01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਵਿਧਾਇਕ ਨੇ ਆਵਾਸ ਯੋਜਨਾ ਸ਼ਹਿਰੀ (2.0) ਦੇ ਪ੍ਰਵਾਨਗੀ ਪੱਤਰ ਵੰਡੇ <br/>

ਅਜੀਤ ਡੈਸਕ 29-12-2025
ਲਹਿਰਾ ਮੁਹੱਬਤ, 28 ਦਸੰਬਰ (ਚਰਨਜੀਤ ਸਿੰਘ): ਸਥਾਨਕ ਨਗਰ ਪੰਚਾਇਤ ਦਫ਼ਤਰ ਵਿਖੇ 174 ਲਾਭਪਾਤਰੀਆਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ (2.0) ਦੇ ਪ੍ਰਵਾਨਗੀ ਪੱਤਰ ਵੰਡੇ ਗਏ | ਇਸ ਸਮਾਗਮ ਵਿਚ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਪੱਤਰ ਵੰਡਣ ਦੀ ਸ਼ੁਰੂਆਤ ਕੀਤੀ | ਇਸ ਸਕੀਮ ਅਧੀਨ ਹਰੇਕ ਲਾਭਪਾਤਰੀ ਨੂੰ 2.5 ਲੱਖ ਰੁਪਏ 4 ਕਿਸ਼ਤਾਂ 'ਚ ਮਿਲਣਗੇ | ਕੇਂਦਰ ਸਰਕਾਰ ਵਲੋਂ 1.50 ਲੱਖ ਤੇ ਪੰਜਾਬ ਸਰਕਾਰ ਵਲੋਂ 1 ਲੱਖ ਜਾਰੀ ਕੀਤੇ ਜਾਣਗੇ | ਪਹਿਲੀ 50 ਹਜ਼ਾਰ ਦੀ ਕਿਸ਼ਤ ਨੀਂਹ ਮੁਕੰਮਲ ਹੋਣ ਤੋਂ ਬਾਅਦ, ਦੂਸਰੀ 1 ਲੱਖ ਦੀ ਕਿਸ਼ਤ ਲਿੰਟਲ ਪੱਧਰ ਦੇ ਪੂਰਾ ਹੋਣ 'ਤੇ, ਤੀਜੀ 50 ਹਜ਼ਾਰ ਦੀ ਕਿਸ਼ਤ ਛੱਤ ਦੇ ਪੱਧਰ 'ਤੇ ਅਤੇ ਚੌਥੀ 50 ਹਜ਼ਾਰ ਦੀ ਕਿਸ਼ਤ ਸਕੀਮ ਦੇ ਲੋਗੋ ਵਾਲੇ ਘਰ ਦੀ ਪੂਰਤੀ 'ਤੇ ਮਿਲੇਗੀ | ਇਸ ਦੌਰਾਨ ਵਿਧਾਇਕ ਦੇ ਪੀ.ਏ ਰਸਟੀ ਮਿੱਤਰ, ਨਗਰ ਪੰਚਾਇਤ ਦੇ ਪ੍ਰਧਾਨ ਬਲਵੀਰ ਸਿੰਘ, ਸੀਨੀਅਰ ਮੀਤ ਪ੍ਰਧਾਨ ਬੇਅੰਤ ਕੌਰ, ਮੀਤ ਪ੍ਰਧਾਨ ਸੁਖਪਾਲ ਕੌਰ, ਕੌਂਸਲਰ ਮਨਪ੍ਰੀਤ ਸਿੰਘ, ਗੁਰਸੇਵਕ ਸਿੰਘ, ਮੁਖ਼ਤਿਆਰ ਸਿੰਘ, ਪ੍ਰੀਤਮ ਸਿੰਘ, ਹਰਬੰਸ ਕੌਰ, ਜਸਪਾਲ ਕੌਰ, ਗੁਰਪ੍ਰੀਤ ਕੌਰ, ਬਲਜੀਤ ਕੌਰ ਤੋਂ ਇਲਾਵਾ ਆਪ ਆਗੂ ਸੁਰਜੀਤ ਸਿੰਘ, ਬਲਜਿੰਦਰ ਸਿੰਘ, ਪ੍ਰਗਟ ਸਿੰਘ, ਸੁਖਦਰਸ਼ਨ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ 'ਚ ਪਿੰਡ ਵਾਸੀ ਮੌਜੂਦ ਸਨ |

ਪਿਛਲੀ ਖ਼ਬਰ ਪੰਜਾਬ ਖੇਤ ਮਜ਼ਦੂਰ ਸਭਾ ਵਲੋਂ ਪਿੰਡ ਬਾਜਕ ਅਤੇ ਜੈ ਸਿੰਘ ਵਾਲਾ ਦੀਆਂ ਪੰਚਾਇਤਾਂ ਨੂੰ ਸੌਂਪੇ ਮੰਗ-ਪੱਤਰ <br/> ਅਗਲੀ ਖ਼ਬਰ ਸੀਓਪੀਡੀ ਏਡਜ਼, ਟੀਬੀ, ਮਲੇਰੀਆ ਅਤੇ ਸ਼ੂਗਰ ਤੋਂ ਵੱਧ ਮੌਤਾਂ ਦਾ ਕਾਰਨ - ਡਾ: ਬਲਵਿੰਦਰ ਕੁਮਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।