20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਪੰਚਾਇਤ ਸੰਮਤੀ ਦੇ 19 ਜ਼ੋਨਾਂ ਦੀ ਚੋਣ ਲੜਨ ਲਈ 31 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਭਰੇ <br/>

ਪੰਚਾਇਤ ਸੰਮਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਭਰਨ ਲਈ ਰਿਟਰਨਿੰਗ ਅਫਸਰ ਦੇ ਦਫਤਰ ਅੱਗੇ ਉਮੀਦਵਾਰਾਂ ਦੀਆਂ ਲੱਗੀਆਂ ਲਾਈਨਾਂ ਅਤੇ ਜਾਣਕਾਰੀ ਦਿੰਦੇ ਹੋਏ ਰਿਟਰਨਿੰਗ ਅਫਸਰ ਸੰਤੋਖ ਸਿੰਘ ਅਤੇ ਸਹਾਇਕ ਰਿਟਰਨਿੰਗ ਅਫਸਰ ਮਲੂਕ ਸਿੰਘ | ਤਸਵੀਰਾਂ-ਰਜਨੀਸ਼ ਕਥੂਰੀਆ <br/> 04-12-2025
ਜ਼ੀਰਾ, 3 ਦਸੰਬਰ(ਰਜਨੀਸ਼ ਕਥੂਰੀਆ)-ਪੰਚਾਇਤ ਸੰਮਤੀ ਚੋਣਾਂ ਦੇ ਲਈ ਨਾਮਜ਼ਦਗੀ ਪੱਤਰ ਭਰਨ ਵਾਲੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਰਿਟਰਨਿੰਗ ਅਫਸਰ ਜ਼ੀਰਾ ਦੇ ਦਫਤਰ ਅੱਗੇ ਲੰਬੀਆਂ ਲਾਈਨਾਂ ਵੇਖਣ ਨੂੰ ਮਿਲੀਆਂ | ਪੰਚਾਇਤ ਸੰਮਤੀ ਜ਼ੀਰਾ ਦੇ 19 ਜ਼ੋਨਾਂ ਵਿੱਚ ਚੋਣਾਂ ਲੜਨ ਲਈ ਅੱਜ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ 31 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਭਰੇ ਹਨ | ਇਹ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫਸਰ ਪੰਚਾਇਤ ਸੰਮਤੀ ਜ਼ੀਰਾ ਸੰਤੋਖ ਸਿੰਘ ਅਤੇ ਸਹਾਇਕ ਰਿਟਰਨਿੰਗ ਅਫਸਰ ਮਲੂਕ ਸਿੰਘ ਨੇ ਦੱਸਿਆ ਕਿ ਜੋਨ ਗੁਰਦਿੱਤੀ ਵਾਲਾ ਐਸ.ਸੀ. ਇਸਤਰੀ ਲਈ 2, ਜੋਨ ਜੌੜਾ ਜਨਰਲ ਲਈ 4, ਜੋਨ ਭੜਾਣਾ ਐਸ.ਸੀ.ਲਈ 2, ਜੋਨ ਬਸਤੀ ਬੂਟੇ ਵਾਲੀ ਐਸ.ਸੀ. ਇਸਤਰੀ ਲਈ 5, ਜੋਨ ਮਰਖਾਈ ਜਨਰਲ ਲਈ 3, ਜੋਨ ਹਰਦਾਸਾ ਐਸ.ਸੀ.ਲਈ 2, ਜੋਨ ਵਕੀਲਾਂ ਵਾਲਾ ਜਨਰਲ ਲਈ 2, ਜੋਨ ਗਾਦੜੀਵਾਲਾ ਜਨਰਲ ਲਈ 2, ਜੋਨ ਸੇਖਵਾਂ ਇਸਤਰੀ ਲਈ 3, ਜੋਨ ਲੌਂਗੋਦੇਵਾ ਇਸਤਰੀ ਲਈ 1, ਜੋਨ ਝਤਰਾ ਇਸਤਰੀ ਲਈ 4 ਜਦੋਂਕਿ ਜੋਨ ਕਮਾਲਗੜ ਕਲਾਂ ਜਨਰਲ ਲਈ 1 ਉਮੀਦਵਾਰ ਨੇ ਚੋਣ ਲੜਨ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ | ਨਾਮਜ਼ਦਗੀਆਂ ਭਰਨ ਦਾ ਕੰਮ ਬਿਲਕੁਲ ਸ਼ਾਂਤੀਪੂਰਵਕ ਨੇਪਰੇ ਚੜਿ੍ਹਆ ਹੈ |

ਪਿਛਲੀ ਖ਼ਬਰ ਬਲਾਕ ਸੰਮਤੀ ਚੋਣਾਂ ਲਈ ਇਕੋ ਪਿੰਡ ਤੋਂ ਬਣੇਂ ਅਕਾਲੀ ਅਤੇ ਕਾਂਗਰਸੀ ਉਮੀਦਵਾਰ <br/> ਅਗਲੀ ਖ਼ਬਰ ਪੰਜਾਬ ਵਿਚ ਸਿਹਤ ਸੇਵਾਵਾਂ ਹੋਈਆਂ ਠੱਪ-ਨੈਸ਼ਨਲ ਹੈਲਥ ਮਿਸ਼ਨ ਦਾ 10000 ਮੁਲਾਜ਼ਮ ਹੜਤਾਲ 'ਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।