22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਪੰਜਾਬ ਸਰਕਾਰ ਦੀ ਡੋਰ ਦਿੱਲੀ ਵਾਲਿਆਂ ਦੇ ਹੱਥ-ਜਨਮੇਜਾ ਸਿੰਘ ਸੇਖੋਂ <br/>

ਸੰਬੋਧਨ ਕਰਦੇ ਹੋਏ ਜਨਮੇਜਾ ਸਿੰਘ ਸੇਖੋਂ ਨਾਲ ਉਮੀਦਵਾਰ ਤੇ ਇਸ ਮੌਕੇ ਸ਼ਾਮਿਲ ਹੋਏ ਅਕਾਲੀ ਵਰਕਰਾਂ ਦਾ ਇਕੱਠ | ਤਸਵੀਰਾਂ : ਮਤਵਾਲਾ<br/> 10-12-2025

ਬਾਲਿਆਂਵਾਲੀ, 9 ਦਸੰਬਰ (ਕੁਲਦੀਪ ਮਤਵਾਲਾ)-ਸ਼ੋ੍ਰਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਤੇ ਹਲਕਾ ਮੌੜ ਦੇ ਇੰਚਾਰਜ ਜਨਮੇਜਾ ਸਿੰਘ ਸੇਖੋਂ (ਸਾਬਕਾ ਕੈਬਨਿਟ ਮੰਤਰੀ) ਵਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ 'ਚ ਹਲਕਾ ਮੌੜ ਦੇ ਪਿੰਡਾਂ 'ਚ ਤੁਫ਼ਾਨੀ ਦੌਰਾ ਕੀਤਾ ਗਿਆ | ਇਸ ਮੌਕੇ ਰਾਮ ਲੀਲ੍ਹਾ ਗਰਾਊਾਡ ਬਾਲਿਆਂਵਾਲੀ 'ਚ ਸੰਬੋਧਨ ਕਰਦਿਆਂ ਸੇਖੋਂ ਨੇ ਕਿਹਾ ਕਿ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਸਰਕਾਰਾਂ ਸਮੇਂ ਪੰਜਾਬ ਤੇ ਖ਼ਾਸ ਤੌਰ 'ਤੇ ਹਲਕਾ ਮੌੜ ਦਾ ਸੈਂਕੜੇ ਕਰੋੜਾਂ ਰੁਪਏ ਖ਼ਰਚ ਰਜਵਾਂ ਵਿਕਾਸ ਕਰਵਾਇਆ | ਹਰ ਪਿੰਡਾਂ ਤੇ ਸ਼ਹਿਰਾਂ ਨੂੰ ਜੋੜਨ ਵਾਲੀਆਂ ਅਣਗਿਣਤ ਨਵੀਆਂ ਲਿੰਕ ਸੜਕਾਂ ਬਣਾਈਆਂ, ਜਿਨ੍ਹਾਂ 'ਚ ਬਾਲਿਆਂਵਾਲੀ ਪਿੰਡ ਦੀਆਂ 10 ਦੇ ਕਰੀਬ ਨਵੀਆਂ ਸੜਕਾਂ ਸਨ, ਜਦਕਿ ਬਾਲਿਆਂਵਾਲੀ ਵਿਖੇ ਛੋਟੇ ਹਸਪਤਾਲ ਤੋਂ ਕਮਿਊਨਿਟੀ ਹੈਲਥ ਸੈਂਟਰ ਬਣਾਇਆ ਤਾਂ ਜੋ ਲੋਕਾਂ ਨੂੰ ਇਲਾਜ ਕਰਵਾਉਣ ਲਈ ਪੇਂਡੂ ਖੇਤਰਾਂ ਤੋਂ ਬਾਹਰਲੇ ਹਸਪਤਾਲਾਂ 'ਚ ਖੱਜਲ ਨਾ ਹੋਣਾ ਪਵੇ ਅਤੇ ਬਾਲਿਆਂਵਾਲੀ ਨੂੰ ਸਬ ਤਹਿਸੀਲ ਬਣਾਇਆ ਗਿਆ | ਸੇਖੋਂ ਨੇ ਅੱਗੇ ਕਿਹਾ ਕਿ ਅਕਾਲੀ ਸਰਕਾਰ 'ਚ ਨੀਲੇ ਕਾਰਡ ਰਾਹੀਂ ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਆਟਾ, ਦਾਲ, ਕਣਕ, ਖੇਤੀ ਸੈਕਟਰ ਲਈ ਮੁਫ਼ਤ ਟਿਉਬਲ ਕੁਨੈਸ਼ਕਸਨ ਵੰਡੇ ਅਤੇ ਟੇਲ 'ਤੇ ਪੈਂਦੇ ਖੇਤਾਂ 'ਚ ਨਹਿਰੀ ਪਾਣੀ ਪਹੁੰਚਾਇਆ | ਉਨ੍ਹਾਂ ਕਿਹਾ ਕਿ ਕਾਂਗਰਸ ਤੇ ਆਪ ਵਾਲੇ ਦੋਵੇਂ ਲਾਰੇਬਾਜ਼ ਪਾਰਟੀਆਂ ਹਨ, ਜਿਨ੍ਹਾਂ ਤੋਂ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ | ਉਨ੍ਹਾਂ ਸੂਬਾ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਆਪ ਵਾਲਿਆਂ ਦੇ ਮੁੱਖ ਮੰਤਰੀ ਦੀ ਤਾਂ ਡੋਰ ਦਿੱਲੀ ਦੇ ਵੱਡੇ ਆਗੂਆਂ ਦੇ ਹੱਥ ਹੈ ਅਤੇ ਰੰਗਲੇ ਪੰਜਾਬ ਨੂੰ ਦਿੱਲੀ ਵਾਲਿਆਂ ਵਲੋਂ ਲੁੱਟ-ਲੁੱਟ ਕੇ ਕੰਗਲਾ ਪੰਜਾਬ ਬਣਾਇਆ ਜਾ ਰਿਹਾ ਹੈ | ਸੇਖੋਂ ਨੇ ਕਿਹਾ ਕਿ ਮਹਿਲਾਵਾਂ ਨੂੰ ਇੱਕ ਹਜ਼ਾਰ ਰੁਪਏ ਮਹੀਨਾ ਦਾ ਸਬਜ਼ਬਾਗ ਵਿਖਾਕੇ ਅਤੇ ਲੋਕਾਂ ਨੂੰ ਮਨਘੜਤ ਝੂਠੇ ਵਾਅਦਿਆਂ ਨਾਲ ਭਰਮਾ ਲਿਆ ਤੇ ਕਿਸੇ ਦਾ ਕੁੱਝ ਨਹੀਂ ਸੰਵਾਰਿਆ | ਇਹ ਸਰਕਾਰ ਸੋਸ਼ਲ ਮੀਡੀਆ ਦੇ ਪ੍ਰਚਾਰ ਨਾਲ ਬਣੀ ਸੀ ਤੇ ਇਸੇ ਸਰਕਾਰ ਵਿਚ, ਨਸ਼ਾ ਵੀ ਸੋਸ਼ਲ ਸਾਇੰਟਾ ਰਾਹੀਂ ਵਿਕਣਾ ਆਮ ਗੱਲ ਹੋ ਗਈ | ਅਖੀਰ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜ਼ੋਨ ਬਾਲਿਆਂਵਾਲੀ ਦੇ ਉਮੀਦਵਾਰ ਅਮਰਜੀਤ ਸਿੰਘ ਅਮਰਾ ਅਤੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਮਾਈਸਰਖਾਨਾ ਤੋਂ ਉਮੀਦਵਾਰ ਹਰਭਜਨ ਸਿੰਘ ਮਾਈਸਰਖਾਨਾ ਦੇ ਚੋਣ ਨਿਸ਼ਾਨ ਤੱਕੜੀ ਤੇ ਮੋਹਰਾਂ ਲਾ ਕੇ ਕਾਮਯਾਬ ਕਰੋ, ਕਿਉਂਕਿ ਇਹ ਚੋਣਾਂ ਨਾਲ 2027 ਬਣਨ ਵਾਲੀ ਸਰਕਾਰ ਦਾ ਮੁੱਢ ਵੱਜਣਾ ਹੈ | ਇਸ ਮੌਕੇ ਪ੍ਰਧਾਨ ਅਮਨਦੀਪ ਸਿੰਘ ਅਮਨਾ, ਪ੍ਰਧਾਨ ਜਸਵੀਰ ਜੌੜਾ, ਸਾਬਕਾ ਪ੍ਰਧਾਨ ਸੁਖਪਾਲ ਸਿੰਘ ਹੈਪੀ, ਫ਼ੌਜਾਂ ਸਿੰਘ, ਜਗਜੀਤ ਸਿੰਘ ਜੱਗਾ, ਸਾਬਕਾ ਸਰਪੰਚ ਬੇਅੰਤ ਸਿੰਘ ਭੱਟੀ, ਕੇਵਲ ਸਿੰਘ ਰੰਧਾਵਾ ਪੰਚ, ਕਿ੍ਸ਼ਨ ਬਾਵਾ, ਧਰਮਿੰਦਰ ਸਿੰਘ, ਚੇਅਰਮੈਨ ਸੁਖਜਿੰਦਰ ਪੱਪਾ, ਬਲਵੀਰ ਭੋਲਾ, ਮਲਕੀਤ ਸਿੰਘ ਮਾਨ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਬਠਿੰਡਾ ਅਪਰਾਧਨਾਮਾ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ 6 ਨਸ਼ਾ ਤਸਕਰ ਕਾਬੂ, 30.67 ਗ੍ਰਾਮ ਹੈਰੋਇਨ ਬਰਾਮਦ <br/> ਅਗਲੀ ਖ਼ਬਰ -ਮਾਮਲਾ ਨਿੱਜੀ ਵਪਾਰਕ ਕਾਲੋਨੀ ਦੇ ਅੱਗਿਓਾ ਹਰੇ ਭਰੇ ਦਰੱਖ਼ਤ ਪੁੱਟਣ ਦਾ- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਂਚ ਕਰਨ ਦੇ ਦਿੱ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।