24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਮੈਂਬਰਸ਼ਿਪ ਕੈਂਪ

ਅਜੀਤ ਡੈਸਕ 01-09-2025
ਮਾਨਸਾ, 31 ਅਗਸਤ (ਸ.ਰਿ)- ਅਕਾਲੀ ਦਲ ਵਾਰਿਸ ਪੰਜਾਬ ਵਲੋਂ ਨੇੜਲੇ ਪਿੰਡ ਰੱਲਾ ਵਿਖੇ ਬਾਬਾ ਜੋਗੀਪੀਰ ਰੱਲਾ ਦੇ ਅਸਥਾਨ 'ਤੇ ਜੋੜ ਮੇਲੇ ਦੌਰਾਨ ਮੈਂਬਰਸ਼ਿਪ ਕੈਂਪ ਲਗਾਇਆ ਗਿਆ | ਪਾਰਟੀ ਆਗੂ ਅਵਤਾਰ ਸਿੰਘ ਜਵਾਹਰਕੇ ਤੇ ਰਮਿੰਦਰ ਸਿੰਘ ਝੱਬਰ ਨੇ ਦੱਸਿਆ ਕਿ ਇਸ ਦੌਰਾਨ ਸੰਗਤਾਂ ਨੂੰ ਪਾਰਟੀ ਦੀਆਂ ਨੀਤੀਆਂ ਬਾਰੇ ਜਾਣੂ ਕਰਵਾਉਣ ਦੇ ਨਾਲ ਹੀ ਉਨ੍ਹਾਂ ਨੂੰ ਮੈਂਬਰਸ਼ਿਪ ਵੀ ਦਿੱਤੀ ਗਈ | ਉਨ੍ਹਾਂ ਦਾਅਵਾ ਕੀਤਾ ਕਿ ਵਾਰਿਸ ਪੰਜਾਬ ਨੂੰ ਸੂਬੇ 'ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਸ਼੍ਰੋਮਣੀ ਅਕਾਲੀ ਦਲ ਪੰਥਕ ਮੁੱਦਿਆਂ ਤੋਂ ਭੱਜ ਚੁੱਕਾ ਹੈ, ਜਿਸ ਕਰਕੇ ਪੰਥਕ ਦਰਦੀ ਮੂੰਹ ਨਹੀਂ ਲਗਾ ਰਹੇ | ਉਨ੍ਹਾਂ ਪੰਜਾਬ ਦੀ ਆਪ ਸਰਕਾਰ ਨੂੰ ਹਰ ਫ਼ਰੰਟ 'ਤੇ ਨਾਕਾਮ ਦੱਸਿਆ | ਨੌਜਵਾਨ ਆਗੂਆਂ ਨੇ ਕਿਹਾ ਕਿ ਪੰਥਕ ਦਰਦੀ ਭਾਈ ਦੀਪ ਸਿੱਧੂ ਅਤੇ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਦੀ ਸੋਚ ਨਾਲ ਜੁੜ ਰਹੇ ਹਨ | ਇਸ ਮੌਕੇ ਮਿੱਠੂ ਸਿੰਘ ਭੁਪਾਲ, ਗੁਰਜੀਤ ਸਿੰਘ, ਮੱਖਣ ਸਿੰਘ, ਬਲਵੀਰ ਸਿੰਘ ਬੀਰਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਹਿੰਦੂ ਐਜੂਕੇਸ਼ਨਲ ਸੁਸਾਇਟੀ ਰਾਮਾਂ ਮੰਡੀ ਦੀਆਂ ਚੋਣਾਂ 14 ਨੂੰ ਅਗਲੀ ਖ਼ਬਰ ਮੀਂਹ ਨਾਲ ਮਕਾਨ ਦੀ ਛੱਤ ਡਿੱਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।