04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਲੋੜਵੰਦ ਪਰਿਵਾਰਾਂ ਨੂੰ ਮਠਿਆਈਆਂ ਵੰਡ ਕੇ ਦੀਵਾਲੀ ਦਾ ਤਿਉਹਾਰ ਮਨਾਇਆ <br/>

ਅਜੀਤ ਡੈਸਕ 22-10-2025
ਫ਼ਾਜ਼ਿਲਕਾ, 21 ਅਕਤੂਬਰ (ਦਵਿੰਦਰ ਪਾਲ ਸਿੰਘ)-ਅਰੋੜਾ ਮਹਾਂ ਸਭਾ ਜਲਾਲਾਬਾਦ ਇਕਾਈ ਵਲੋਂ ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਮਨੁੱਖਤਾ ਦੀ ਮਿਸਾਲ ਪੇਸ਼ ਕਰਦਿਆਂ ਝੁੱਗੀ ਝੋਪੜੀਆਂ ਵਿਚ ਰਹਿੰਦੇ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਵਿਚ ਮਿਠਾਈਆਂ ਵੰਡ ਕੇ ਦੀਵਾਲੀ ਮਨਾਈ ਗਈ | ਇਸ ਮੌਕੇ ਤੇ ਅਰੋੜਾ ਮਹਾਂ ਸਭਾ ਦੇ ਮੈਂਬਰਾਂ ਨੇ ਕਿਹਾ ਕਿ ਦੀਵਾਲੀ ਦਾ ਅਸਲ ਅਰਥ ਹੈ ਖ਼ੁਸ਼ੀਆਂ ਵੰਡਣਾ ਅਤੇ ਉਨ੍ਹਾਂ ਚਿਹਰਿਆਂ 'ਤੇ ਮੁਸਕਰਾਹਟ ਲਿਆਉਣਾ ਜਿਨ੍ਹਾਂ ਕੋਲ ਮਨਾਉਣ ਲਈ ਸਾਧਨ ਨਹੀਂ | ਸਭਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਮਾਜ ਸੇਵਾ ਦੇ ਕਾਰਜਾਂ ਰਾਹੀਂ ਤਿਉਹਾਰ ਮਨਾਉਣ ਦੀ ਪੇ੍ਰਰਨਾ ਦਿੱਤੀ ਗਈ | ਇਸ ਮੌਕੇ ਤੇ ਮੈਂਬਰਾਂ ਨੇ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਖ਼ੁਸ਼ੀਆਂ ਨੂੰ ਸਿਰਫ਼ ਸਜਾਵਟਾਂ ਤੇ ਆਤਸ਼ਬਾਜ਼ੀ ਤੱਕ ਸਿਮਤ ਨਾ ਰੱਖੋ, ਸਗੋਂ ਲੋੜਵੰਦਾਂ ਨਾਲ ਸਾਂਝਾ ਕਰੋ ਕਿਉਂਕਿ ਜਿੱਥੇ ਸਾਂਝ ਹੁੰਦੀ ਹੈ, ਓਥੇ ਹੀ ਦੀਵਾਲੀ ਦੀ ਰੌਣਕ ਸੱਚਮੁੱਚ ਹੁੰਦੀ ਹੈ | ਇਸ ਮੌਕੇ ਤੇ ਹਾਜ਼ਰ ਡਾਕਟਰ ਗੁਰਪ੍ਰੀਤ ਸਿੰਘ ਬੱਬਰ ਜਨਰਲ ਸਕੱਤਰ ਪੰਜਾਬ, ਇੰਦਰਜੀਤ ਸਿੰਘ ਮਦਾਨ ਚੇਅਰਮੈਨ, ਓਮ ਪ੍ਰਕਾਸ਼ ਕੁੱਕੜ ਪ੍ਰਧਾਨ, ਟੀਨੂੰ ਮਦਾਨ ਪੈੱ੍ਰਸ ਸਕੱਤਰ, ਅਵਿਨਾਸ਼ ਚੰਦਰ ਡੋਡਾ ਕੈਸ਼ੀਅਰ, ਰੋਹਿਤ ਗੁੰਬਰ, ਸ਼ਗਨ ਲਾਲ ਡੂਮੜਾ ਈਵੈਂਟ ਮੈਨੇਜਰ, ਡਾਕਟਰ ਰਜਨੀਸ਼ ਕੁਮਾਰ ਮੁਟਨੇਜਾ, ਡਾਕਟਰ ਹਰਜੀਤ ਸਿੰਘ, ਅਰਸ਼ਦੀਪ ਸਿੰਘ ਧਮੀਜਾ, ਧੀਰਜ ਅਨੇਜਾ ਆਦਿ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਸਬ ਇੰਸਪੈਕਟਰ ਇਕਬਾਲ ਸਿੰਘ ਨੂੰ ਦੀਵਾਲੀ ਮੌਕੇ ਦਿੱਤੀ ਗਈ ਤਰੱਕੀ <br/> ਅਗਲੀ ਖ਼ਬਰ ਅਰੋੜਾ ਮਹਾ ਸਭਾ ਜਲਾਲਾਬਾਦ ਨੇ ਵਿਧਾਇਕ ਗੋਲਡੀ ਕੰਬੋਜ ਨਾਲ ਦੀਵਾਲੀ ਮਨਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।