24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਸਰਦੂਲਗੜ੍ਹ ਦੇ ਦਸਮੇਸ਼ ਸਕੂਲ ਦੇ ਖਿਡਾਰੀਆਂ ਨੇ ਜ਼ੋਨ 'ਚੋਂ 500 ਦੇ ਕਰੀਬ ਤਗਮੇ ਜਿੱਤੇ <br/>

ਅਜੀਤ ਡੈਸਕ 01-09-2025
ਸਰਦੂਲਗੜ੍ਹ, 31 ਅਗਸਤ (ਜੀ.ਐਮ.ਅਰੋੜਾ)- ਕੈਪਟਨ ਸੁਰਜੀਤ ਸਿੰਘ ਸੁਸਾਇਟੀ ਸਰਦੂਲਗੜ੍ਹ ਅਧੀਨ ਚੱਲ ਰਹੇ ਦਸਮੇਸ਼ ਕਾਨਵੈਂਟ ਸਕੂਲ ਅਤੇ ਦਸਮੇਸ਼ ਇੰਟਰਨੈਸ਼ਨਲ ਸਕੂਲਾਂ ਦੇ ਖਿਡਾਰੀਆਂ ਨੇ 500 ਦੇ ਕਰੀਬ ਤਗਮੇ ਜਿੱਤ ਕੇ ਪੰਜਾਬ ਵਿਚੋਂ ਜ਼ੋਨ ਪੱਧਰੀ ਮੁਕਾਬਲਿਆਂ ਦੇ ਸਭ ਤੋਂ ਵੱਧ ਤਗਮੇ ਜਿੱਤਣ ਵਾਲੇ ਸਕੂਲਾਂ ਵਿਚ ਆਪਣਾ ਨਾਂਅ ਦਰਜ ਕਰਵਾਇਆ ਹੈ | ਜ਼ੋਨ ਸਰਦੂਲਗੜ੍ਹ ਦੇ ਅਲੱਗ ਅਲੱਗ ਸਕੂਲਾਂ ਵਿਚ ਜ਼ੋਨ ਕੋਆਰਡੀਨੇਟਰ ਪਿ੍ੰਸੀਪਲ ਦਿਲਪ੍ਰੀਤ ਸਿੰਘ ਸੰਧੂ ਦੀ ਰਹਿਨੁਮਾਈ ਹੇਠ ਅਲੱਗ-ਅਲੱਗ ਫਸਵਾੇ ਮੁਕਾਬਲੇ ਕਰਵਾਏ ਗਏ, ਜਿਸ ਵਿਚ ਦੋਵੇਂ ਸਕੂਲਾਂ ਦੇ ਤਕਰੀਬਨ 800 ਖਿਡਾਰੀਆਂ ਨੇ ਜ਼ੋਨ ਖੇਡਾਂ 'ਚ ਹਿੱਸਾ ਲੈਂਦਿਆਂ ਬਹੁਤ ਸਾਰੀਆਂ ਖੇਡਾਂ ਬੈਡਮਿੰਟਨ, ਰੱਸਾ-ਕੱਸੀ, ਵਾਲੀਬਾਲ, ਹੈਂਡਬਾਲ, ਮਾਰਸ਼ਲ ਆਰਟ ਅਤੇ ਤੈਰਾਕੀ ਵਿਚੋਂ ਓਵਰਆਲ ਟਰਾਫ਼ੀਆਂ ਜਿੱਤਦਿਆਂ ਹੋਇਆ 202 ਸੋਨ ਤੇ 170 ਚਾਂਦੀ ਤਗਮਿਆਂ ਨਾਲ ਤਕਰੀਬਨ 500 ਤਗਮੇ ਜਿੱਤ ਕੇ ਜੋਨ ਚੈਪੀਅਨ ਬਣਨ ਦਾ ਮਾਣ ਹਾਸਲ ਕੀਤਾ | ਬੈਡਮਿੰਟਨ ਅੰਡਰ-14 ਤੇ ਅੰਡਰ-17 ਲੜਕੀਆਂ ਨੇ ਸੋਨ, ਅੰਡਰ-19 ਲੜਕੀਆਂ ਨੇ ਕਾਂਸੇ, ਅੰਡਰ-14 ਲੜਕਿਆਂ ਨੇ ਚਾਂਦੀ, ਅੰਡਰ-17, 19 ਲੜਕਿਆਂ ਨੇ ਕਾਂਸੇ, ਹੈਂਡਬਾਲ ਅੰਡਰ-19 ਲੜਕੇ-ਲੜਕੀਆਂ ਨੇ ਸੋਨ, ਅੰਡਰ- 17 ਲੜਕਿਆਂ ਨੇ ਚਾਂਦੀ ਅਤੇ ਅੰਡਰ-14 ਲੜਕਿਆਂ ਤੇ ਅੰਡਰ- 17 ਲੜਕੀਆਂ ਨੇ ਕਾਂਸੇ, ਫੁੱਟਬਾਲ ਅੰਡਰ-19 ਲੜਕੀਆਂ ਨੇ ਚਾਂਦੀ, ਵਾਲੀਬਾਲ ਅੰਡਰ-19 ਲੜਕੀਆਂ ਨੇ ਸੋਨ ਅਤੇ ਅੰਡਰ-19 ਲੜਕਿਆਂ ਨੇ ਚਾਂਦੀ, ਬਾਸਕਟਬਾਲ ਅੰਡਰ-19 ਲੜਕੀਆਂ ਨੇ ਚਾਂਦੀ, ਰੱਸਾਕੱਸੀ ਅੰਡਰ-17,19 ਲੜਕਿਆਂ ਨੇ ਸੋਨ, ਅੰਡਰ-14,17 ਲੜਕੀਆਂ ਨੇ ਚਾਂਦੀ ਅਤੇ ਅੰਡਰ-19 ਲੜਕੀਆਂ ਨੇ ਕਾਂਸੇ, ਸ਼ਤਰੰਜ ਅੰਡਰ-19 ਲੜਕੇ-ਲੜਕੀਆਂ ਨੇ ਸੋਨ ਅਤੇ ਅੰਡਰ-17 ਲੜਕੇ-ਲੜਕੀਆਂ ਨੇ ਕਾਂਸੇ, ਯੋਗਾ ਅੰਡਰ-17 ਲੜਕੀਆਂ ਨੇ ਸੋਨ ਅਤੇ ਅੰਡਰ-19 ਲੜਕੇ-ਲੜਕੀਆਂ ਨੇ ਸੋਨ, ਅੰਡਰ-14, 17 ਲੜਕਿਆਂ ਨੇ ਚਾਂਦੀ ਅਤੇ ਗਤਕਾ ਅੰਡਰ-14,17,19 ਲੜਕਿਆਂ ਨੇ 13 ਸੋਨ, 3 ਚਾਂਦੀ ਦੇ ਤਗਮੇ ਜਿੱਤੇ | ਇਸੇ ਤਰ੍ਹਾਂ ਸਕੇਟਿੰਗ ਅੰਡਰ-14, 17,19 ਲੜਕੇ-ਲੜਕੀਆਂ ਨੇ 4 ਸੋਨ, 1 ਚਾਂਦੀ, ਤੈਰਾਕੀ ਅੰਡਰ-14,17,19 ਨੇ 37 ਸੋਨ, 43 ਚਾਂਦੀ ਤੇ 42 ਕਾਂਸੇ ਦੇ ਤਗਮੇ, ਮਾਰਸ਼ਲ ਆਰਟ ਮੁਕਾਬਲਿਆ ਵਿਚ ਖਿਡਾਰੀਆਂ ਨੇ 58 ਸੋਨ, 39 ਚਾਂਦੀ ਅਤੇ 8 ਕਾਂਸੇ ਦੇ ਤਗਮੇ ਜਿੱਤੇ | ਪਿੰ੍ਰਸੀਪਲ ਭੁਪਿੰਦਰ ਸਿੰਘ ਸੰਧੂ, ਪਿੰ੍ਰਸੀਪਲ ਪਰਮਿੰਦਰ ਕੌਰ ਸੰਧੂ ਅਤੇ ਡਾਇਰੈਕਟਰ ਦਿਲਮੋਹਿਤ ਸਿੰਘ ਸੰਧੂ, ਉਪ ਪਿੰ੍ਰਸੀਪਲ ਮਨਦੀਪ ਬਾਵਾ ਅਤੇ ਵਾਈਸ ਪਿੰ੍ਰਸੀਪਲ ਰਾਜਵੀਰ ਕੌਰ ਮੱਲੀ ਨੇ ਦਸਮੇਸ਼ੀਅਨ ਖਿਡਾਰੀਆਂ ਅਤੇ ਕੋਚਾਂ ਨੂੰ ਵਧਾਈ ਦਿੱਤੀ |

ਪਿਛਲੀ ਖ਼ਬਰ ਐਸ.ਬੀ.ਆਈ. ਵਲੋਂ ਕਿੱਟਾਂ ਵੰਡੀਆਂ ਗਈਆਂ <br/> ਅਗਲੀ ਖ਼ਬਰ ਜਲਵੇੜਾ ਦੀ 550 ਏਕੜ ਜ਼ਮੀਨ ਹੜ੍ਹ ਦੀ ਮਾਰ ਹੇਠ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।