15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਹਲਵਾਈ ਦੀ ਦੁਕਾਨ ਨੂੰ ਲੱਗੀ ਅੱਗ, ਹਜ਼ਾਰਾਂ ਦਾ ਨੁਕਸਾਨ

ਅਜੀਤ ਡੈਸਕ 24-11-2025
ਫ਼ਾਜ਼ਿਲਕਾ, 23 ਨਵੰਬਰ (ਅਮਰਜੀਤ ਸ਼ਰਮਾ)-ਸਥਾਨਕ ਪਸ਼ੂ ਹਸਪਤਾਲ ਦੇ ਨੇੜੇ ਇਕ ਹਲਵਾਈ ਦੀ ਦੁਕਾਨ 'ਚ ਭਿਆਨਕ ਅੱਗ ਲੱਗ ਗਈ | ਜਿਸ ਨਾਲ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ | ਜਾਣਕਾਰੀ ਅਨੁਸਾਰ ਦੁਕਾਨ ਵਿਚ ਕਰਮਚਾਰੀ ਕੰਮ ਕਰ ਰਹੇ ਸਨ | ਜਦ ਭੱਠੀ 'ਚ ਡੀਜ਼ਲ ਖ਼ਤਮ ਹੋਇਆ ਤਾਂ ਦੁਬਾਰਾ ਡੀਜ਼ਲ ਪਾਉਣ ਸਮੇਂ ਹੇਠਾਂ ਡਿੱਗੇ ਡੀਜ਼ਲ ਨਾਲ ਅਚਾਨਕ ਅੱਗ ਲੱਗ ਗਈ | ਜਿਸ ਤੋਂ ਬਾਅਦ ਅੱਗ ਨੇ ਭਿਆਨਕ ਰੂਪ ਲੈ ਲਿਆ | ਫ਼ਿਲਹਾਲ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ | ਜਾਣਕਾਰੀ ਦਿੰਦੇ ਹੋਏ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਇੱਥੇ ਬੱਬੂ ਹਲਵਾਈ ਦੀ ਦੁਕਾਨ ਹੈ ਜਿੱਥੇ ਉਨ੍ਹਾਂ ਦੇ ਕਰਮਚਾਰੀ ਕੰਮ ਕਰਦੇ ਹਨ ਤੇ ਦਿਨ ਭਰ ਭੱਠੀਆਂ ਚੱਲਦੀਆਂ ਹਨ | ਦੁਕਾਨ ਲਈ ਵੱਖ-ਵੱਖ ਪਕਵਾਨ ਤਿਆਰ ਕੀਤੇ ਜਾ ਰਹੇ ਸਨ | ਕੰਮ ਦੌਰਾਨ ਭੱਠੀ ਵਿਚ ਡੀਜ਼ਲ ਖ਼ਤਮ ਹੋ ਗਿਆ | ਜਿਸ ਤੋਂ ਬਾਅਦ ਕਰਮਚਾਰੀ ਡੀਜ਼ਲ ਲੈ ਕੇ ਆਇਆ ਅਤੇ ਜਿਵੇਂ ਹੀ ਭੱਠੀ ਵਿਚ ਡੀਜ਼ਲ ਪਾਉਣ ਲੱਗਾ ਤਾਂ ਕੁੱਝ ਡੀਜ਼ਲ ਹੇਠਾਂ ਡਿਗ ਗਿਆ, ਜਿਸ ਨੇ ਅਚਾਨਕ ਅੱਗ ਫੜ੍ਹ ਲਈ ਤੇ ਦੇਖਦੇ ਹੀ ਦੇਖਦੇ ਅੱਗ ਪੂਰੀ ਦੁਕਾਨ ਵਿਚ ਫੈਲ ਗਈ ਅਤੇ ਭਿਆਨਕ ਰੂਪ ਲੈ ਲਿਆ | ਗ਼ਨੀਮਤ ਰਹੀ ਕਿ ਫਾਇਰ ਬਿ੍ਗੇਡ ਵਿਭਾਗ ਦਾ ਦਫ਼ਤਰ ਨਜ਼ਦੀਕ ਹੋਣ ਕਰਕੇ ਫਾਇਰ ਬਿ੍ਗੇਡ ਦੀ ਗੱਡੀ ਚੰਦ ਮਿੰਟਾਂ 'ਚ ਪਹੁੰਚ ਗਈ ਅਤੇ ਅੱਗ 'ਤੇ ਕਾਬੂ ਪਾ ਲਿਆ ਗਿਆ |
ਪਿਛਲੀ ਖ਼ਬਰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਨੇ ਜਥੇਦਾਰ ਸੁਖਵੰਤ ਸਿੰਘ ਥੇਹ ਗੁੱਜਰ ਦੀ ਸਿਹਤ ਦਾ ਹਾਲ ਚਾਲ ਜਾਣਿਆ... ਅਗਲੀ ਖ਼ਬਰ ਲੜਾਈ ਝਗੜਾ ਕਰਨ ਦੇ ਸਬੰਧ 'ਚ 3 ਲੋਕਾਂ ਵਿਰੁੱਧ ਪਰਚਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।