03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਯੋਗਾ ਟਰੇਨਰ ਮੰਜੂ ਬਾਲਾ ਤੇ ਕਿਰਨ ਬਾਲਾ ਨੂੰ ਪਾਰਕ ਕਮੇਟੀ ਨੇ ਦਿੱਤਾ ਦੀਵਾਲੀ ਦਾ ਤੋਹਫ਼ਾ <br/>

ਅਜੀਤ ਡੈਸਕ 22-10-2025
ਗੁਰੂਹਰਸਹਾਏ, 21 ਅਕਤੂਬਰ (ਕਪਿਲ ਕੰਧਾਰੀ)-ਸਥਾਨਕ ਸ਼ਹਿਰ ਦੇ ਰੇਲਵੇ ਪਾਰਕ 'ਚ ਹਰ ਰੋਜ਼ ਸੀ.ਐਮ.ਦੀ ਯੋਗ ਸ਼ਾਲਾ ਅਧੀਨ ਯੋਗਾ ਕਰਵਾਇਆ ਜਾਂਦਾ ਹੈ ਅਤੇ ਹਰ ਰੋਜ਼ ਵੱਡੀ ਗਿਣਤੀ ਵਿਚ ਸ਼ਹਿਰ ਵਾਸੀਆਂ ਵਲੋਂ ਸਵੇਰ ਸਮੇਂ ਪਾਰਕ ਵਿਚ ਪਹੁੰਚ ਕੇ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਯੋਗਾ ਕੀਤਾ ਜਾਂਦਾ ਹੈ ਅਤੇ ਸ਼ਹਿਰ ਵਾਸੀਆਂ ਨੂੰ ਯੋਗਾ ਕਰਵਾਉਣ ਲਈ ਹਰ ਰੋਜ਼ ਪਾਰਕ ਵਿਚ ਯੋਗ ਟਰੇਨਰ ਮੰਜੂ ਬਾਲਾ ਅਤੇ ਕਿਰਨ ਬਾਲਾ ਆਉਂਦੇ ਹਨ | ਅੱਜ ਪਾਰਕ ਕਮੇਟੀ ਵਲੋਂ ਦੀਵਾਲੀ ਦੇ ਤਿਉਹਾਰ ਨੂੰ ਮੱੁਖ ਰੱਖਦਿਆਂ ਯੋਗ ਟਰੇਨਰ ਮੰਜੂ ਬਾਲਾ ਅਤੇ ਕਿਰਨ ਬਾਲਾ ਨੂੰ ਜਿੱਥੇ ਦੀਵਾਲੀ ਦੇ ਤਿਉਹਾਰ ਦੀ ਵਧਾਈ ਦਿੱਤੀ ਗਈ | ਉੱਥੇ ਹੀ ਉਨ੍ਹਾਂ ਵਲੋਂ ਯੋਗਾ ਟਰੇਨਰ ਨੂੰ ਦੀਵਾਲੀ ਦਾ ਤੋਹਫ਼ਾ ਵੀ ਦਿੱਤਾ ਗਿਆ | ਇਸ ਮੌਕੇ ਜੋਨੀ ਆਵਲਾ, ਕਪਿਲ ਕੰਧਾਰੀ, ਮਨੂੰ ਮਾਨਕਟਾਲਾ, ਸਤਪਾਲ ਗਿਰਧਰ, ਵਰੁਨ ਗਾਵੜ੍ਹੀ, ਬੱਬੂ ਕੰਧਾਰੀ, ਲਖਵਿੰਦਰ ਸੰਧੂ, ਗੁਰਿੰਦਰ ਆਵਲਾ, ਓਮ ਮੋਂਗਾ, ਸੰਦੀਪ ਮਦਾਨ, ਮਨੀਸ਼ ਸ਼ਰਮਾ, ਅਜਮੇਰ ਸੋਢੀ, ਡਾ.ਆਤਮਾ ਰਾਮ, ਰਮੇਸ਼ ਹਾਂਡਾ, ਸੰਜੀਵ ਝੱਟਾ, ਸੰਜੂ ਰਹੇਜਾ, ਜਗਤਾਰ ਸਿੰਘ, ਸੁਰਿੰਦਰ ਸ਼ਰਮਾ ਕੈਸ਼ੀਅਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਬਾਜ਼ਾਰ ਵਿਚੋਂ ਪਟਾਕੇ ਚੁੱਕਵਾਉਣ ਗਏ ਥਾਣਾ ਮੁਖੀ ਦੇ ਨਾਲ ਉਲਝੇ ਦੁਕਾਨਦਾਰ ਅਗਲੀ ਖ਼ਬਰ ਭਾਕਿਯੂ ਕਾਦੀਆਂ ਬਲਾਕ ਫ਼ਿਰੋਜ਼ਪੁਰ ਦੇ ਆਗੂਆਂ ਦੀ ਹੋਈ ਅਹਿਮ ਬੈਠਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।