22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

-ਮਾਮਲਾ ਨਿੱਜੀ ਵਪਾਰਕ ਕਾਲੋਨੀ ਦੇ ਅੱਗਿਓਾ ਹਰੇ ਭਰੇ ਦਰੱਖ਼ਤ ਪੁੱਟਣ ਦਾ- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਂਚ ਕਰਨ ਦੇ ਦਿੱਤੇ ਭਰੋਸੇ ਮਗਰੋਂ ਸ਼ਹਿਰ ਦੇ ਸਮਾਜ ਸੇਵੀਆਂ ਨੇ ਹਟਾਇਆ ਧਰਨਾ <br/>

ਲੱਖਾ ਸਿੰਘ ਸਿਧਾਣਾ ਅਤੇ ਸਮਾਜਸੇਵੀ ਆਗੂ ਨਿੱਜੀ ਵਪਾਰਕ ਕਾਲੋਨੀ ਦੇ ਬਾਹਰ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ | ਅਜੀਤ ਤਸਵੀਰਾਂ<br/> 10-12-2025

ਬਠਿੰਡਾ, 9 ਦਸੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ ਦੇ ਮਾਨਸਾ ਰੋਡ ਸਥਿਤ ਇਕ ਨਿੱਜੀ ਵਪਾਰਕ ਕਾਲੋਨੀ ਦੇ ਮੂਹਰੇ ਖੜੇ ਹਰੇ ਭਰੇ ਦਰੱਖ਼ਤ ਕੱਟਣ ਦੇ ਮਾਮਲੇ 'ਚ ਸ਼ਹਿਰ ਦੇ ਵਾਤਾਵਰਨ ਪ੍ਰੇਮੀਆਂ ਵਲੋਂ ਲਗਾਇਆ ਧਰਨਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਾਰਵਾਈ ਕਰਨ ਦੇ ਭਰੋਸੇ ਮਗਰੋਂ ਆਖਿਰ ਸਮਾਪਤ ਹੋ ਗਿਆ ਹੈ | ਜ਼ਿਲ•ਾ ਪ੍ਰਸ਼ਾਸਨ ਨੇ ਸ਼ਹਿਰ ਦੀਆਂ ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਤੋਂ 20 ਤਰੀਕ ਤੱਕ ਦਾ ਸਮਾਂ ਲਿਆ ਗਿਆ ਹੈ | ਦੱਸਣਾ ਬਣਦਾ ਹੈ, ਕਿ ਬਠਿੰਡਾ ਦੇ ਮਾਨਸਾ ਰੋਡ ਵਿਖੇ ਸਥਿਤ ਇਕ ਨਿੱਜੀ ਵਪਾਰਕ ਕਾਲੋਨੀ ਦੇ ਸੰਚਾਲਕਾ ਵਲੋਂ ਸੋਮਵਾਰ ਨੂੰ ਕਾਲੋਨੀ ਦੇ ਮੂਹਰੇ ਖੜੇ ਹਰੇ ਭਰੇ ਦਰੱਖ਼ਤਾਂ ਨੂੰ ਠੇਕੇਦਾਰ ਤੋਂ ਕਟਵਾਇਆ ਜਾ ਰਿਹਾ ਸੀ | ਜਦੋਂ ਸਮਾਜਸੇਵੀ ਆਗੂਆਂ ਨੇ ਸਬੰਧਿਤ ਠੇਕੇਦਾਰ ਨੂੰ ਦਰੱਖ਼ਤ ਪੁੱਟਣ ਤੋਂ ਰੋਕਿਆ ਗਿਆ ਤਾਂ ਇਸ ਦੌਰਾਨ ਸਮਾਜਸੇਵੀ ਆਗੂਆਂ ਦੀ ਠੇਕੇਦਾਰ ਨਾਲ ਬਹਿਸਬਾਜ਼ੀ ਵੀ ਹੋਈ ਤੇ ਮਾਮਲਾ ਕਾਫੀ ਭਖ ਗਿਆ | ਇਸ ਦੌਰਾਨ ਵੱਡੀ ਗਿਣਤੀ ਇਕੱਠੇ ਹੋਏ ਸ਼ਹਿਰ ਵਾਤਾਵਰਨ ਪ੍ਰੇਮੀਆਂ ਵਲੋਂ ਕਾਲੋਨੀ ਦੇ ਬਾਹਰ ਧਰਨਾ ਲਗਾਇਆ ਗਿਆ | ਅੱਜ ਦੂਜੇ ਦਿਨ ਧਰਨੇ 'ਚ ਸਮਾਜਸੇਵੀ ਲੱਖਾ ਸਿੰਘ ਸਿਧਾਣਾ, ਸਮਾਜਸੇਵੀ ਹਰਸੁਖਜਿੰਦਰਪਾਲ ਸਿੰਘ ਫ਼ੌਜੀ, ਰਖਵਾਲੇ ਰੁੱਖਾਂ ਦੀ ਟੀਮ ਦੇ ਆਗੂ ਗੁਰਵਿੰਦਰ ਸ਼ਰਮਾ ਅਤੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ•ਾ ਪ੍ਰਧਾਨ ਡਾ. ਜਗਤਾਰ ਸਿੰਘ ਗਿੱਲ ਤੋਂ ਇਲਾਵਾ ਵੱਡੀ ਗਿਣਤੀ ਸ਼ਹਿਰ ਦੇ ਵਾਤਾਵਰਨ ਪ੍ਰੇਮੀ ਧਰਨੇ 'ਚ ਪਹੁੰਚ ਗਏ | ਜਿੰਨ•ਾਂ ਨੇ ਕਾਲੋਨੀ ਵਾਸੀਆਂ 'ਤੇ ਕਾਰਵਾਈ ਕਰਵਾਉਣ ਲਈ ਇਕ ਮੰਗ ਪੱਤਰ ਤਹਿਸੀਲਦਾਰ ਕੁਲਦੀਪ ਸਿੰਘ ਨੂੰ ਸੌਂਪਿਆ ਗਿਆ | ਸ਼ਹਿਰ ਵਾਸੀਆਂ ਦੇ ਰੋਹ ਨੂੰ ਦੇਖਦੇ ਹੋਏ ਧਰਨਾ ਸਥਾਨ 'ਤੇ ਪਹੁੰਚੇ ਐੱਸ.ਡੀ.ਐਮ ਬਠਿੰਡਾ, ਡੀ.ਐੱਸ.ਪੀ ਨੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਗਈ | ਜ਼ਿਲ•ਾ ਪ੍ਰਸ਼ਾਸਨ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਜਿੰਨ•ਾਂ ਨੇ ਦਰੱਖ਼ਤ ਪੁੱਟੇ ਹਨ, ਉਹ 20 ਤਰੀਕ ਦੇ ਦਿੱਤੇ ਸਮੇਂ 'ਚ ਨਿੱਜੀ ਕਾਲੋਨੀ ਦੇ ਸੰਚਾਲਕਾ ਤੋਂ ਦਰੱਖ਼ਤ ਕੱਟਣ ਦੀ ਮਨਜ਼ੂਰੀ ਸੰਬੰਧੀ ਕਾਗ਼ਜ਼ਾਤ ਨੂੰ ਆਪਣੇ ਲੈਵਲ 'ਤੇ ਜਾਂਚ ਕਰਨਗੇ, ਜੇਕਰ ਉਨ•ਾਂ ਕੋਲ ਮਨਜ਼ੂਰੀ ਨਾ ਹੋਈ ਤਾਂ ਉਹ ਬਣਦੀ ਕਾਰਵਾਈ ਕਰਨਗੇ | ਜ਼ਿਲ•ਾ ਪ੍ਰਸ਼ਾਸਨ ਦੁਆਰਾ ਦਿੱਤੇ ਭਰੋਸੇ ਮਗਰੋਂ ਆਖਿਰ ਸਮਾਜਸੇਵੀ ਆਗੂਆਂ ਵਲੋਂ ਲਗਾਇਆ ਧਰਨਾ ਸਮਾਪਤ ਕਰ ਲਿਆ ਗਿਆ ਹੈ |

ਪਿਛਲੀ ਖ਼ਬਰ ਪੰਜਾਬ ਸਰਕਾਰ ਦੀ ਡੋਰ ਦਿੱਲੀ ਵਾਲਿਆਂ ਦੇ ਹੱਥ-ਜਨਮੇਜਾ ਸਿੰਘ ਸੇਖੋਂ <br/> ਅਗਲੀ ਖ਼ਬਰ ਗ੍ਰੇਟ ਡਿਸਕਵਰੀਅਨਜ਼ ਨੇ ਐੱਸ. ਡੀ. ਐੱਮ. ਦਫ਼ਤਰ ਦਾ ਸਿੱਖਿਆਦਾਇਕ ਦੌਰਾ ਕੀਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।