ਨਥਾਣਾ, 4 ਦਸੰਬਰ (ਗੁਰਦਰਸ਼ਨ ਲੁੱਧੜ)-ਭਾਰਤੀ ਜਨਤਾ ਪਾਰਟੀ ਵਲੋਂ ਬਲਾਕ ਨਥਾਣਾ ਤਹਿਤ ਪੈਂਦੇ ਜ਼ਿਲ੍ਹਾ ਪਰੀਸ਼ਦ ਜੋਨ ਪੂਹਲਾ ਅਤੇ ਬਲਾਕ ਪੰਚਾਇਤ ਸੰਮਤੀ ਨਥਾਣਾ ਦੇ ਵੱਖ-ਵੱਖ ਜ਼ੋਨਾਂ ਲਈ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ¢ ਭਾਰਤੀ ਜਨਤਾ ਪਾਰਟੀ ਸੀਨੀਅਰ ਆਗੂ ਜਤਿੰਦਰ ਗੋਗੀ ਕਲਿਆਣ ਨੇ ਦੱਸਿਆ ਕਿ ਪਾਰਟੀ ਵਲੋਂ ਜ਼ਿਲ੍ਹਾ ਪਰਿਸ਼ਦ ਜੋਨ ਪੂਹਲਾ ਤੋਂ ਸਵਰਨ ਸਿੰਘ ਕਲਿਆਣ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ¢ ਪਾਰਟੀ ਵਲੋਂ ਬਲਾਕ ਪੰਚਾਇਤ ਸੰਮਤੀ ਜੋਨ ਬੱਜੋਆਣਾ ਤੋਂ ਟੇਕ ਸਿੰਘ, ਜੋਨ ਬਾਠ ਤੋਂ ਕੁਲਵਿੰਦਰ ਸਿੰਘ, ਜੋਨ ਪੂਹਲੀ ਤੋਂ ਜਸਮੀਤ ਸਿੰਘ, ਜੋਨ ਪੂਹਲਾ ਤੋਂ ਅਮਨਦੀਪ ਕੌਰ ਅਤੇ ਜੋਨ ਕਲਿਆਣ ਸੁੱਖਾ ਤੋਂ ਅਮਰੀਕ ਸਿੰਘ ਨੂੰ ਚੋਣ ਲੜਾਈ ਜਾ ਰਹੀ ਹੈ¢