ਗੁਰੂਹਰਸਹਾਏ, 9 ਦਸੰਬਰ (ਹਰਚਰਨ ਸਿੰਘ ਸੰਧੂ)-ਵੱਖ-ਵੱਖ ਵਿਸ਼ਿਆਂ ਅਤੇ ਵੱਖ-ਵੱਖ ਦਫ਼ਤਰਾਂ ਤੋਂ ਜਿੱਥੇ ਪਹਿਲਾਂ ਹੀ ਆਰ.ਟੀ.ਆਈ ਤਹਿਤ ਮੰਗੀ ਗਈ ਜਾਣਕਾਰੀ ਦਾ ਸਬੰਧਿਤ ਦਫ਼ਤਰਾਂ ਵੱਲੋਂ ਜਵਾਬ ਨਹੀਂ ਮਿਲਦਾ ਜਾਂ ਅਧੂਰਾ ਦਿੱਤਾ ਜਾਂਦਾ ਹੈ | ਉੱਥੇ ਹੀ ਹੁਣ ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਗੁਰੂਹਰਸਹਾਏ ਵੀ ਇਕ ਆਰ.ਟੀ.ਆਈ ਤਹਿਤ ਮੰਗੀ ਗਈ ਜਾਣਕਾਰੀ ਦਾ ਜਵਾਬ ਦੇਣ ਤੋਂ ਅਸਮਰਥ ਜਾਪ ਰਿਹਾ ਹੈ | ਜਿਸ ਨੂੰ ਲੈ ਕੇ ਜਾਣਕਾਰੀ ਦੀ ਮੰਗ ਕਰਨ ਵਾਲੇ ਲੋਕ ਹੋਰ ਅਧਿਕਾਰੀਆਂ ਤੱਕ ਪਹੁੰਚ ਕਰ ਰਹੇ ਹਨ | ਬਲਾਕ ਵਿਕਾਸ ਪੰਚਾਇਤ ਦਫਤਰ ਦੇ ਜਤਿੰਦਰ ਸਿੰਘ ਕਲਰਕ ਕਮ ਸੁਪਰਡੈਂਟ ਤੋਂ ਆਰ.ਟੀ.ਆਈ ਤਹਿਤ ਇਕ ਜਾਣਕਾਰੀ ਮੰਗੀ ਗਈ ਸੀ ਪਰ ਉਹਨਾਂ ਨੇ ਸਮਾਂਬੱਧ ਨਾ ਹੋ ਕੇ ਜਵਾਬ ਨਹੀਂ ਭੇਜਿਆ | ਜਿਸ ਦਾ ਦੁਬਾਰਾ ਰਿਮਾਈਾਡਰ ਵੀ ਕੀਤਾ ਗਿਆ ਪਰ ਉਸ ਰਿਮਾਈਾਡਰ ਦਾ ਵੀ ਅਜੇ ਤੱਕ ਜਵਾਬ ਨਹੀਂ ਮਿਲਿਆ | ਇਸ ਸਬੰਧੀ ਬਲਾਕ ਵਿਕਾਸ ਪੰਚਾਇਤ ਅਫਸਰ ਗੁਰੂਹਰਸਹਾਏ ਨੇ ਲੇਖਾਕਾਰ ਕਮ/ਪਬਲਿਕ ਇਨਫਰਮੇਸ਼ਨ ਅਫਸਰ ਬਲਾਕ ਗੁਰੂਹਰਸਹਾਏ ਨੂੰ ਇਸ ਆਰ.ਟੀ.ਆਈ ਐਕਟ 2005 ਅਧੀਨ ਸੂਚਨਾ ਦੇਣ ਸੰਬੰਧੀ ਪੱਤਰ ਵੀ ਜਾਰੀ ਕੀਤਾ ਹੈ ਅਤੇ ਉਸ ਪੱਤਰ ਦੇ ਜਾਰੀ ਹੋਣ ਦੇ 20 ਦਿਨਾਂ ਬਾਅਦ ਵੀ ਲੇਖਾਕਾਰ ਕੰਮ ਪਬਲਿਕ ਇਨਫਰਮੇਸ਼ਨ ਅਫਸਰ ਬਲਾਕ ਗੁਰੂਹਰਸਹਾਏ ਵਲੋਂ ਮੰਗੀ ਗਈ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ | ਇਸ ਦਫਤਰ ਅੰਦਰ ਆਰ.ਟੀ.ਆਈ ਤਹਿਤ ਮੰਗੀਆਂ ਗਈਆਂ ਜਾਣਕਾਰੀਆਂ ਸਮੇਂ ਸਿਰ ਨਾ ਦੇ ਕੇ ਜਾਂ ਅਧੂਰੀਆਂ ਜਾਣਕਾਰੀਆਂ ਦੇ ਕੇ ਲੋਕਾਂ ਨੂੰ ਖੱਜਲ ਖ਼ਰਾਬ ਕਰਨ ਤੋਂ ਇਲਾਵਾ ਕੁਝ ਵੀ ਨਹੀਂ ਹੈ | ਇਸ ਸਬੰਧੀ ਬੀ.ਡੀ.ਪੀ.ਓ ਦਫਤਰ ਦੇ ਜਤਿੰਦਰ ਸਿੰਘ ਕਲਰਕ ਕਮ ਸੁਪਰਡੈਂਟ ਨਾਲ ਤਾਲਮੇਲ ਕੀਤਾ ਤਾਂ ਉਹਨਾਂ ਕਿਹਾ ਜਾਣਕਾਰੀ ਦੇਣ ਵਾਲੇ ਮੈਡਮ ਛੁੱਟੀ 'ਤੇ ਹਨ ਜਦੋਂ ਆਉਣਗੇ ਤਾਂ ਜਾਣਕਾਰੀ ਦੇ ਦਿੱਤੀ ਜਾਵੇਗੀ |