01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਪਾਰਕ ਹਸਪਤਾਲ ਦੇ ਸਿਹਤ ਕੈਂਪ ਵਿਖੇ 175 ਲੋਕਾਂ ਦੀ ਜਾਂਚ

ਅਜੀਤ ਡੈਸਕ 29-12-2025
ਬਠਿੰਡਾ, 28 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ): ਹਿਮਾਲੀਅਨ ਕਲੱਬ ਟਰੱਸਟ ਦੇ ਯੂਥ ਵਿੰਗ ਹਿਮਾਲੀਅਨ ਫਾਊਾਡੇਸ਼ਨ ਵਲੋਂ ਪਾਰਕ ਹਸਪਤਾਲ ਦੇ ਸਹਿਯੋਗ ਨਾਲ ਆਪਣੇ ਪ੍ਰੋਗਰਾਮ 'ਅਰੋਗਿਆ-ਸਿਹਤਮੰਦ ਸਰੀਰ, ਖ਼ੁਸ਼ਹਾਲ ਜੀਵਨ' ਦੇ ਹਿੱਸੇ ਵਜੋਂ ਇੱਕ ਮੁਫ਼ਤ ਸਿਹਤ ਕੈਂਪ ਲਗਾਇਆ ਗਿਆ | ਸਿਹਤ ਕੈਂਪ ਵਿਚ ਫਾਊਾਡੇਸ਼ਨ ਦੇ 'ਪਹੰੁਚਣਯੋਗ ਅਤੇ ਸੰਮਲਿਤ ਸਿਹਤ ਸੰਭਾਲ' ਦੇ ਮਿਸ਼ਨ ਦੇ ਹਿੱਸੇ ਵਜੋਂ ਹਸਪਤਾਲ ਦੇ ਡਾਕਟਰਾਂ ਦੀ ਟੀਮ ਵਲੋਂ ਲਗਭਗ 175 ਲੋਕਾਂ ਦੀ ਜਾਂਚ ਕੀਤੀ ਗਈ | ਸਿਹਤ ਕੈਂਪ ਦੋ ਪੜਾਵਾਂ ਵਿਚ ਜਾਰੀ ਰਿਹਾ ਅਤੇ ਇਹ ਯਤਨ ਕੀਤੇ ਗਏ ਕਿ ਹਰੇਕ ਲਾਭਪਾਤਰੀ ਨੂੰ ਲੋੜੀਂਦੀਆਂ ਸਿਹਤ ਸਹੂਲਤਾਂ ਮਿਲਣ | ਇਸ ਮੌਕੇ ਦਿ ਹਿਮਾਲੀਅਨ ਫਾਊਾਡੇਸ਼ਨ ਚੰਡੀਗੜ੍ਹ ਦੇ ਸੰਸਥਾਪਕ ਸੰਦੀਪ ਸਿੰਘ ਨੇ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ |


ਪਿਛਲੀ ਖ਼ਬਰ ਕੋਟਸ਼ਮੀਰ ਦੀ ਮਹਿਕਪ੍ਰੀਤ ਲੋਕ ਨਾਚ ਰਾਜ ਪੱਧਰੀ ਮੁਕਾਬਲਿਆਂ 'ਚ ਤੀਜੇ ਸਥਾਨ 'ਤੇ ਰਹੀ <br/> ਅਗਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੇਂਟਿੰਗ, ਗੀਤ, ਕਵਿਤਾ ਤੇ ਦਸਤਾਰ ਮੁਕਾਬਲੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।