09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਮੀਂਹ ਕਾਰਨ ਵਿਧਵਾ ਔਰਤ ਦੇ ਘਰ ਦੀ ਛੱਤ ਡਿਗੀ <br/>

ਅਜੀਤ ਡੈਸਕ 03-09-2025
ਬਠਿੰਡਾ, 2 ਸਤੰਬਰ (ਪੱਤਰ ਪ੍ਰੇਰਕ)-ਮੀਂਹ ਕਾਰਨ ਸਥਾਨਕ ਆਦਰਸ਼ ਨਗਰ ਦੀ ਗਲੀ ਨੰਬਰ 1/ਸੀ ਦੀ ਵਸਨੀਕ ਇਕ ਵਿਧਵਾ ਔਰਤ ਦੇ ਘਰ ਦੀ ਛੱਤ ਡਿਗ ਗਈ ਤੇ ਮੀਂਹਾਂ ਦਾ ਮੌਸਮ ਹੋਣ ਕਾਰਨ ਉਨ੍ਹਾਂ ਲਈ ਵੱਡੀ ਦਿੱਕਤ ਖੜ੍ਹੀ ਹੋ ਗਈ ਹੈ | ਪੀੜਤ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਕੋਲ ਆਪਣੇ ਰਹਿਣ ਬਸੇਰੇ ਲਈ ਵਰਾਂਡੇ ਸਮੇਤ ਉਕਤ ਕਮਰਾ ਸੀ, ਜਿਸ ਵਿਚ ਉਹ ਆਪਣੀ ਅੰਗਹੀਣ ਧੀ ਨਾਲ ਗੁਜ਼ਾਰਾ ਕਰ ਰਹੀ ਸੀ, ਪਰ ਲਗਾਤਾਰ ਪੈ ਰਹੇ ਮੀਂਹ ਕਾਰਨ ਉਨ੍ਹਾਂ ਦੇ ਇਸ ਕਮਰੇ ਦੀ ਵੀ ਛੱਤ ਡਿਗ ਗਈ ਹੈ ਤੇ ਉਹ ਹੁਣ ਵਰਾਂਡੇ 'ਚ ਪਲਾਸਟਿਕ ਦੇ ਕਾਗ਼ਜ਼ ਹੇਠਾਂ ਰਹਿਣ ਲਈ ਮਜਬੂਰ ਹਨ | ਪੀੜਤ ਨੇ ਕਿਹਾ ਕਿ ਉਹ ਕਮਾਉਣ ਵਾਲੀ ਘਰ ਦੀ ਇਕੋ-ਇਕ ਜੀਅ ਹੈ ਤੇ ਪਹਿਲਾਂ ਹੀ ਗੁਜ਼ਾਰਾ ਬੜੀ ਮੁਸ਼ਕਿਲ ਚਲਦਾ ਹੈ, ਪਰ ਹੁਣ ਘਰ ਦੀ ਛੱਤ ਡਿੱਗਣ ਕਰਕੇ ਉਨ੍ਹਾਂ ਉੱਪਰ ਦੁੱਖਾਂ ਦਾ ਹੋਰ ਪਹਾੜ ਡਿਗ ਪਿਆ ਹੈ | ਪੀੜਤਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਸ ਨੂੰ ਸਿਰ ਡੱਕਣ ਲਈ ਘਰ ਦੀ ਛੱਤ ਪਾਉਣ ਲਈ ਉਸ ਦੀ ਆਰਥਿਕ ਸਹਾਇਤਾ ਦਿੱਤੀ ਜਾਵੇ |

ਪਿਛਲੀ ਖ਼ਬਰ ਇੱਛਾਪੂਰਤੀ ਮੰਦਰ ਮਹਿਰਾਜ ਵਿਖੇ 13ਵਾਂ ਵਿਸ਼ਾਲ ਜਾਗਰਣ ਤੇ ਮੇਲਾ ਕਰਵਾਇਆ <br/> ਅਗਲੀ ਖ਼ਬਰ ਰਾਮਪੁਰਾ ਨਿਵਾਸੀਆਂ ਨੂੰ ਟੋਲ ਪਲਾਜ਼ਾ ਫ਼ਰੀ ਕਰਵਾਉਣ ਦੇ ਯਤਨ ਹੋਏ ਫ਼ੇਲ੍ਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।