14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਡੈਮੋਕ੍ਰੇਟਿਕ ਟੀਚਰ ਫ਼ਰੰਟ ਪੰਜਾਬ ਨੇ ਔਰਤ ਮੁਲਾਜ਼ਮਾਂ ਦੀ ਦੂਰ-ਦੁਰਾਡੇ ਡਿਊਟੀ ਲਗਾਉਣ ਦੀ ਨਿਖੇਧੀ- ਡੀਟੀਐਫ

ਅਜੀਤ ਡੈਸਕ 09-12-2025
ਬਠਿੰਡਾ, 8 ਦਸੰਬਰ (ਸੱਤਪਾਲ ਸਿੰਘ ਸਿਵੀਆਂ): ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਵਿਚ ਔਰਤ ਮੁਲਾਜ਼ਮਾਂ ਦੀ ਡਿਊਟੀ ਘਰਾਂ ਤੋਂ ਦੂਰ-ਦੁਰਾਡੇ ਲਗਾਉਣ ਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਨੇ ਨਿਖੇਧੀ ਕਰਦਿਆਂ ਡਿਊਟੀਆਂ ਨੇੜਲੇ ਸਥਾਨਾਂ 'ਤੇ ਲਗਾਉਣ ਜਾਂ ਫੇਰ ਕੱਟਣ ਦੀ ਮੰਗ ਕੀਤੀ ਹੈ |
ਡੈਮੋਕਰੈਟਿਕ ਟੀਚਰਜ਼ ਫ਼ਰੰਟ ਦੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਜਗਪਾਲ ਸਿੰਘ ਬੰਗੀ, ਜਨਰਲ ਸਕੱਤਰ ਗੁਰਮੇਲ ਸਿੰਘ ਮਲਕਾਣਾ ਤੇ ਸੂਬਾ ਕਮੇਟੀ ਮੈਂਬਰ ਬੇਅੰਤ ਸਿੰਘ ਫੂਲੇਵਾਲਾ ਨੇ ਕਿਹਾ ਕਿ ਔਰਤ ਅਧਿਆਪਕਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਉਨ੍ਹਾਂ ਦੀਆਂ ਡਿਊਟੀਆਂ ਸੰਬੰਧਿਤ ਬਲਾਕਾਂ ਵਿਚ ਹੀ ਲਗਾਈਆਂ ਜਾਣ, ਕਿਉਂਕਿ ਉਨ੍ਹਾਂ ਨੇ ਸਵੇਰੇ ਛੇਤੀ ਆਪਣੇ ਵੋਟਿੰਗ ਸਟੇਸ਼ਨ 'ਤੇ ਪਹੁੰਚਣਾ ਹੁੰਦਾ ਹੈ ਅਤੇ ਸ਼ਾਮ ਨੂੰ ਵੋਟਿੰਗ ਖ਼ਤਮ ਹੋਣ 'ਤੇ ਦੇਰ ਰਾਤ ਤੱਕ ਘਰ ਪਹੁੰਚਣਾ ਪੈਂਦਾ ਹੈ | ਇਸ ਦੇ ਨਾਲ ਹੀ ਗੰਭੀਰ ਬਿਮਾਰੀਆਂ ਤੋਂ ਪੀੜਤ ਮੁਲਾਜ਼ਮਾਂ, ਗਰਭਵਤੀ ਮਹਿਲਾਵਾਂ, ਛੋਟੇ ਬੱਚਿਆਂ ਦੀਆਂ ਮਾਵਾਂ ਨੂੰ ਵੋਟਾਂ ਦੀ ਡਿਊਟੀ ਵਿਚ ਛੋਟ ਦਿਤੀ ਜਾਵੇ ਅਤੇ ਮੁਲਾਜ਼ਮ ਪਤੀ-ਪਤਨੀ ਵਿਚ ਕਿਸੇ ਇੱਕ ਜਣੇ ਦੀ ਚੋਣਾਂ ਵਿਚ ਡਿਊਟੀ ਲਗਾਈ ਜਾਵੇ | ਫ਼ਰੰਟ ਦੇ ਜ਼ਿਲ੍ਹਾ ਕਮੇਟੀ ਮੈਂਬਰਾਂ ਹਰਜਿੰਦਰ ਸੇਮਾ, ਮੋਹਣ ਸਿੰਘ ਮਲਕਾਣਾ, ਅੰਮਿ੍ਤਪਾਲ ਸਿੰਘ ਮਾਨ, ਗੁਰਪਾਲ ਸਿੰਘ, ਨਛੱਤਰ ਸਿੰਘ ਜੇਠੂਕੇ, ਨਿਰਮਲ ਸਿੰਘ ਸਰਾਂ, ਬੂਟਾ ਸਿੰਘ ਰੋਮਾਣਾ, ਗੋਬਿੰਦ ਸਿੰਘ, ਤਰਸੇਮ ਸਿੱਧੂ, ਅੰਮਿ੍ਤਪਾਲ ਸਿੰਘ ਸੈਣੇਵਾਲਾ ਗੁਰਸੇਵਕ ਸਿੰਘ ਫੂਲ, ਸੁਨੀਲ ਕੁਮਾਰ ਅਵਤਾਰ ਸਿੰਘ ਮਲੂਕਾ ਤੇ ਨਰਿੰਦਰ ਬੱਲੂਆਣਾ ਨੇ ਮੰਗ ਕੀਤੀ ਕਿ ਪੰਚਾਇਤੀ ਚੋਣਾਂ ਦੇ ਤਜਰਬੇ ਨੂੰ ਦੇਖਦੇ ਹੋਏ ਪੋਲਿੰਗ ਬੂਥਾਂ ਉੱਪਰ ਚੋਣ ਡਿਊਟੀ ਨਿਭਾ ਰਹੇ ਮੁਲਾਜ਼ਮਾਂ ਦੀ ਸੁਰੱਖਿਆ ਲਈ ਉਚਿੱਤ ਪ੍ਰਬੰਧ ਕੀਤੇ ਜਾਣ ਅਤੇ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਦੀ ਤਰਜ਼ 'ਤੇ ਬਣਦਾ ਮਿਹਨਤਾਨਾ ਦਿੱਤਾ ਜਾਵੇ ਅਤੇ ਮੁਲਾਜ਼ਮਾਂ ਦੇ ਖਾਣੇ ਦਾ ਉਚਿੱਤ ਪ੍ਰਬੰਧ ਵੀ ਕੀਤਾ ਜਾਵੇ |
ਪਿਛਲੀ ਖ਼ਬਰ ਬਿਜਲੀ ਸੋਧ ਬਿੱਲ ਦੀਆਂ ਕਾਪੀਆਂ ਸਾੜ ਕੇ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਵਲੋਂ ਬਠਿੰਡਾ ਸਮੇਤ ਜ਼ਿਲੇ੍ਹ ਭਰ 'ਚ ਬਿਜਲੀ ਦਫ਼ਤਰਾਂ ਮੂਹਰੇ ਰੋਸ ਵਿਖਾਵੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।