09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਇੱਛਾਪੂਰਤੀ ਮੰਦਰ ਮਹਿਰਾਜ ਵਿਖੇ 13ਵਾਂ ਵਿਸ਼ਾਲ ਜਾਗਰਣ ਤੇ ਮੇਲਾ ਕਰਵਾਇਆ <br/>

ਅਜੀਤ ਡੈਸਕ 03-09-2025
ਮਹਿਰਾਜ, 2 ਸਤੰਬਰ (ਸੁਖਪਾਲ ਮਹਿਰਾਜ)-ਮਾ: ਮਨਸ਼ਾ ਦੇਵੀ ਕੀਰਤਨ ਮੰਡਲੀ ਮਹਿਰਾਜ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਇੱਛਾ ਪੂਰਨ ਪ੍ਰਾਚੀਨ ਸ਼ਿਵ ਦੁਸ਼ਾਲਾ ਮੰਦਰ ਚੌਕ ਕੋਟਲੀ ਬਜ਼ਾਰ ਮਹਿਰਾਜ ਵਿਖੇ 13ਵਾਂ ਵਿਸ਼ਾਲ ਜਾਗਰਣ ਅਤੇ ਮੇਲਾ ਪੂਰੇ ਉਤਸ਼ਾਹ ਨਾਲ ਕਰਵਾਇਆ ਗਿਆ | ਜਾਗਰਣ ਦੌਰਾਨ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਹਲਕਾ ਇੰਚਾਰਜ ਹਰਿੰਦਰ ਮਹਿਰਾਜ ਨੇ ਸ਼ਿਰਕਤ ਕਰਦਿਆਂ ਕਿਹਾ ਕਿ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਇਨਸਾਨੀਅਤ ਨੂੰ ਪਿਆਰ ਕਰਨਾ ਚਾਹੀਦਾ ਹੈ | ਕਈ ਨਾਮੀ ਕਲਾਕਾਰ ਗੋਬਿੰਦ ਸਮਾਲਸਰ ਐਂਡ ਕੀਰਤਨ ਮਾਨ ਮਿਊਜ਼ੀਕਲ ਗਰੁੱਪ, ਮਨੂੰ ਸ਼ਰਮਾ ਐਂਡ ਪਾਰਟੀ ਨੇ ਮਾਤਾ ਦੀਆਂ ਭੇਟਾਂ ਗਾ ਕੇ ਸਰੋਤਿਆਂ ਨੂੰ ਕੀਲ੍ਹੀ ਰੱਖਿਆ | ਸਲਾਨਾ ਜਾਗਰਣ 'ਚ ਧਾਰਮਿਕ, ਰਾਜਨੀਤਕ, ਮੋਹਤਬਰ ਸ਼ਖ਼ਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ | ਉਕਤ ਮੰਡਲੀ ਵਲੋਂ ਸਹਿਯੋਗ ਦੇਣ ਵਾਲੀਆਂ ਸ਼ਖ਼ਸੀਅਤਾਂ ਅਤੇ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਸਨਮਾਨਿਤ ਕੀਤਾ ਗਿਆ | ਉਕਤ ਮੰਡਲੀ ਮਹਿਰਾਜ ਵਲੋਂ ਸਭਨਾਂ ਦਾ ਧੰਨਵਾਦ ਕੀਤਾ ਗਿਆ | ਜਾਗਰਣ ਨੂੰ ਸਹਿਯੋਗ ਦੇਣ ਵਾਲੇ ਸਹਿਯੋਗੀ ਸੰਸਥਾ ਜੈ ਸ਼ਕਤੀ ਦੁਰਗਾ ਕਾਂਵੜ ਸੰਘ, ਗੋਬਿੰਦ ਮਹਿਲਾ ਭਜਨ ਮੰਡਲੀ , ਮਾਂ ਮਨਸਾ ਦੇਵੀ ਕੀਰਤਨ ਮੰਡਲੀ ਮਹਿਰਾਜ ਦੇ ਪ੍ਰਧਾਨ ਤੇ ਮੈਂਬਰ ਸਹਿਬਾਨ ਆਦਿ ਹਾਜ਼ਰ ਸਨ, ਲੰਗਰ ਅਤੁੱਟ ਵਰਤਾਇਆ ਗਿਆ |

ਪਿਛਲੀ ਖ਼ਬਰ ਜੈ ਦੁਰਗਾ ਸ਼ਕਤੀ ਮੰਦਰ ਵਿਖੇ ਨੌਵੀਂ ਦੀ ਚੌਕੀ ਮਨਾਈ <br/> ਅਗਲੀ ਖ਼ਬਰ ਮੀਂਹ ਕਾਰਨ ਵਿਧਵਾ ਔਰਤ ਦੇ ਘਰ ਦੀ ਛੱਤ ਡਿਗੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।