18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਦੋ ਟਰੱਕਾਂ ਦੀ ਟੱਕਰ 'ਚ ਇਕ ਵਿਅਕਤੀ ਦੀ ਮੌਤ, ਇਕ ਗੰਭੀਰ ਜ਼ਖਮੀ

ਅਜੀਤ ਡੈਸਕ 25-09-2025
ਮਮਦੋਟ, 24 ਸਤੰਬਰ (ਰਾਜਿੰਦਰ ਸਿੰਘ ਹਾਂਡਾ)- ਫ਼ਿਰੋਜ਼ਪੁਰ-ਫ਼ਾਜ਼ਿਲਕਾ ਮੁੱਖ ਮਾਰਗ 'ਤੇ ਪਿੰਡ ਲੱਖੋਂ ਕੇ ਬਹਿਰਾਮ ਨਜ਼ਦੀਕ ਦੋ ਟਰੱਕਾਂ ਵਿਚ ਵਾਪਰੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਅਤੇ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਹੈ | ਪ੍ਰਾਪਤ ਜਾਣਕਾਰੀ ਮੁਤਾਬਿਕ ਇਕ ਟਰੱਕ ਦਾ ਟਾਇਰ ਫੱਟਣ ਕਾਰਨ ਉਸਦਾ ਚਾਲਕ ਸੜਕ ਕਿਨਾਰੇ ਟਰੱਕ ਰੋਕ ਕੇ ਟਾਇਰ ਬਦਲ ਰਿਹਾ ਸੀ ਕਿ ਪਿੱਛੋਂ ਆ ਰਹੇ ਹੋਰ ਟਰੱਕ ਨੇ ਉਸਨੂੰ ਟੱਕਰ ਮਾਰ ਦਿੱਤੀ, ਇਸ ਹਾਦਸੇ ਵਿਚ ਟਰੱਕ ਦਾ ਟਾਇਰ ਬਦਲ ਰਿਹਾ ਵਿਅਕਤੀ ਟਰੱਕ ਦੇ ਹੇਠ ਹੀ ਆ ਗਿਆ, ਜਿਸਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਟੱਕਰ ਮਾਰਨ ਵਾਲੇ ਟਰੱਕ ਦਾ ਚਾਲਕ ਟਰੱਕ ਦੇ ਵਿਚ ਹੀ ਫਸ ਕੇ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਨੇੜਲੇ ਘਰਾਂ ਦੇ ਵਿਅਕਤੀਆਂ ਤੇ ਰਾਹਗੀਰਾਂ ਵਲੋਂ ਬੜੀ ਮਸ਼ੱਕਤ ਨਾਲ ਟਰੱਕ ਦੀ ਬਾਰੀ ਤੋੜ ਕੇ ਬਾਹਰ ਕੱਢਿਆ ਤੇ ਇਲਾਜ ਲਈ 108 ਐਂਬੂਲੈਂਸ ਰਾਹੀਂ ਹਸਪਤਾਲ ਭੇਜ ਦਿੱਤਾ ਗਿਆ | ਇਸ ਭਿਆਨਕ ਹਾਦਸੇ ਕਾਰਨ ਪੂਰੀ ਸੜਕ ਜਾਮ ਹੋ ਗਈ ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾ ਲੱਗ ਗਈਆਂ | ਹਾਦਸੇ ਦੀ ਸੂਚਨਾ ਮਿਲਦਿਆਂ ਥਾਣਾ ਲੱਖੋਂ ਕੇ ਬਹਿਰਾਮ ਦੀ ਪੁਲਿਸ ਮੌਕੇ ਪਰ ਪਹੁੰਚ ਗਈ, ਜਿਸ ਵਲੋਂ ਕਾਰਵਾਈ ਜਾਰੀ ਸੀ |
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਸਤੀਏਵਾਲਾ ਵਿਖੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਸ਼ਹੀਦ ਗੰਜ ਕਾਲਜ ਫ਼ਾਰ ਵੁਮੈਨ 'ਚ ਮਨਾਇਆ ਵਿਸ਼ਵ ਪੰਜਾਬੀ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।