02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਮਨਰੇਗਾ ਸਕੀਮ ਨੂੰ ਖ਼ਤਮ ਕਰਨ ਦੇ ਖ਼ਿਲਾਫ਼ 1 ਜਨਵਰੀ ਤੋਂ ਅੰਦੋਲਨ ਤੇਜ਼ ਕਰਾਂਗੇ-ਗਹਿਰੀ <br/>

ਅਜੀਤ ਡੈਸਕ 29-12-2025
ਬਠਿੰਡਾ, 28 ਦਸੰਬਰ (ਸੱਤਪਾਲ ਸਿੰਘ ਸਿਵੀਆਂ)-ਕੇਂਦਰ ਸਰਕਾਰ ਦੇ ਮਨਰੇਗਾ ਰੁਜ਼ਗਾਰ ਗਾਰੰਟੀ ਕਾਨੰੂਨ ਨੂੰ ਖ਼ਤਮ ਕਰਨ ਦੇ ਫ਼ੈਸਲੇ ਖ਼ਿਲਾਫ਼ ਮੁਲਾਜ਼ਮ-ਮਜ਼ਦੂਰ ਕਾਂਗਰਸ ਪੰਜਾਬ ਅਤੇ ਦਲਿਤ ਮਹਾਂ ਪੰਚਾਇਤ ਪੰਜਾਬ ਨੇ ਚੜ੍ਹਦੇ ਵਰੇ੍ਹ 1 ਜਨਵਰੀ ਤੋਂ ਅੰਦੋਲਨ ਤੇਜ ਕਰਨ ਦਾ ਐਲਾਨ ਕੀਤਾ ਹੈ, ਜਿਸ ਦਾ ਫ਼ੈਸਲਾ ਚੇਅਰਮੈਨ ਕਿਰਨਜੀਤ ਸਿੰਘ ਗਹਿਰੀ ਦੀ ਅਗਵਾਈ ਹੇਠ ਸਥਾਨਕ ਸਰਕਟ ਹਾਊਸ ਵਿਖੇ ਹੋਈ ਮੀਟਿੰਗ ਦੌਰਾਨ ਲਿਆ ਗਿਆ | ਇਸ ਮੌਕੇ ਕਿਰਨਜੀਤ ਸਿੰਘ ਗਹਿਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਨਵੇਂ ਮਨਰੇਗਾ ਕਾਨੂੰਨ ਤਹਿਤ ਮਨਰੇਗਾ ਬਜਟ ਵਿਚ 60/40 ਦੀ ਹਿੱਸੇਦਾਰੀ ਕਰਕੇ ਇਸ ਮਜ਼ਦੂਰ ਪੱਖੀ ਸਕੀਮ ਨੂੰ ਬੰਦ ਕਰਨ ਦੀ ਸਾਜ਼ਿਸ਼ ਰਚੀ ਹੈ, ਜਿਸ ਨੂੰ ਕਿਸੇ ਵੀ ਹਾਲਤ ਵਿਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ | ਗਹਿਰੀ ਨੇ ਕਿਹਾ ਕਿ ਪੁਰਾਣਾ ਮਨਰੇਗਾ ਕਾਨੂੰਨ ਬਹਾਲ ਕਰਵਾਉਣ ਲਈ 1 ਜਨਵਰੀ ਤੋਂ ਪਿੰਡ ਪੱਧਰ ਤੱਕ ਅੰਦੋਲਨ ਤੇਜ ਕੀਤਾ ਜਾਵੇਗਾ, ਜਿਸ ਵਿਚ ਹਰ ਇਕ ਮਜ਼ਦੂਰ ਅਤੇ ਇਨਸਾਫ਼ ਪਸੰਦ ਵਿਅਕਤੀਆਂ ਨੂੰ ਸ਼ਾਮਲ ਹੋਣਾ ਚਾਹੀਦਾ | ਇਸ ਮੌਕੇ ਬੋਹੜ ਸਿੰਘ ਘਾਰੂ, ਗੁਰਜੰਟ ਸਿੰਘ ਗਹਿਰੀ, ਜਸਵੀਰ ਸਿੰਘ ਗੋਬਿੰਦਪੁਰਾ, ਪ੍ਰੇਮ ਸਿੰਘ ਸਫਰੀ, ਜਤਿੰਦਰ ਸਿੰਘ ਜੋਤੀ, ਮੋਦਨ ਸਿੰਘ ਪੰਚ, ਮਿੱਠੂ ਸਿੰਘ ਸਾਬਕਾ ਸਰਪੰਚ, ਗੁਰਮੀਤ ਸਿੰਘ ਖੋਖਰ, ਗੁਰਤੇਜ ਸਿੰਘ ਬੱਲੂਆਣਾ, ਲਵਪ੍ਰੀਤ ਸਿੰਘ ਹੁਸਨਰ, ਰਾਮਜੀ ਸਿੰਘ, ਗੁਰਬਚਨ ਸਿੰਘ ਸਿਵੀਆਂ, ਬੇਅੰਤ ਸਿੰਘ ਲੱਖੀਜੰਗਲ, ਹਰਪਾਲ ਸਿੰਘ ਕੋਟਗੁਰੂ, ਅਵਤਾਰ ਸਿੰਘ ਧੁੰਨੀਕੇ ਸਮੇਤ ਵੱਡੀ ਗਿਣਤੀ 'ਚ ਵਰਕਰ ਮੌਜੂਦ ਸਨ |


ਪਿਛਲੀ ਖ਼ਬਰ ਸਮਾਜਿਕ ਕੁਰੀਤੀਆਂ ਖ਼ਿਲਾਫ਼ ਵਿਦਿਆਰਥੀਆਂ ਨੇ ਕੀਤਾ ਅਹਿਦ <br/> ਅਗਲੀ ਖ਼ਬਰ ਰਤਨ ਸ਼ਰਮਾ ਮਲੂਕਾ ਭਾਜਪਾ ਦੇ ਜ਼ਿਲ੍ਹਾ ਮੀਡੀਆ ਕਨਵੀਨਰ ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।