਘ ਸਹੋਤਾ, ਜਗਰੂਪ ਸਿੰਘ ਰੂਬੀ, ਪਰਮਜੀਤ ਸਿੰਘ ਪੰਮਾ ਮਾਜਰੀ, ਚਰਨ ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ ਜਥੇਦਾਰ ਤਲਵੰਡੀ ਵਲੋਂ ਬੰਦੀ ਛੋੜ ਦਿਵਸ ਦੀ ਵਧਾਈ ਅਗਲੀ ਖ਼ਬਰ ਗੁ. ਚੋਲਾ ਸਾਹਿਬ ਘੁਡਾਣੀ ਕਲਾਂ ਵਿਖੇ ਬੰਦੀ ਛੋੜ ਦਿਵਸ 'ਤੇ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।