03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਫਿਰੋਜ਼ਪੁਰ 'ਚ ਏ.ਡੀ.ਸੀ ਦੇ ਆਦੇਸ਼ਾਂ ਦੀਆਂ ਉਡਾਈਆਂ ਸ਼ਰੇਆਮ ਧੱਜੀਆਂ

ਅਜੀਤ ਡੈਸਕ 22-10-2025
ਫਿਰੋਜ਼ਪੁਰ, 21 ਅਕਤੂਬਰ (ਸੁਖਵਿੰਦਰ ਸਿੰਘ)-ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਟਾਕਿਆਂ ਦੀ ਵਿੱਕਰੀ ਤੇ ਲਗਾਏ ਨਿਯਮਾਂ ਬਾਰੇ ਸਖ਼ਤ ਆਦੇਸ਼ ਜਾਰੀ ਕੀਤੇ ਗਏ ਸਨ, ਉੱਥੇ ਉਹ ਆਦੇਸ਼ ਹੁਣ ਸਿਰਫ਼ ਕਾਗ਼ਜ਼ਾਂ ਤੱਕ ਹੀ ਸਿਮਤ ਨਜ਼ਰ ਆ ਰਹੇ ਹਨ | ਸ਼ਹਿਰ ਦੇ ਭੀੜੇ ਬਾਜ਼ਾਰਾਂ ਵਿਚ ਪਟਾਕਿਆਂ ਦੀਆਂ ਦੁਕਾਨਾਂ ਨੇ ਖੁੱਲ੍ਹੇ ਤੌਰ 'ਤੇ ਏ.ਡੀ.ਸੀ ਦੇ ਆਦੇਸ਼ਾਂ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ | 12 ਅਕਤੂਬਰ ਨੂੰ ਪਟਾਕਾ ਲਾਇਸੈਂਸ ਡਰਾਅ ਕੱਢੇ ਸਨ, ਪਰ ਇਸ ਤੋਂ ਪਹਿਲਾਂ ਹੀ ਕਈ ਥਾਵਾਂ 'ਤੇ ਪਟਾਕਿਆਂ ਦੀ ਖੁੱਲ੍ਹੀ ਵਿੱਕਰੀ ਹੋਣੀ ਸ਼ੁਰੂ ਹੋ ਗਈ | ਇਹਨਾਂ ਆਦੇਸ਼ਾਂ ਵਿਚ ਹਦਾਇਤ ਕੀਤੀ ਗਈ ਸੀ ਕਿ ਕੋਈ ਵੀ ਦੁਕਾਨਦਾਰ ਭੀੜੇ ਬਾਜ਼ਾਰਾਂ ਵਿਚ ਪਟਾਕੇ ਦੀ ਵਿੱਕਰੀ ਨਹੀਂ ਕਰੇਗਾ | ਇਸ ਲਈ ਆਈ.ਟੀ.ਆਈ ਅਤੇ ਖੁੱਲ੍ਹੇ ਪਾਰਕ ਨਿਰਧਾਰਿਤ ਕੀਤੇ ਗਏ ਸਨ ਪਰ ਦੀਵਾਲੀ ਤੋਂ ਪਹਿਲਾਂ ਹੀ ਇਨ੍ਹਾਂ ਆਦੇਸ਼ਾਂ ਦੀਆਂ ਖੁੱਲ੍ਹ ਕੇ ਧੱਜੀਆਂ ਉੱਡਣੀਆਂ ਸ਼ੁਰੂ ਹੋ ਗਈਆਂ ਸਨ | ਜਿਸ ਤਹਿਤ ਨਾ ਤਾਂ ਪ੍ਰਸ਼ਾਸਨ ਨੇ ਲੋਕਾਂ ਦੀ ਕੋਈ ਸਾਰ ਲਈ ਅਤੇ ਨਾ ਹੀ ਪੁਲਿਸ ਨੇ | ਪ੍ਰਸ਼ਾਸਨ ਦੇ ਇਨ੍ਹਾਂ ਆਦੇਸ਼ਾਂ ਦੀ ਪਾਲਨਾ ਕਰਵਾਉਣ ਦੀ ਜ਼ਰੂਰਤ ਸਮਝੀ ਪ੍ਰਸ਼ਾਸਨਿਕ ਆਦੇਸ਼ ਸਿਰਫ਼ ਕਾਗ਼ਜ਼ਾਂ ਤੱਕ ਹੀ ਸੀਮਤ ਰਹੇ, ਜਿਸ ਕਾਰਨ ਪਟਾਕਾ ਕਾਰੋਬਾਰੀ ਦੀਆਂ ਦੁਕਾਨਾਂ ਬਿਨਾਂ ਕਿਸੇ ਅਧਿਕਾਰਕ ਇਜਾਜ਼ਤ ਜਾਂ ਲਾਇਸੈਂਸ ਦੇ ਚੱਲ ਰਹੀਆਂ ਹਨ, ਸਗੋਂ ਇੱਥੇ ਨਾ ਹੀ ਅੱਗ ਬੁਝਾਉਣ ਦੇ ਸਾਧਨ ਸਨ, ਨਾ ਹੀ ਸੁਰੱਖਿਆ ਮਾਪਦੰਡਾਂ ਦੀ ਕੋਈ ਪਾਲਣਾ ਹੋ ਰਹੀ ਸੀ | ਇਸ ਤੋਂ ਵੀ ਗੰਭੀਰ ਗੱਲ ਇਹ ਹੈ ਕਿ ਵੱਡੇ ਦੁਕਾਨਦਾਰ ਬਿਨਾਂ ਕਿਸੇ ਬਿੱਲ ਦੇ ਆਮ ਜਨਤਾ ਨੂੰ ਪਟਾਕੇ ਵੇਚ ਰਹੇ ਹਨ | ਜਿਸ ਨਾਲ ਸਰਕਾਰ ਨੂੰ ਟੈਕਸ ਦਾ ਭਾਰੀ ਨੁਕਸਾਨ ਹੋ ਰਿਹਾ ਹੈ | ਸ਼ਹਿਰ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਏ.ਡੀ.ਸੀ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ, ਬਿਨਾਂ ਲਾਇਸੈਂਸ ਤੇ ਬਿਨਾਂ ਬਿੱਲ ਦੇ ਵਿਕਣ ਵਾਲੇ ਪਟਾਕਿਆਂ 'ਤੇ ਤੁਰੰਤ ਰੋਕ ਲਗਾਈ ਜਾਵੇ ਅਤੇ ਟੈਕਸ ਚੋਰੀ ਕਰਨ ਵਾਲੇ ਵਪਾਰੀਆਂ 'ਤੇ ਜਾਂਚ ਬਿਠਾਈ ਜਾਵੇ | ਜ਼ਿਕਰਯੋਗ ਹੈ ਕਿ ਸਾਰਾ ਮਾਲ ਆਪਣੀਆਂ ਦੁਕਾਨਾਂ ਤੇ ਵੇਚਣ ਤੋਂ ਬਾਅਦ ਅੱਜ ਪ੍ਰਸ਼ਾਸਨਿਕ ਉਦੇਸ਼ਾਂ ਦੀ ਖਾਨਾ ਪੂਰਤੀ ਲਈ ਆਈ.ਟੀ.ਆਈ ਵਿਚ ਇਕ ਦੋ ਟੇਬਲ ਲਗਾਏ ਗਏ | ਇਸ ਸਬੰਧੀ ਜਦੋਂ ਥਾਣਾ ਸਿਟੀ ਦੇ ਐਸ.ਐਚ.ਓ ਜਤਿੰਦਰ ਸਿੰਘ ਨਾਲ ਕਾਰਵਾਈ ਸਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਨਿਰਧਾਰਿਤ ਜਗ੍ਹਾ ਆਈ.ਟੀ.ਆਈ ਵਿਚ ਬਿਨਾਂ ਪ੍ਰਸ਼ਾਸਨਿਕ ਲਾਇਸੈਂਸ ਦੇ ਪਟਾਕਾ ਵੇਚਣ ਦੇ ਜੁਰਮ ਹੇਠ ਅਜੇ ਵਧਵਾ 'ਤੇ ਪਰਚਾ ਦਰਜ ਕੀਤਾ ਗਿਆ ਹੈ | ਜੋ ਵੀ ਲੋਕ ਨਿਰਧਾਰਿਤ ਥਾਵਾਂ ਨੂੰ ਛੱਡ ਕੇ ਪਟਾਕੇ ਵੇਚ ਰਹੇ ਹਨ, ਉਨ੍ਹਾਂ 'ਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਜੀ. ਆਰ. ਪੀ ਵਲੋਂ 50 ਗਰਾਮ ਹੈਰੋਇਨ ਸਣੇ ਇਕ ਗਿ੍ਫ਼ਤਾਰ <br/> ਅਗਲੀ ਖ਼ਬਰ ਬਾਜ਼ਾਰ ਵਿਚੋਂ ਪਟਾਕੇ ਚੁੱਕਵਾਉਣ ਗਏ ਥਾਣਾ ਮੁਖੀ ਦੇ ਨਾਲ ਉਲਝੇ ਦੁਕਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।