22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਭਾਈ ਗੁਰਜਿੰਦਰ ਸਿੰਘ ਦੇ ਹੱਕ 'ਚ ਚੋਣ ਪ੍ਰਚਾਰ ਤੇਜ਼ ਅਕਾਲੀ ਦਲ ਦੇ ਬਲਾਕ ਸੰਮਤੀ ਜ਼ੋਨ ਲਹਿਰਾ ਖਾਨਾ ਤੋਂ ਉਮੀਦਵਾਰ ਬਲਵੰਤ ਸਿੰਘ ਦੇ ਹੱਕ ਵੀ ਚੋਣ ਪ੍ਰਚਾਰ <br/>

ਲਹਿਰਾ ਬੇਗਾ ਵਿਖੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਭਾਈ ਗੁਰਜਿੰਦਰ ਸਿੰਘ ਦੇ ਹੱਕ ਵਿਚ ਚੋਣ ਪ੍ਰਚਾਰ ਦੌਰਾਨ ਗੁਰਲਾਭ ਸਿੰਘ ਢੇਲਵਾਂ, ਜਗਸੀਰ ਸਿੰਘ ਕਲਿਆਣ ਤੇ ਹੋਰ ਆਗੂ | ਤਸਵੀਰ: ਸੁਖਪਾਲ ਸਿੰਘ ਸੁੱਖੀ <br/> 10-12-2025
ਲਹਿਰਾ ਮੁਹੱਬਤ, 9 ਦਸੰਬਰ (ਸੁਖਪਾਲ ਸਿੰਘ ਸੁੱਖੀ)-ਪਿੰਡ ਲਹਿਰਾ ਬੇਗਾ ਵਿਖੇ ਭੁੱਚੋ ਕਲਾਂ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਭਾਈ ਗੁਰਜਿੰਦਰ ਸਿੰਘ ਸਰਪੰਚ ਭੁੱਚੋ ਖੁਰਦ ਤੇ ਬਲਾਕ ਸੰਮਤੀ ਜ਼ੋਨ ਲਹਿਰਾ ਖਾਨਾ ਤੋਂ ਉਮੀਦਵਾਰ ਬਲਵੰਤ ਸਿੰਘ ਦੇ ਹੱਕ ਵਿਚ ਚੋਣ ਪ੍ਰਚਾਰ ਦੌਰਾਨ ਅਕਾਲੀ ਆਗੂਆਂ ਤੇ ਵਰਕਰਾਂ ਦੇ ਡੱਟਵੇਂ ਉਤਸ਼ਾਹ ਕਰਕੇ ਹੋਈ ਇੱਕਤਰਤਾ ਨੇ ਦੋਵੇਂ ਅਕਾਲੀ ਉਮੀਦਵਾਰਾਂ ਦਾ ਹੌਂਸਲਾ ਵਧਾਇਆ | ਇਸ ਮੌਕੇ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਜਗਸੀਰ ਸਿੰਘ ਜੱਗਾ ਕਲਿਆਣ, ਬਲਾਕ ਪ੍ਰਧਾਨ ਗੁਰਲਾਭ ਸਿੰਘ ਢੇਲਵਾਂ, ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਬੇਗਾ, ਹਰਪ੍ਰੀਤ ਸਿੰਘ ਗਿੱਲ ਬੁਲਾਰਿਆਂ ਨੇ ਅਕਾਲੀ ਦਲ ਦੇ ਉਮੀਦਵਾਰ ਭਾਈ ਗੁਰਜਿੰਦਰ ਸਿੰਘ ਤੇ ਬਲਾਕ ਸੰਮਤੀ ਜ਼ੋਨ ਲਹਿਰਾ ਖਾਨਾ ਤੋਂ ਅਕਾਲੀ ਦਲ ਦੇ ਉਮੀਦਵਾਰ ਬਲਵੰਤ ਸਿੰਘ ਲਹਿਰਾ ਬੇਗਾ ਸਪੁੱਤਰ ਜੱਥੇਦਾਰ ਕਿਰਪਾਲ ਸਿੰਘ ਦੇ ਹੱਕ ਵਿਚ ਭੁਗਤਣ ਦੀ ਅਪੀਲ ਕੀਤੀ | ਚੋਣ ਜਲਸੇ ਦੌਰਾਨ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਭਾਈ ਗੁਰਜਿੰਦਰ ਸਿੰਘ ਤੇ ਬਲਾਕ ਸੰਮਤੀ ਜ਼ੋਨ ਲਹਿਰਾ ਖਾਨਾ ਤੋਂ ਬਲਵੰਤ ਸਿੰਘ ਨੂੰ ਲੱਡੂਆਂ ਨਾਲ ਵੀ ਤੋਲਿਆ ਗਿਆ | ਉਮੀਦਵਾਰ ਭਾਈ ਗੁਰਜਿੰਦਰ ਸਿੰਘ ਭੁੱਚੋ ਖੁਰਦ ਦੇ ਮੌਜੂਦਾ ਸਰਪੰਚ ਨੇ ਉਨ੍ਹਾਂ ਦੱਸਿਆ ਕਿ ਪਿੰਡ ਦੀ ਬਿਹਤਰੀ ਲਈ ਸਰਕਾਰ ਦੀਆਂ ਗ੍ਰਾਂਟਾਂ ਤੋਂ ਬਿਨਾਂ ਵੀ ਵਿਕਾਸ ਕਾਰਜ ਚਾਲੂ ਹਨ ਤੇ ਦਾਅਵੇ ਨਾਲ ਕਹਿੰਦਾ ਹਾਂ ਕਿ ਜੇ ਕਿਰਪਾ ਹੋਈ ਤਾਂ ਵਿਕਾਸ ਕੰਮਾਂ ਵਾਲੀ ਕਮੀ ਕੋਈ ਨਹੀਂ ਛੱਡਾਂਗਾ | ਇਸ ਦੌਰਾਨ ਸਾਬਕਾ ਚੇਅਰਮੈਨ ਹਰਗੋਬਿੰਦ ਸਿੰਘ ਲਹਿਰਾ ਖਾਨਾ, ਅਮਰੀਕ ਸਿੰਘ, ਬਿਕਰਮਜੀਤ ਸਿੰਘ ਕੱਕੂ, ਬਲਵੀਰ ਸਿੰਘ, ਠਾਣਾ ਸਿੰਘ ਨੰਬਰਦਾਰ, ਗੁਰਬਖਸ਼ ਸਿੰਘ, ਸਤਿੰਦਰਪਾਲ ਸਿੰਘ ਗੱਗੂ, ਸੁਰਜੀਤ ਸਿੰਘ ਸਾਬਕਾ ਸਰਪੰਚ ਲਹਿਰਾ ਖਾਨਾ, ਠਾਣਾ ਸਿੰਘ ਬਾਠ ਸਾਬਕਾ ਸਰਪੰਚ, ਪ੍ਰਧਾਨ ਗੁਰਸੇਵਕ ਸਿੰਘ ਬਾਠ ਪੰਚ, ਅਜੀਤਪਾਲ ਸਿੰਘ ਬੇਗਾ, ਬੱਬਲਾ ਸ਼ੇਰਗਿੱਲ ਤੇ ਗੁਰਪ੍ਰੀਤ ਕੈਰੋਂ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਆਗੂਆਂ ਤੋਂ ਇਲਾਵਾ ਵਰਕਰ ਤੇ ਇਸਤਰੀ ਵਿੰਗ ਨੇ ਵੀ ਸ਼ਮੂਲੀਅਤ ਕੀਤੀ |

ਪਿਛਲੀ ਖ਼ਬਰ ਸਟਾਰ ਪਲੱਸ ਕਾਨਵੈਂਟ ਸਕੂਲ ਨੇ 714 ਸਕੂਲਾਂ 'ਚੋਂ ਫੈਪ ਨੈਸ਼ਨਲ ਕਲਚਰਲ ਐਵਾਰਡ ਵਿਚ ਪ੍ਰਾਪਤ ਕੀਤਾ ਤੀਜਾ ਸਥਾਨ <br/> ਅਗਲੀ ਖ਼ਬਰ 'ਆਪ' ਨੂੰ ਝਟਕਾ, ਹਲਕਾ ਕੋਆਰਡੀਨੇਟਰ ਸਮੇਤ ਤਿੰਨ ਮਹਿਲਾ ਆਗੂ ਅਕਾਲੀ ਦਲ 'ਚ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।