12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਸਥਾਨਕ ਉਦਯੋਗਪਤੀਆਂ ਤੇ ਇੰਡੀਅਨ ਬੈਂਕ ਅਧਿਕਾਰੀਆਂ ਵਿਚਾਲੇ ਹੋਈ ਉਦਯੋਗਿਕ ਮੀਟਿੰਗ

ਅਜੀਤ ਡੈਸਕ 01-06-2025
ਫ਼ਿਰੋਜ਼ਪੁਰ, 31 ਮਈ (ਗੁਰਿੰਦਰ ਸਿੰਘ)-ਸਥਾਨਕ ਉਦਯੋਗਪਤੀਆਂ ਅਤੇ ਇੰਡੀਅਨ ਬੈਂਕ ਵਿਚਕਾਰ ਵਿੱਤੀ ਸਹਿਯੋਗ ਮਜ਼ਬੂਤ ਕਰਨ ਅਤੇ ਮਜ਼ਬੂਤ ਸਬੰਧ ਬਣਾਉਣ ਦੇ ਉਦੇਸ਼ ਨਾਲ ਇਕ ਉਦਯੋਗਿਕ ਮੀਟਿੰਗ ਆਯੋਜਿਤ ਕੀਤੀ ਗਈ | ਜਿਸ ਵਿਚ ਖੇਤਰ ਦੇ ਪ੍ਰਮੁੱਖ ਉਦਯੋਗਪਤੀ ਅਤੇ ਉੱਦਮੀ ਹਾਜ਼ਰ ਰਹੇ | ਚਾਰਟਡ ਅਕਾਊਾਟੈਂਟ ਤੇ ਜੈਨੇਸਿਸ ਇੰਸਟੀਚਿਊਟ ਆਫ਼ ਡੈਂਟਲ ਸਾਇੰਸਿਜ਼ ਐਂਡ ਰੀਸਰਚ ਦੇ ਚੇਅਰਮੈਨ ਗਗਨਦੀਪ ਸਿੰਘਲ ਨੇ ਇਸ ਮੀਟ ਦੀ ਅਗਵਾਈ ਕੀਤੀ ਅਤੇ ਇੰਡੀਅਨ ਬੈਂਕ ਅਤੇ ਉਦਯੋਗਿਕ ਭਾਈਚਾਰੇ ਦਰਮਿਆਨ ਪੁਲ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ | ਇਸ ਮੌਕੇ ਭਗਵਤੀ ਲੈਕਟੋ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਸਮੀਰ ਮਿੱਤਲ, ਅਨਿਲ ਬਾਗ਼ੀ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾ.ਕਮਲ ਬਾਗੀ, ਵਿਵੇਕਾਨੰਦ ਵਰਲਡ ਸਕੂਲ ਦੇ ਚੇਅਰਮੈਨ ਡਾ. ਗੌਰਵ ਸਾਗਰ ਭਾਸਕਰ, ਸਿਲਵਰ ਬਰਡ ਤੋਂ ਜਗਦੀਸ਼ ਚਾਵਲਾ, ਆਰ.ਐੱਸ.ਡੀ ਫੂਡਜ਼ ਪ੍ਰਾਈਵੇਟ ਲਿਮਟਿਡ ਤੋਂ ਅਮਿਤ ਗਰਗ ਅਤੇ ਵੀ.ਬੀ ਫੂਡਜ਼ ਪ੍ਰਾਈਵੇਟ ਲਿਮਟਿਡ ਤੋਂ ਰਾਕੇਸ਼ ਸ਼ਰਮਾ ਆਦਿ ਨੇ ਇਸ ਪਹਿਲ ਦੀ ਤਾਰੀਫ਼ ਕੀਤੀ ਅਤੇ ਆਯੋਜਕਾਂ ਦੇ ਯਤਨਾਂ ਦੀ ਸਰਾਹਨਾ ਕੀਤੀ |
ਪਿਛਲੀ ਖ਼ਬਰ ਆੜ੍ਹਤੀਆਂ ਨੇ ਐਨ.ਸੀ.ਆਈ. ਦਫ਼ਤਰ ਦੇ ਮੇਨ ਗੇਟ 'ਤੇ ਲਗਾਇਆ ਧਰਨਾ ਅਗਲੀ ਖ਼ਬਰ ਮੈਥ ਮਿਸਟੈ੍ਰੱਸ ਨਿਰਮਲਜੀਤ ਕੌਰ ਹੋਏ ਸੇਵਾ ਮੁਕਤ, ਸਕੂਲ ਵਲੋਂ ਨਿੱਘੀ ਵਿਦਾਇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।