21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦਾ ਵਫ਼ਦ ਡੀ.ਐੱਸ.ਈ. ਨੂੰ ਮਿਲਿਆ <br/>

ਡੀ.ਐੱਸ.ਈ (ਸੈਕੰਡਰੀ) ਨੂੰ ਮਿਲਣ ਸਮੇਂ ਡੀ.ਟੀ.ਐਫ. ਦੇ ਆਗੂ | ਅਜੀਤ ਤਸਵੀਰ <br/> 31-12-2025
ਬਠਿੰਡਾ, 30 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ): ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦਾ ਵਫ਼ਦ ਸਿੱਖਿਆ ਵਿਭਾਗ ਦੇ ਡੀ.ਐੱਸ.ਈ (ਸੈਕੰਡਰੀ) ਨੂੰ ਮਿਲਿਆ | ਜਿਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਅਤੇ ਮੀਤ ਪ੍ਰਧਾਨ ਸੁਖਵਿੰਦਰ ਸੁੱਖੀ ਨੇ ਦੱਸਿਆ ਕਿ ਇਸ ਦੌਰਾਨ ਪ੍ਰਾਇਮਰੀ ਤੋਂ ਮਾਸਟਰ ਕਾਡਰ ਵਿਚ ਪ੍ਰੋਮੋਟ ਹੋਏ ਅਧਿਆਪਕਾਂ ਨੂੰ ਸਟੇਸ਼ਨ ਚੁਆਇਸ ਕਰਵਾਉਣ, ਚੋਣ ਡਿਊਟੀ ਦੌਰਾਨ ਜਾਣ ਗਵਾ ਚੁੱਕੇ ਜਸਕਰਨ ਸਿੰਘ ਅਤੇ ਉਸਦੀ ਪਤਨੀ ਨੂੰ 2-2 ਕਰੋੜ ਮੁਆਵਜ਼ਾ ਦੇਣ, ਪ੍ਰਾਇਮਰੀ ਤੋਂ ਮਾਸਟਰ ਕਾਡਰ, ਮਾਸਟਰ ਕਾਡਰ ਤੋਂ ਲੈਕਚਰਾਰ, ਲੈਕਚਰਾਰ ਤੋਂ ਪਿ੍ੰਸੀਪਲ ਦੀਆਂ ਪ੍ਰੋਮੋਸ਼ਨਾਂ, ਮੈਡੀਕਲ ਬਿੱਲਾਂ ਦੀ ਅਦਾਇਗੀ, 1250 ਅਧਿਆਪਕਾਂ 'ਤੇ ਥੋਪੇ ਬਿ੍ਜ਼ ਕੋਰਸ, ਸੰਗਰੂਰ ਵਿਚ ਰੱਦ ਹੋਈ ਐਫ਼.ਆਈ.ਆਰ ਅਤੇ ਆਦਰਸ਼ ਸਕੂਲ ਚਾਉਂਕੇ ਦੇ ਮਸਲਿਆਂ 'ਤੇ ਵਿਚਾਰ ਕੀਤਾ ਗਿਆ | ਉਪਰੋਕਤ ਮਸਲਿਆਂ 'ਤੇ ਡੀ.ਐੱਸ.ਈ. ਸੈਕੰਡਰੀ ਨੇ ਗੱਲ ਕਰਦਿਆਂ ਕਿਹਾ ਕਿ ਅਗਲੇ ਹਫ਼ਤੇ ਪ੍ਰਾਇਮਰੀ ਤੋਂ ਮਾਸਟਰ ਕਾਡਰ 'ਚ ਪ੍ਰੋਮੋਟ ਹੋਏ ਅਧਿਆਪਕਾਂ ਨੂੰ ਸਟੇਸ਼ਨ ਦੇ ਦਿੱਤੇ ਜਾਣਗੇ, ਜਸਕਰਨ ਸਿੰਘ ਅਤੇ ਉਸ ਦੀ ਪਤਨੀ ਦੇ ਮਸਲੇ 'ਤੇ ਸਰਕਾਰ ਨੂੰ ਮੁਆਵਜ਼ੇ ਦੀ ਸਿਫ਼ਾਰਸ਼ ਕੀਤੀ ਜਾਵੇਗੀ, ਪ੍ਰੋਮੋਸ਼ਨਾਂ ਦੇ ਮਸਲੇ 'ਤੇ ਉਨ੍ਹਾਂ ਕਿਹਾ ਕਿ ਪਿ੍ੰਸੀਪਲ ਦੀਆਂ ਪ੍ਰੋਮੋਸ਼ਨਾਂ ਛੇਤੀ ਕੀਤੀਆਂ ਜਾ ਰਹੀਆਂ ਹਨ ਅਤੇ ਬਾਕੀ ਕਾਡਰ ਦੀਆਂ ਪ੍ਰੋਮੋਸ਼ਨਾਂ ਵੀ ਛੇਤੀ ਕੀਤੀਆਂ ਜਾਣਗੀਆਂ, ਬਿ੍ਜ਼ ਕੋਰਸ ਦੇ ਮੁੱਦੇ 'ਤੇ ਡਾਇਰੈਕਟਰ ਐੱਸ.ਸੀ.ਈ.ਆਰ.ਟੀ ਨਾਲ ਗੱਲ ਕਰਕੇ ਕੋਈ ਸਾਰਥਿਕ ਹੱਲ ਕੱਢਣਗੇ, ਸੰਗਰੂਰ ਦੇ ਅਧਿਆਪਕਾਂ 'ਤੇ ਰੱਦ ਹੋਈ ਐਫ਼.ਆਈ.ਆਰ ਦਾ ਨਬੇੜਾ ਛੇਤੀ ਕਰਨ, ਆਦਰਸ਼ ਸਕੂਲ ਚਾਉਂਕੇ ਦਾ ਮਸਲਾ ਛੇਤੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ | ਇਸ ਮੌਕੇ 1250 ਪ੍ਰਾਇਮਰੀ ਅਧਿਆਪਕਾਂ 'ਤੇ ਥੋਪੇ ਬਿ੍ਜ਼ ਕੋਰਸ ਦੇ ਮਸਲੇ 'ਤੇ ਐੱਸ.ਸੀ.ਈ.ਆਰ.ਟੀ ਡਾਇਰੈਕਟਰ ਨੂੰ ਵੀ ਮਿਲਿਆ ਗਿਆ ਅਤੇ ਉਨ੍ਹਾਂ ਨੇ ਕਿਹਾ ਕਿ ਅਸੀ ਇਸ ਕੋਰਸ ਨੂੰ ਡਾਇਟਸ ਰਾਹੀਂ ਕਰਵਾਉਣ 'ਤੇ ਵਿਚਾਰ ਕਰ ਰਹੇ ਹਾਂ | ਇਸ ਮੌਕੇ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਰਾਜਵਿੰਦਰ ਸਿੰਘ ਬੈਹਣੀਵਾਲ, ਕੁਲਵਿੰਦਰ ਸਿੰਘ, ਗੁਰਪ੍ਰੀਤ ਖੇਮੂਆਣਾ, ਵਿਕਾਸ ਰਾਮਪੁਰਾ, ਤਰਵਿੰਦਰ ਸਿੰਘ, ਗੁਰਬਚਨ ਸਿੰਘ, ਵਰਿੰਦਰ ਬਰਾੜ, ਕਰਨਪਾਲ ਸਿੰਘ, ਗੁਰਜਿੰਦਰ ਫਤਹਿਗੜ ਸਾਹਿਬ, ਕੁਲਦੀਪ ਸਿੰਘ ਘਣੀਆਂ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਭਾਜਪਾ ਵਲੋਂ ਚੰਦਨਕਾਂਤ (ਕਾਲਾ ਗਰਗ) ਨੂੰ ਜ਼ਿਲ੍ਹਾ ਜਨਰਲ ਸੈਕਟਰੀ ਕੀਤਾ ਨਿਯੁਕਤ <br/> ਅਗਲੀ ਖ਼ਬਰ ਰਾਜਗੜ੍ਹ ਕੁੱਬੇ ਵਿਖੇ ਜਨਮੇਜਾ ਸਿੰਘ ਸੇਖੋਂ ਦੀ ਹਾਜ਼ਰੀ ਵਿਚ 70 ਦੇ ਕਰੀਬ ਪਰਿਵਾਰਾਂ ਨੇ ਅਕਾਲੀ ਦਲ ਦਾ ਪੱਲਾ ਫੜਿਆ <...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।