18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਸਰਕਾਰੀ ਹਾਈ ਸਕੂਲ ਸਤੀਏਵਾਲਾ ਵਿਖੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਕਰਵਾਇਆ

ਅਜੀਤ ਡੈਸਕ 25-09-2025
ਫ਼ਿਰੋਜ਼ਪੁਰ, 24 ਸਤੰਬਰ (ਗੁਰਿੰਦਰ ਸਿੰਘ)- ਡਾਇਰੈਕਟਰ ਐੱਸ.ਸੀ.ਈ.ਆਰ.ਟੀ. ਪੰਜਾਬ ਪਾਸੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਸ੍ਰੀਮਤੀ ਮੁਨੀਲਾ ਅਰੋੜਾ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਸਤਿੰਦਰ ਸਿੰਘ ਦੀ ਅਗਵਾਈ ਤਹਿਤ ਸਮਰਿੱਧੀ ਪ੍ਰੋਗਰਾਮ 2025 ਤਹਿਤ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਸਰਕਾਰੀ ਹਾਈ ਸਕੂਲ ਸਤੀਏ ਵਾਲਾ ਫਿਰੋਜ਼ਪੁਰ ਵਿਖੇ ਕਰਵਾਏ ਗਏ ਜਿਸ ਵਿਚ ਜ਼ਿਲੇ੍ਹ ਦੇ ਅਧਿਆਪਕਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ | ਇਸ ਮੌਕੇ ਅਧਿਆਪਕਾਂ ਵਲੋਂ ਵੱਖ-ਵੱਖ ਵਿਸ਼ਿਆਂ ਵਿਚ ਸੈਕੰਡਰੀ ਸਕੂਲ ਪਾਠਕ੍ਰਮ ਦੇ ਆਧਾਰ 'ਤੇ ਵਿਕਸਤ ਤੇ ਲਾਗੂ ਕੀਤੇ ਗਏ ਕਲਾ ਏਕੀਕਿ੍ਤ ਅਧਿਆਪਨ ਵਿਧੀਆਂ ਨੂੰ ਪ੍ਰਦਰਸ਼ਿਤ ਕੀਤਾ | ਬਤੌਰ ਜੱਜ ਪਿੰ੍ਰਸੀਪਲ ਮੈਡਮ ਨੀਲਮ ਧਵਨ, ਰੁਪਿੰਦਰ ਕੌਰ, ਮੋਨਿਕਾ, ਸੁਰਿੰਦਰ ਕੌਰ, ਅਰਵਿੰਦਰ ਸਿੰਘ ਮੁੱਖ ਅਧਿਆਪਕ, ਸੁਖਬੀਰ ਕੌਰ, ਨੈਂਸੀ ਅਰੋੜਾ, ਪ੍ਰਵੀਨ ਬਾਲਾ ਤੇ ਸੰਦੀਪ ਕੁਮਾਰ ਜ਼ਿਲ੍ਹਾ ਗਾਈਡੈਂਸ ਕੌਂਸਲਰ ਫਿਰੋਜ਼ਪੁਰ ਨੇ ਹਰੇਕ ਪਹਿਲੂ ਨੂੰ ਜਾਚਣ ਉਪਰੰਤ ਨਤੀਜੇ ਤਿਆਰ ਕੀਤੇ ਜਿਸ ਵਿਚੋਂ ਅਧਿਆਪਕ ਸ਼ਿਵ ਬਹਾਦੁਰ ਵਰਮਾ ਸਰਕਾਰੀ ਹਾਈ ਸਕੂਲ ਨਿਜਾਮਵਾਲਾ ਫਿਰੋਜ਼ਪੁਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਪ੍ਰਾਪਤ ਕੀਤਾ | ਸਕੂਲ ਹੈੱਡਮਾਸਟਰ ਮਨਦੀਪ ਸਿੰਘ ਘਈ ਤੇ ਸਮੂਹ ਸਟਾਫ਼ ਨੇ ਜੇਤੂ ਅਧਿਆਪਕ ਨੂੰ ਵਧਾਈ ਦਿੱਤੀ ਤੇ ਸਨਮਾਨਿਤ ਕੀਤਾ | ਇਸ ਮੌਕੇ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਨਿਜ਼ਾਮ ਵਾਲਾ ਕਪਿਲ ਦੇਵ, ਪਵਨ ਕੁਮਾਰ, ਬੇਅੰਤ ਸਿੰਘ, ਚਤਰਪਾਲ ਸਿੰਘ, ਮਲਕੀਤ ਸਿੰਘ, ਮੈਡਮ ਗੁਰਪ੍ਰੀਤ ਕੌਰ, ਸਨਿਆ ਰਾਣੀ, ਸੁਮਨ, ਕੁਲਬੀਰ ਕੌਰ, ਕਿਰਨਦੀਪ ਕੌਰ ਹਾਜ਼ਰ ਸਨ |
ਪਿਛਲੀ ਖ਼ਬਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਕੀਤੀ ਮੀਟਿੰਗ, 30 ਨੂੰ ਇਕੱਠ ਕਰਨ ਦਾ ਕੀਤਾ ਐਲਾਨ ਅਗਲੀ ਖ਼ਬਰ ਦੋ ਟਰੱਕਾਂ ਦੀ ਟੱਕਰ 'ਚ ਇਕ ਵਿਅਕਤੀ ਦੀ ਮੌਤ, ਇਕ ਗੰਭੀਰ ਜ਼ਖਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।