17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਸਾਹਿਤ ਸਭਾ ਦੇ ਦਫ਼ਤਰ ਵਿਖੇ ਕਵਿਤਾ ਸਕੂਲ 4 ਤੋਂ

ਅਜੀਤ ਡੈਸਕ 31-12-2025
ਧੂਰੀ, 30 ਦਸੰਬਰ (ਸੰਜੇ ਲਹਿਰੀ)-ਪੰਜਾਬੀ ਸਾਹਿਤ ਸਭਾ ਧੂਰੀ ਵਲੋਂ ਕਵਿਤਾ ਸਕੂਲ ਸ਼ੇਰਪੁਰ ਦੇ ਸਹਿਯੋਗ ਨਾਲ ਨਵੇਂ ਸਾਲ ਤੋਂ ਸਭਾ ਦੀ ਪਿੰਗਲ-ਅਰੂਜ਼ ਪਾਠਸ਼ਾਲਾ ਸ਼ੁਰੂ ਕੀਤੀ ਜਾ ਰਹੀ ਹੈ | ਇਸ ਵਿਚ ਪਹਿਲਾ ਸਿਖਲਾਈ ਪਾਠ 4 ਜਨਵਰੀ ਦਿਨ ਐਤਵਾਰ ਨੂੰ ਸਭਾ ਦੇ ਦਫ਼ਤਰ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਭਵਨ, ਦਸਮੇਸ਼ ਨਗਰ ਧੂਰੀ ਵਿਖੇ ਸਵੇਰੇ 10 ਵਜੇ ਤੋਂ ਸ਼ੁਰੂ ਕੀਤਾ ਜਾਵੇਗਾ | ਇਸ ਲੜੀਵਾਰ ਛੰਦ-ਸ਼ਾਸਤਰ ਦੇ ਅਧਿਆਪਕ ਜੰਗ ਸਿੰਘ ਫ਼ੱਟੜ ਹੋਣਗੇ ਸੋ ਉੱਘੇ ਭਾਸ਼ਾ- ਵਿਗਿਆਨੀ, ਪੰਜਾਬੀ, ਸੰਸਕਿ੍ਤ ਅਤੇ ਫ਼ਾਰਸੀ ਅਰਬੀ ਦੇ ਆਲਮ ਫ਼ਾਜ਼ਲ ਹਨ | ਉਹ ਹਾਜ਼ਰੀਨ ਨੂੰ ਛੰਦ ਸ਼ਾਸਤਰ ਅਤੇ ਪੰਜਾਬੀ ਕਾਵਿ ਰੂਪ ਦੇ ਵਿਧੀ ਵਿਧਾਨ ਦੀ ਮੁੱਢਲੀ ਜਾਣਕਾਰੀ ਤੋਂ ਸ਼ੁਰੂ ਕਰ ਕੇ ਕਵਿਤਾ, ਗੀਤ ਅਤੇ ਗ਼ਜ਼ਲ ਦੀਆਂ ਬਾਰੀਕੀਆਂ ਬਾਰੇ 'ੳ ਤੋਂ ੜ' ਤੱਕ ਪੂਰੀ ਜਾਣਕਾਰੀ ਹਰ ਮਹੀਨੇ ਸਾਂਝੀ ਕਰਿਆ ਕਰਨਗੇ | ਪ੍ਰੈੱਸ ਨਾਲ ਇਹ ਜਾਣਕਾਰੀ ਸਾਂਝੀ ਕਰਦਿਆਂ ਸਭਾ ਦੇ ਪ੍ਰਧਾਨ ਮੂਲ ਚੰਦ ਸ਼ਰਮਾ, ਜਨਰਲ ਸਕੱਤਰ ਚਰਨਜੀਤ ਮੀਮਸਾ ਅਤੇ ਵਿੱਤ ਸਕੱਤਰ ਗੁਰਮੀਤ ਸਿੰਘ ਸੋਹੀ ਵਲੋਂ ਆਪਣੇ ਮੈਂਬਰਾਂ ਤੋਂ ਇਲਾਵਾ ਹੋਰ ਚਾਹਵਾਨ ਕਵੀਆਂ, ਗੀਤਕਾਰਾਂ, ਗ਼ਜ਼ਲਗੋਆਂ ਅਤੇ ਪਾਠਕਾਂ ਨੂੰ ਵੀ ਸ਼ਾਮਿਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ |

ਪਿਛਲੀ ਖ਼ਬਰ ਮੁਕੇਸ਼ ਮਲੌਦ ਦੀ ਗਿ੍ਫ਼ਤਾਰੀ ਦੀ ਕੀਤੀ ਨਿੰਦਾ ਅਗਲੀ ਖ਼ਬਰ ਪੱਤਰਕਾਰ ਜਥੇਬੰਦੀ ਦੀ ਹੋਈ ਚੋਣ ਵਿਚ ਧਾਂਦਰਾ ਬਣੇ ਮੁੜ ਪ੍ਰਧਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।