20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਸਵ. ਮਾਤਾ ਗਿਆਨ ਕੌਰ ਦੇ ਫੁੱਲਾਂ ਨੂੰ ਖੇਤ ਵਿਚ ਦਬਾਅ ਕੇ ਨਵੀਂ ਪਿਰਤ ਪਾਈ <br/>

ਅਜੀਤ ਡੈਸਕ 04-12-2025
ਜ਼ੀਰਾ, 3 ਦਸੰਬਰ (ਰਜਨੀਸ਼ ਕਥੂਰੀਆ)-ਜ਼ੀਰਾ ਤੋਂ 'ਅਜੀਤ' ਦੇ ਪੱਤਰਕਾਰ ਪ੍ਰਤਾਪ ਸਿੰਘ ਹੀਰਾ ਦੇ ਮਾਤਾ ਗਿਆਨ ਕੌਰ ਜੋ ਪਿਛਲੇ ਦਿਨੀਂ ਸਵਰਗ ਸਿਧਾਰ ਗਏ ਸਨ, ਦੇ ਫ਼ੁਲ ਚੁਗਣ ਦੀ ਰਸਮ ਮੌਕੇ ਪਰਿਵਾਰਿਕ ਮੈਂਬਰਾਂ ਵਲੋਂ ਫੁੱਲਾਂ ਨੂੰ ਆਪਣੇ ਖੇਤ ਵਿਚ ਦਬਾਅ ਕੇ ਉੱਤੇ ਬੂਟਾ ਲਗਾ ਕਿ ਨਵੀਂ ਪਿਰਤ ਪਾਈ ਹੈ | ਇਸ ਸਬੰਧੀ ਗੱਲਬਾਤ ਕਰਦਿਆਂ ਸਵ. ਮਾਤਾ ਗਿਆਨ ਕੌਰ ਦੇ ਛੋਟੇ ਬੇਟੇ ਇੰਸਪੈਕਟਰ ਨਿਰਮਲ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਗੰਧਲੇ ਹੋ ਰਹੇ ਪਾਣੀਆਂ ਤੋਂ ਚਿੰਤਤ ਹੁੰਦਿਆਂ ਉਹਨਾਂ ਨੇ ਮਾਤਾ ਦੇ ਫੁੱਲਾਂ ਨੂੰ ਵਗਦੇ ਪਾਣੀ ਵਿਚ ਤਾਰਨ ਦੀ ਬਜਾਏ ਆਪਣੇ ਖੇਤ ਵਿਚ ਦੱਬ ਕੇ ਉੱਤੇ ਅੰਬ ਦਾ ਬੂਟਾ ਲਗਾ ਕੇ ਮਾਤਾ ਦੀ ਯਾਦ ਨੂੰ ਸਦੀਵੀ ਬਣਾਇਆ ਹੈ | ਉਹਨਾਂ ਕਿਹਾ ਕਿ ਮਾਤਾ ਦੇ ਦਿਹਾਂਤ ਤੋਂ ਲੈ ਕੇ ਫੁੱਲਾਂ ਦੀ ਰਸਮ ਤੱਕ ਕੋਈ ਵੀ ਕਰਮਕਾਂਡ ਨਹੀਂ ਕੀਤਾ ਗਿਆ | ਉਹਨਾਂ ਕਿਹਾ ਕਿ ਸਮੂਹ ਪੰਜਾਬੀਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਮਨੁੱਖਤਾ ਦੇ ਭਲੇ ਲਈ ਇਹਨਾਂ ਪਾਣੀਆਂ ਨੂੰ ਸਾਫ ਰੱਖੀਏ ਅਤੇ ਆਪਣੇ ਮਿ੍ਤਕ ਪ੍ਰਾਣੀਆਂ ਦੇ ਫ਼ੁਲ ਜਾਂ ਘਰ ਵਿਚ ਹੋਰ ਰਾਖ ਸਮਗਰੀ ਨਹਿਰਾਂ ਵਿਚ ਸੁੱਟਣ ਦੀ ਬਜਾਏ ਧਰਤੀ ਹੇਠ ਦੱਬੀ ਜਾਵੇ ਜਾਂ ਨਸ਼ਟ ਕੀਤੀ ਜਾਵੇ ਤਾਂ ਜੋ ਮਨੁੱਖਤਾ ਦੀ ਹੋਂਦ ਨੂੰ ਬਰਕਰਾਰ ਰੱਖਿਆ ਜਾ ਸਕੇ | ਇਸ ਮੌਕੇ 'ਤੇ ਪਰਿਵਾਰਕ ਮੈਂਬਰ ਜਸਵਿੰਦਰ ਕੌਰ, ਅਮਰਜੀਤ ਸਿੰਘ ਖ਼ਾਲਸਾ, ਗੁਰਮੀਤ ਕੌਰ, ਦਰਸ਼ਨਾਂ ਕੌਰ, ਨਵਜੋਤ ਸਿੰਘ, ਗੁਰਜੰਟ ਸਿੰਘ, ਸਿਮਰਜੀਤ ਕੌਰ ਅਤੇ ਹਰਜਿੰਦਰ ਕੌਰ ਆਦਿ ਸ਼ਾਮਿਲ ਸਨ |

ਪਿਛਲੀ ਖ਼ਬਰ ਭਾਕਿਯੂ ਬਲਾਕ ਮੱਲਾਂਵਾਲਾ ਦੀ ਮੀਟਿੰਗ ਹੋਈ <br/> ਅਗਲੀ ਖ਼ਬਰ ਵਿਆਹ ਮੌਕੇ ਪੈਲੇਸ 'ਚ ਹਥਿਆਰ ਲੈ ਕੇ ਆਉਣ ਵਾਲੇ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ-ਪਰਮਿੰਦਰ ਸਿੰਘ ਚੌਹਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।