21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਕਬੱਡੀ ਚੈਂਪੀਅਨਸ਼ਿਪ ਵਿਚ ਫ਼ਿਰੋਜ਼ਪੁਰ ਜ਼ਿਲ੍ਹੇ ਦੀ ਟੀਮ ਨੇ ਦੂਸਰਾ ਸਥਾਨ ਕੀਤਾ ਹਾਸਿਲ <br/>

ਅਜੀਤ ਡੈਸਕ 10-12-2025
ਜ਼ੀਰਾ, 9 ਦਸੰਬਰ (ਪ੍ਰਤਾਪ ਸਿੰਘ ਹੀਰਾ)-ਪਿਛਲੇ ਦਿਨੀਂ 72ਵੀਂ ਸੀਨੀਅਰ ਸਟੇਟ ਸਰਕਲ ਕਬੱਡੀ ਚੈਂਪੀਅਨਸ਼ਿਪ ਜ਼ਿਲ੍ਹਾ ਬਰਨਾਲਾ ਦੇ ਪਿੰਡ ਬਡਬਰ ਵਿਖੇ ਕਰਵਾਈ ਗਈ | ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਗੁਰਲਾਲ ਸਿੰਘ ਘਨੌਰ ਵਿਧਾਇਕ, ਚੇਅਰਮੈਨ ਅਮਨਪ੍ਰੀਤ ਸਿੰਘ ਮੱਲੀ, ਕੋਚ ਕਮਲਜੀਤ ਸਿੰਘ ਰਾਜਾ ਝਾੜੀ ਵਾਲਾ, ਸੈਕਟਰੀ ਤਜਿੰਦਰ ਸਿੰਘ ਮਿੱਡੂ ਖੇੜਾ ਦੀ ਅਗਵਾਈ ਵਿਚ ਕਰਵਾਏ ਗਏ ਟੂਰਨਾਮੈਂਟ ਦੌਰਾਨ 23 ਜ਼ਿਲਿ੍ਹਆਂ ਦੀਆਂ ਟੀਮਾਂ ਨੇ ਭਾਗ ਲਿਆ | ਇਸ ਦੌਰਾਨ ਜ਼ਿਲ੍ਹਾ ਫਿਰੋਜ਼ਪੁਰ ਦੀ ਟੀਮ ਦੇ ਕਪਤਾਨ ਜਗਦੇਵ ਸਿੰਘ ਜੱਗਾ ਸੰਤੂ ਵਾਲਾ ਦੀ ਅਗਵਾਈ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਪ੍ਰਾਪਤ ਕੀਤਾ | ਇਸ ਦੌਰਾਨ ਕਬੱਡੀ ਐਸੋਸੀਏਸ਼ਨ ਵਲੋਂ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ | ਇਹਨਾਂ ਮੈਚਾਂ ਦੌਰਾਨ ਜ਼ਿਲ੍ਹਾ ਫ਼ਿਰੋਜ਼ਪੁਰ ਟੀਮ ਦੇ ਖਿਡਾਰੀ ਭਿੰਦਾ ਭੜਾਨਾ, ਛੋਟਾ ਬੱਬੂ ਭੜਾਨਾ, ਗਲਾਬੂ, ਤੁੰਬੜਭੰਨ, ਜੱਗਾ ਸੰਤੂ ਵਾਲਾ ਨੇ ਸ਼ਾਨਦਾਰ ਰੇਡਾਂ ਪਾਈਆਂ ਅਤੇ ਕਾਲੂ ਮਨਸੂਰਦੇਵਾ, ਤੇਜ਼ੀ ਮਨਸੂਰਦੇਵਾ, ਗੋਪੀ ਸ਼ੂਸ਼ਕ, ਇੰਦਰਜੀਤ ਭੜਾਨਾ, ਜੱਗਾ ਭੜਾਨਾ, ਫ਼ਰਿਆਦ ਮਹੀਂਆਂ ਵਾਲਾ, ਜਗਜੀਤ ਸਿੰਘ ਆਦਿ ਨੇ ਸ਼ਾਨਦਾਰ ਜੱਫੇ ਲਾਏ |

ਪਿਛਲੀ ਖ਼ਬਰ ਆਰ. ਟੀ. ਆਈ. ਤਹਿਤ ਮੰਗੀ ਗਈ ਜਾਣਕਾਰੀ ਦਾ ਜਵਾਬ ਦੇਣ ਤੋਂ ਅਸਮਰਥ ਜਾਪ ਰਿਹਾ ਹੈ ਬੀ. ਡੀ. ਪੀ. ਓ. ਦਫਤਰ ਗੁਰੂਹਰਸਹਾਏ ਅਗਲੀ ਖ਼ਬਰ ਵਿਦਿਆਰਥਣ ਅਰਸ਼ਦੀਪ ਕੌਰ ਦੀ ਬਦੌਲਤ ਬਾਬਾ ਸ਼ਹੀਦ ਸਿੰਘ ਪਬਲਿਕ ਸਕੂਲ ਨੂੰ ਮਿਲਿਆ ਨੈਸ਼ਨਲ ਐਵਾਰਡ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।