22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਪਦਮਪੁਰ ਸ੍ਰੀ ਗੰਗਾਨਗਰ ਤੋਂ ਸੰਗਤ ਨੇ ਹੜ੍ਹ ਪੀੜਤਾਂ ਲਈ ਭੇਜੀ ਡਿਸਪੋਜ਼ਲ ਪਾਣੀ ਤੇ ਆਟੇ ਦੀ ਸੇਵਾ <br/>

ਪਿੰਡ ਹਾਮਦਚੱਕ ਵਿਖੇ ਪਦਮਪੁਰ ਸ੍ਰੀ ਗੰਗਾਨਗਰ ਤੋਂ ਹੜ੍ਹ ਪੀੜਤ ਲੋਕਾਂ ਲਈ ਰਾਸ਼ਨ ਲੈ ਕੇ ਆਏ ਸੇਵਾਦਾਰ | ਤਸਵੀਰ-ਬਲਬੀਰ ਸਿੰਘ ਜੋਸਨ <br/> 24-09-2025
ਮੱਲਾਂਵਾਲਾ, 23 ਸਤੰਬਰ (ਬਲਬੀਰ ਸਿੰਘ ਜੋਸਨ)-ਸਤਲੁਜ ਬਿਆਸ ਦਰਿਆ ਵਿਚ ਆਏ ਹੜ੍ਹ ਨੇ ਦਰਿਆ ਦੇ ਕਿਨਾਰੇ ਫ਼ਸਲਾਂ ਤੇ ਪਸ਼ੂਆਂ ਦੇ ਚਾਰੇ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ | ਵੱਡੀ ਪੱਧਰ 'ਤੇ ਸਤਲੁਜ ਦਰਿਆ ਦੇ ਕੰਢੀ ਇਲਾਕੇ ਦੇ ਲੋਕਾਂ ਦਾ ਆਰਥਿਕ ਨੁਕਸਾਨ ਹੋਇਆ | ਕਈ ਘਰਾਂ ਵਿਚ ਤਰੇੜਾਂ ਆਈਆਂ ਤੇ ਕਈਆਂ ਦੇ ਘਰ ਬਿਲਕੁਲ ਹੀ ਤਹਿਸ ਨਹਿਸ ਹੋ ਗਏ | ਇਹਨਾਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਾਰ ਲੈਣ ਲਈ ਦਾਨੀ ਸੱਜਣਾਂ ਨੇ ਦੂਰ ਦੁਰਾਡੇ ਤੋਂ ਆ ਕੇ ਹੜ੍ਹ ਪੀੜਤ ਲੋਕਾਂ ਦੀ ਮਦਦ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ | ਹੜ੍ਹ ਦਾ ਪਾਣੀ ਉੱਤਰੇ ਨੂੰ ਚਾਹੇ 15 ਦਿਨਾਂ ਦੇ ਕਰੀਬ ਹੋ ਚੁੱਕੇ ਹਨ ਪਰ ਫਿਰ ਵੀ ਦਾਨੀ ਸੱਜਣ ਸੇਵਾ ਕਰਨ ਪੱਖੋਂ ਆਪਣੀ ਪੂਰੀ ਵਾਹ ਲਗਾ ਰਹੇ ਹਨ | ਸ੍ਰੀ ਗੰਗਾਨਗਰ ਦੇ ਪਦਮਪੁਰ ਤੋਂ ਨੌਜਵਾਨਾਂ ਦੀ ਟੀਮ ਮੰਗਲ ਸਿੰਘ, ਕਰਨਬੀਰ ਸਿੰਘ, ਮਨਿੰਦਰ ਸਿੰਘ, ਗੁਰਮਨ ਸਿੰਘ, ਹਰਿੰਦਰ ਸਿੰਘ, ਜਸਪ੍ਰੀਤ ਸਿੰਘ, ਅਮਰਜੀਤ ਸਿੰਘ, ਗੁਰਮੇਲ ਸਿੰਘ, ਲਵਜੀਤ ਸਿੰਘ, ਵਰਿੰਦਰ ਸਿੰਘ, ਮਨਪ੍ਰੀਤ ਅਤੇ ਮੰਗਲ ਸਿੰਘ ਆਦਿ ਨੌਜਵਾਨਾਂ ਨੇ ਆ ਕੇ ਹੜ੍ਹ ਪੀੜਤਾਂ ਦੇ ਪੀਣ ਵਾਸਤੇ ਡਿਸਪੋਜ਼ਲ ਪਾਣੀ ਅਤੇ ਆਟੇ ਦਾਲ ਦੀ ਸੇਵਾ ਕੀਤੀ ਹੈ | ਪਿੰਡ ਹਾਮਦ ਚੱਕ ਵਿਖੇ ਉਪਰੋਕਤ ਦਾਨੀ ਸੱਜਣ ਤਕਰੀਬਨ ਇਕ ਵੱਡਾ ਇਕ ਟਰਾਲਾ ਡਿਸਪੋਜ਼ਲ ਪਾਣੀ, ਇਕ ਟਰਾਲਾ ਆਟਾ, ਦਾਲ ਤੇ ਇਕ ਟਰਾਲੀ ਹਰਾ ਚਾਰਾ ਲੈ ਕੇ ਆਏ ਹਨ | ਹੜ੍ਹ ਪੀੜਤ ਲੋਕਾਂ ਲਈ ਸੇਵਾ ਲੈ ਕੇ ਆਏ ਸ੍ਰੀ ਗੰਗਾਨਗਰ ਦੀ ਸਾਰੀ ਟੀਮ ਦਾ ਸ਼ਹੀਦ ਸਿੰਘ ਫਾਊਾਡੇਸ਼ਨ ਦੇ ਆਗੂਆਂ ਨੇ ਸਵਾਗਤ ਕੀਤਾ | ਸ਼ਹੀਦ ਸਿੰਘ ਫਾਊਾਡੇਸ਼ਨ ਨੇ ਦਾਨ ਵਿਚ ਦਿੱਤੀ ਹਰ ਚੀਜ਼ ਜ਼ਿੰਮੇਵਾਰੀ ਨਾਲ ਜ਼ਰੂਰਤ ਮੰਦਾ ਤੱਕ ਪਹੁੰਚਾਉਣ ਦਾ ਵਾਅਦਾ ਕੀਤਾ | ਇਸ ਮੌਕੇ ਗੁਰਦੁਆਰਾ ਸਾਹਿਬ ਸ਼ਹੀਦ ਸਿੰਘ ਇਲਮੇ ਵਾਲਾ ਮੁਖੀ ਮਹਾਂਪੁਰਸ਼ ਬਾਬਾ ਅਮਰ ਸਿੰਘ ਨੇ ਆਈ ਸੰਗਤ ਰੂਪ ਨੌਜਵਾਨਾਂ ਨੂੰ ਆਸ਼ੀਰਵਾਦ ਦਿੱਤਾ | ਸ੍ਰੀ ਗੰਗਾਨਗਰ ਤੋਂ ਸੇਵਾ ਲੈ ਕੇ ਆਏ ਨੌਜਵਾਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਹੜ੍ਹ ਪੀੜਤ ਇਲਾਕੇ ਦੀ ਜ਼ਰੂਰਤ ਅਨੁਸਾਰ ਸੇਵਾ ਲੈ ਕੇ ਆਵਾਂਗੇ | ਇਸ ਮੌਕੇ ਸ਼ਹੀਦ ਸਿੰਘ ਫਾਊਾਡੇਸ਼ਨ ਆਗੂ ਅਵਤਾਰ ਸਿੰਘ ਲਾਡੀ, ਜਥੇਦਾਰ ਸਰਵਣ ਸਿੰਘ ਟਾਇਲ ਫ਼ੈਕਟਰੀ ਵਾਲੇ, ਸਰਵਣ ਸਿੰਘ ਸੰਮਾ ਸਾਬਕਾ ਸਰਪੰਚ ਇਲਮੇਵਾਲਾ, ਤਰਿੰਦਰਪਾਲ ਸਿੰਘ ਪਿ੍ੰਸ, ਲਖਵਿੰਦਰ ਸਿੰਘ ਕਾਲੂਵਾਲਾ, ਡਾ. ਟਹਿਲ ਸਿੰਘ ਅਤੇ ਜਗਜੀਤ ਸਿੰਘ ਕਰਿਆਨੇ ਵਾਲਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਡਾ. ਨਵੀਨ ਸੇਠੀ ਸਿਵਲ ਹਸਪਤਾਲ ਜ਼ੀਰਾ ਵਿਖੇ ਬਤੌਰ ਐੱਸ.ਐਮ.ਓ. ਤਾਇਨਾਤ <br/> ਅਗਲੀ ਖ਼ਬਰ ਨਵਰਾਤਰਿਆਂ ਮੌਕੇ ਲੱਗੀਆਂ ਮਾਂ ਦੇ ਦਰਬਾਰ 'ਤੇ ਰੌਣਕਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।