30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2025

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬੂਟੇ ਲਗਾਏ <br/>

ਅਜੀਤ ਡੈਸਕ 26-11-2025
ਰਾਮਪੁਰਾ ਫੂਲ, 25 ਨਵੰਬਰ (ਹੇਮੰਤ ਕੁਮਾਰ ਸ਼ਰਮਾ)-ਗਰੀਨ ਮਿਸ਼ਨ ਵੈਲਫ਼ੇਅਰ ਸੁਸਾਇਟੀ ਰਾਮਪੁਰਾ ਫੂਲ ਵਲੋਂ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬੂਟੇ ਲਗਾਉਣ ਦੇ ਸਮਾਗਮ ਦੌਰਾਨ ਮੁੱਖ ਮਹਿਮਾਨ ਮਨੋਜ ਕੁਮਾਰ ਡੀ ਐੱਸ ਪੀ, ਫੂਲ ਦਾ ਸੁਸਾਇਟੀ ਮੈਂਬਰਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਡੀ ਐੱਸ ਪੀ ਫੂਲ ਵਲੋਂ ਸੁਸਾਇਟੀ ਦੇ ਮੈਂਬਰਾਂ ਅਤੇ ਸਮਾਜ ਸੇਵੀ ਵਿਅਕਤੀਆਂ ਦੇ ਸਹਿਯੋਗ ਨਾਲ ਸਥਾਨਕ ਬੀੜ ਵਿਖੇ ਬੂਟੇ ਲਗਾਏ ਅਤੇ ਇਸ ਦੌਰਾਨ ਪੁਲਿਸ-ਪਬਲਿਕ ਮਿਲਣੀ ਕਰਵਾਈ ਗਈ, ਜਿਸ ਨਾਲ ਭਰੋਸੇ ਅਤੇ ਤਾਲਮੇਲ ਨੂੰ ਹੋਰ ਮਜ਼ਬੂਤੀ ਮਿਲੀ | ਇਸ ਮੌਕੇ 'ਤੇ ਗਰੀਨ ਮਿਸ਼ਨ ਵੈਲਫੇਅਰ ਸੁਸਾਇਟੀ ਵਲੋਂ ਡੀ ਐੱਸ ਪੀ ਮਨੋਜ ਕੁਮਾਰ ਦੀ ਆਮਦ ਤੇ ਤਹਿ ਦਿਲੋਂ ਧੰਨਵਾਦ ਕੀਤਾ ਗਿਆ | ਇਸ ਮੌਕੇ ਸੁਸਾਇਟੀ ਮੈਬਰਾਂ ਵਲੋਂ ਨਿਮਨ ਲਿਖਤ ਜਾਇਜ਼ ਮੰਗਾਂ ਡੀ ਐੱਸ ਪੀ ਫੂਲ ਦੇ ਧਿਆਨ ਵਿਚ ਲਿਆਂਦੀਆਂ ਗਈਆਂ, ਜਿੰਨ੍ਹਾਂ 'ਚ ਸ਼ਹਿਰ ਵਿਚ ਬਿਨ੍ਹਾਂ ਨੰਬਰ ਪਲੇਟਾਂ ਵਾਲੇ ਵਾਹਨਾਂ ਅਤੇ ਟਿ੍ਪਲ ਸਵਾਰੀ ਦੇ ਮਾਮਲੇ ਬਹੁਤ ਵੱਧ ਰਹੇ ਹਨ, ਜਿਸ ਨਾਲ ਸ਼ਹਿਰ ਦੇ ਅਮਨ-ਚੈਨ ਨੂੰ ਖ਼ਤਰਾ ਪੈਦਾ ਹੁੰਦਾ ਹੈ ਅਤੇ ਲੁੱਟ-ਖੋਹ ਵਰਗੀਆਂ ਘਟਨਾਵਾਂ ਵੀ ਵੱਧਦੀਆਂ ਹਨ | ਇਸ 'ਤੇ ਸਖ਼ਤੀ ਨਾਲ ਰੋਕ ਲਗਾਏ ਜਾਣ ਦੀ ਮੰਗ ਕੀਤੀ | ਬੀੜ ਵਿਚ ਦਿਨ ਦੌਰਾਨ ਅਕਸਰ ਗਲਤ ਅਨਸਰ ਇਕੱਠੇ ਹੋ ਜਾਂਦੇ ਹਨ ਇਸ ਲਈ ਦਿਨ ਵਿਚ ਦੋ ਵਾਰ ਪੀ ਸੀ ਆਰ ਵਾਹਨ ਦੀ ਪੈਟਰੋਲਿੰਗ ਭੇਜੀ ਜਾਵੇ | ਰਾਮਪੁਰਾ ਫੂਲ ਦੇ ਬਜ਼ਾਰਾਂ ਵਿਚ ਅਕਸਰ ਟਰੈਫਿਕ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ | ਇਸ ਲਈ ਯੋਗ ਟਰੈਫਿਕ ਪ੍ਰਬੰਧ ਕੀਤੇ ਜਾਣ | ਸ਼ਹਿਰ ਵਿਚ ਸਮਾਜ ਸੇਵਾ ਦਾ ਕਾਰਜ ਕਰਦੀਆਂ ਸੰਸਥਾਵਾਂ ਨੂੰ ਬਣਦਾ ਮਾਨ-ਸਤਿਕਾਰ ਦਿੱਤਾ ਜਾਵੇ ਤਾਂ ਜੋ ਉਹ ਹੋਰ ਜ਼ਿਆਦਾ ਉਤਸ਼ਾਹ ਨਾਲ ਸਮਾਜ ਸੇਵਾ ਦੇ ਕੰਮ ਕਰ ਸਕਣ |

ਪਿਛਲੀ ਖ਼ਬਰ ਕੇਂਦਰ ਸਰਕਾਰਾਂ ਪੰਜਾਬ ਨਾਲ ਹਮੇਸ਼ਾ ਮਤਰੇਈ ਮਾਂ ਵਾਲਾ ਸਲੂਕ ਕਰਦੀਆਂ ਰਹੀਆਂ-ਡਿੱਖ <br/> ਅਗਲੀ ਖ਼ਬਰ ਸ਼ੌਕਤ ਅਹਿਮਦ ਪਰੇ ਨੇ ਗੋਦ ਲਏ ਸਕੂਲ ਆਫ਼ ਐਂਮੀਨੈਂਸ ਕੋਟਸ਼ਮੀਰ ਦਾ ਕੀਤਾ ਦੌਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।