ਮਲੌਦ, 21 ਅਕਤੂਬਰ (ਦਿਲਬਾਗ ਸਿੰਘ ਚਾਪੜਾ)- ਪਿੰਡ ਬੇਰ ਕਲਾਂ ਵਿਖੇ ਗੁਰਦੁਆਰਾ ਚੜ੍ਹਦੀ ਕਲਾ ਸਾਹਿਬ ਦੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਦਾ ਰੱਖਣ ਲਈ ਨਵੀਂ ਪ੍ਰਬੰਧਕ ਕਮੇਟੀ ਦੀ ਚੋਣ ਕੀਤੀ ਗਈ | ਇਸ ਮੌਕੇ ਹਾਜ਼ਰ ਸੰਗਤ ਵਲੋਂ ਸਰਬਸੰਮਤੀ ਨਾਲ ਸੁਖਦੇਵ ਸਿੰਘ ਨੂੰ ਪ੍ਰਧਾਨ, ਜਗਜੀਤ ਸਿੰਘ ਮੀਤ ਪ੍ਰਧਾਨ, ਅਮਰੀਕ ਸਿੰਘ ਖ਼ਜ਼ਾਨਚੀ, ਡਾ ਰਣਜੀਤ ਸਿੰਘ ਸਕੱਤਰ, ਫ਼ੌਜੀ ਜਰਨੈਲ ਸਿੰਘ ਸਹਾਇਕ ਸਕੱਤਰ ਚੁਣੇ ਗਏ ਜਦਕਿ ਬਲਵੀਰ ਸਿੰਘ, ਵੈਦ ਦਲਬਾਰਾ ਸਿੰਘ, ਨਿਰਭੈ ਸਿੰਘ, ਤਰਲੋਚਨ ਸਿੰਘ ਮੋਠੂ, ਮੇਜਰ ਸਿੰਘ ਅਕਾਲੀ, ਸਾਹਿਲਦੀਪ ਸਿੰਘ, ਦਿਲਪ੍ਰੀਤ ਸਿੰਘ, ਰਣਧੀਰ ਸਿੰਘ ਧੀਰਾ, ਲਖਵਿੰਦਰ ਸਿੰਘ ਅਤੇ ਸਿੰਗਾਰਾ ਸਿੰਘ ਕਮੇਟੀ ਮੈਂਬਰ ਬਣੇ | ਇਸ ਮੌਕੇ ਪਿੰਡ ਦੇ ਸਰਪੰਚ ਗੁਰਬਿੰਦਰ ਸਿੰਘ ਬਿੰਦਾ, ਯੂਥ ਆਗੂ ਹਰਪ੍ਰੀਤ ਸਿੰਘ ਸੇਠ, ਹਰਜਿੰਦਰ ਸਿੰਘ ਬਿੱਟੂ, ਜਗਤਾਰ ਸਿੰਘ, ਸੁਖਵਿੰਦਰ ਸਿੰਘ ਅਤੇ ਬਾਬਾ ਸੁਖਦੇਵ ਸਿੰਘ ਆਦਿ ਹਾਜ਼ਰ ਹਨ ਜਿੰਨਾ ਜਿੱਥੇ ਨਵੀਂ ਚੁਣੀ ਕਮੇਟੀ ਦਾ ਸਨਮਾਨ ਕੀਤਾ ਉੱਥੇ ਪਹਿਲੀ ਕਮੇਟੀ ਦਾ ਵੀ ਸਨਮਾਨ ਕਰਦਿਆ ਸੇਵਾਵਾਂ ਲਈ ਧੰਨਵਾਦ ਕੀਤਾ |