ਰਾਮਾਂ ਮੰਡੀ, 25 ਨਵੰਬਰ (ਤਰਸੇਮ ਸਿੰਗਲਾ)-ਕਰੀਬ 12 ਮਹੀਨੇ ਪਹਿਲਾਂ ਆਪਣੇ ਪਤੀ ਨਾਲ ਧੋਖਾ ਕਰਕੇ ਰਾਜਸਥਾਨ ਸੂਬੇ ਦੇ ਇਕ ਪ੍ਰੇਮੀ ਰਾਕੇਸ਼ ਦਾਇਮਾਂ ਵਾਸੀ ਕੱਚੀ ਖੇੜੀ ਕਰਨਪੁਰ ਨਾਲ ਰਾਮਾਂ ਮੰਡੀ ਦੇ ਵਾਰਡ ਨੰਬਰ 01 ਵਿਚੋਂ ਫ਼ਰਾਰ ਹੋਈ ਦੋ ਬੱਚਿਆਂ ਦੀ ਮਾਂ ਸਵਿਤਰੀ ਦੇਵੀ ਨੂੰ ਰਾਮਾਂ ਥਾਣੇ ਦੇ ਏ ਐੱਸ ਆਈ ਰਣਧੀਰ ਸਿੰਘ ਵਲੋਂ ਪ੍ਰੇਮੀ ਰਾਕੇਸ਼ ਦਾਇਮਾਂ ਸਮੇਤ ਰਾਜਸਥਾਨ 'ਚੋਂ ਗਿ੍ਫ਼ਤਾਰ ਕਰ ਲਿਆ ਗਿਆ ਹੈ | ਏ ਐੱਸ ਆਈ ਰਣਧੀਰ ਸਿੰਘ ਨੇ ਦੱਸਿਆ ਕਿ ਉਕਤ ਮਹਿਲਾ ਸਵਿਤਰੀ ਦੇਵੀ ਦੇ ਪਤੀ ਰਾਕੇਸ਼ ਕੁਮਾਰ ਵਾਸੀ ਰਾਮਾਂ ਮੰਡੀ ਦੀ ਸ਼ਿਕਾਇਤ ਤੇ ਰਾਮਾਂ ਥਾਣੇ ਵਿਚ ਸਵਿਤਰੀ ਦੇਵੀ ਤੇ ਘਰ ਵਿਚੋਂ ਸੋਨੇ ਚਾਂਦੀ ਦੇ ਗਹਿਣੇ ਚੋਰੀ ਕਰਕੇ ਨਾਲ ਲੈ ਜਾਣ ਅਤੇ ਉਸ ਦੇ ਪ੍ਰੇਮੀ ਰਾਕੇਸ਼ ਦਾਇਮਾਂ ਵਲੋਂ ਆਪਣੇ ਬੈਂਕ ਖਾਤੇ ਵਿਚ 3 ਲੱਖ 80 ਹਜ਼ਾਰ ਰੁਪਏ ਚੋਰੀਓਾ ਟਰਾਂਸਫ਼ਰ ਕਰਕੇ ਲੈ ਜਾਣ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ | ਇਸ ਮਾਮਲੇ ਵਿਚ ਦੋਵੇਂ ਉਕਤ ਪ੍ਰੇਮੀ ਜੋੜਾ ਭਗੌੜੇ ਹਨ | ਅਦਾਲਤ ਵਲੋਂ ਦੋ ਦਿਨ ਦੇ ਪੁਲਿਸ ਰਿਮਾਂਡ ਤੋਂ ਬਾਅਦ ਪ੍ਰੇਮੀ ਜੋੜੇ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ |