22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਬਲਕਾਰ ਸਿੰਘ ਬਰਾੜ ਨੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਸੁਖਵਿੰਦਰ ਕੌਰ ਲਈ ਵੋਟਾਂ ਮੰਗੀਆਂ ਕਿਲੀ ਜ਼ੋਨ ਦੇ 10 ਪਿੰਡਾਂ ਵਿਚ ਕੀਤੇ ਚੋਣ ਜਲਸੇ <br/>

ਅਜੀਤ ਡੈਸਕ 10-12-2025
ਮਹਿਮਾ ਸਰਜਾ, 9 ਦਸੰਬਰ (ਬਲਦੇਵ ਸੰਧੂ)-ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਬਲਕਾਰ ਸਿੰਘ ਬਰਾੜ ਗੋਨਿਆਣਾ ਵਲੋਂ ਜ਼ੋਨ ਕਿਲੀ ਨਿਹਾਲ ਸਿੰਘ ਵਾਲਾ ਤੋਂ ਜ਼ਿਲ•ਾ ਪ੍ਰੀਸ਼ਦ ਦੇ ਉਮੀਦਵਾਰ ਸੁਖਵਿੰਦਰ ਕੌਰ ਬਰਾੜ ਦੇ ਹੱਕ ਵਿਚ ਅੱਜ ਪਿੰਡ ਅਬਲੂ ਕੋਟਲੀ, ਕੋਠੇ ਚੇਤ ਸਿੰਘ ਵਾਲਾ, ਕੋਠੇ ਕੌਰ ਸਿੰਘ ਵਾਲਾ, ਕੋਠੇ ਲਾਲ ਸਿੰਘ ਵਾਲੇ, ਮਹਿਮਾ ਸਵਾਈ, ਦਾਨ ਸਿੰਘ ਵਾਲਾ, ਗੰਗਾ ਅਬਲੂ, ਬਰਕੰਦੀ, ਬਲਾਹੜ ਮਹਿਮਾ ਵਿਖੇ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਵੋਟਾਂ ਮੰਗੀਆਂ | ਉਨ•ਾਂ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ 14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ•ਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਵਿਚ ਅਕਾਲੀ ਦੇ ਉਮੀਦਵਾਰਾਂ ਨੂੰ ਕਾਮਯਾਬ ਕਰਨ ਲਈ ਤੱਕੜੀ ਦੇ ਚੋਣ ਨਿਸ਼ਾਨ ਨੂੰ ਵੋਟ ਪਾ ਕੇ ਜਿਤਾਓ | ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ 2027 ਦੀਆਂ ਚੋਣਾਂ ਵਿਚ ਹੋਰ ਮਜਬੂਤੀ ਵਧੇਗੀ | ਇਸ ਤੋਂ ਇਲਾਵਾ ਉਨ•ਾਂ ਪੰਚਾਇਤ ਸਮਿਤੀ ਅਬਲ ਤੋਂ ਉਮੀਂਦਵਾਰ ਭੋਲਾ ਸਿੰਘ ਅਬਲੂ, ਕਿਲੀ ਨਿਹਾਲ ਸਿੰਘ ਵਾਲਾ ਤੋਂ ਉਮੀਂਦਵਾਰ ਜਸਵਿੰਦਰ ਸਿੰਘ ਭੱਟੀ, ਮਹਿਮਾ ਸਵਾਈ ਤੋਂ ਉਮੀਦਵਾਰ ਸੁਖਵੰਤ ਕੌਰ, ਗੰਗਾ ਅਬਲੂ ਤੋਂ ਹਰਵਿੰਦਰ ਕੌਰ, ਦਾਨ ਸਿੰਘ ਵਾਲਾ ਤੋਂ ਜਗਦੀਸ਼ ਕੌਰ ਦੇ ਹੱਕ ਵਿਚ ਵੀ ਚੋਣ ਪ੍ਰਚਾਰ ਕੀਤਾ | ਇਸ ਮੌਕੇ ਯੂਥ ਆਗੂ ਗੁਰਦੌਰ ਸਿੰਘ ਸੰਧੂ, ਚੇਅਰਮੈਨ ਸਿੰਕਦਰ ਸਿੰਘ ਬਰਾੜ, ਗੁਰਚਰਨ ਸਿੰਘ ਔਲਖ, ਜਗਜੀਤ ਸਿੰਘ ਐਡਵੋਕੇਟ, ਸੁਖਰਾਜ ਸਿੰਘ ਰਾਜੀ, ਸਵਰਨ ਸਿੰਘ ਆਕਲੀਆ, ਅਮਰਜੀਤ ਸਿੰਘ ਜੰਡਾਂਵਾਲਾ, ਇਕਬਾਲ ਸਿੰਘ ਬਰਕੰਦੀ, ਗਮਦੂਰ ਸਿੰਘ ਬਰਕੰਦੀ, ਗੁਰਵਿੰਦਰ ਸਿੰਘ ਸਾਬਕਾ ਸਰਪੰਚ, ਪ੍ਰਧਾਨ ਬਲਜਿੰਦਰ ਸਿੰਘ, ਭਲਵਿੰਦਰ ਸਿੰਘ ਭਿੰਡਰ, ਗੁਰਦੀਪ ਸਿੰਘ ਗੋਰਾ, ਜਗਤਾਰ ਸਿੰਘ ਕੋਠੇ ਫੂਲਾ ਸਿੰਘ ਵਾਲੇ, ਗੁਰਸੇਵਕ ਸਿੰਘ ਬਾਬੇ ਕਾ ਮਹਿਮਾ ਸਵਾਈ, ਮੰਦਰ ਸਿੰਘ ਸਾਬਕਾ ਸਰਪੰਚ, ਸਤਿਨਾਮ ਸਿੰਘ, ਮਨਜੀਤ ਸਿੰਘ, ਗੁਲਾਬ ਸਿੰਘ, ਰਾਜਵੀਰ ਸਿੰਘ, ਬਲਕਰਨ ਸਿੰਘ ਮਹਿਮਾ ਭਗਵਾਨਾ, ਰਾਜਵਿੰਦਰ ਸਿੰਘ ਨਹਿਰੂ, ਜਗਸੀਰ ਸਿੰਘ ਗੰਗਾ, ਪਾਲ ਸਿੰਘ, ਸਰਬਜੀਤ ਸ਼ਰਮਾ, ਭੋਲਾ ਸਿੰਘ ਅਬਲੂ, ਮਨਜੀਤ ਸਿੰਘ ਬਿੱਟੂ, ਸੁਖਚੈਨ ਸਿੰਘ ਪੱਪੂ, ਮਨਜਿੰਦਰ ਸਿੰਘ ਕਿਲੀ, ਥਾਣਾ ਸਿੰਘ ਕਿਲੀ, ਜੱਸੀ ਬਰਾੜ ਮਹਿਮਾ ਸਰਜਾ ਸੁਖਚੈਨ ਸਿੰਘ ਬਰਾੜ, ਬੇਅੰਤ ਸਿੰਘ ਲੱਖੀ ਜੰਗਲ ਮੌਜੂਦ ਸਨ |

ਪਿਛਲੀ ਖ਼ਬਰ ਰਾਮਪੁਰਾ ਫੂਲ ਸਿਵਲ ਹਸਪਤਾਲ ਲਈ ਸਾਢੇ 7 ਕਰੋੜ ਦੀ ਗ੍ਰਾਂਟ ਜਾਰੀ <br/> ਅਗਲੀ ਖ਼ਬਰ ਸਟਾਰ ਪਲੱਸ ਕਾਨਵੈਂਟ ਸਕੂਲ ਨੇ 714 ਸਕੂਲਾਂ 'ਚੋਂ ਫੈਪ ਨੈਸ਼ਨਲ ਕਲਚਰਲ ਐਵਾਰਡ ਵਿਚ ਪ੍ਰਾਪਤ ਕੀਤਾ ਤੀਜਾ ਸਥਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।