17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਪੱਤਰਕਾਰ ਜਥੇਬੰਦੀ ਦੀ ਹੋਈ ਚੋਣ ਵਿਚ ਧਾਂਦਰਾ ਬਣੇ ਮੁੜ ਪ੍ਰਧਾਨ <br/>

ਪੱਤਰਕਾਰਾਂ ਦੀ ਅਹਿਮ ਜਥੇਬੰਦੀ ਪੰਜਾਬ ਜਰਨਲਿਜ਼ਮ ਐਸੋਸੀਏਸ਼ਨ ਧੂਰੀ ਦੀ ਚੋਣ ਪ੍ਰਕਿਰਿਆ ਦਾ ਦਿ੍ਸ਼ | ਤਸਵੀਰ : ਅਜੀਤ <br/> 31-12-2025
ਧੂਰੀ, 30 ਦਸੰਬਰ (ਅਜੀਤ ਬਿਊਰੋ)-ਪੱਤਰਕਾਰਾਂ ਦੀ ਅਹਿਮ ਜਥੇਬੰਦੀ ਪੰਜਾਬ ਜਰਨਲਿਜ਼ਮ ਐਸੋਸੀਏਸ਼ਨ ਧੂਰੀ ਦੀ ਚੋਣ ਪ੍ਰਕਿਰਿਆ ਸ਼ਾਂਤੀਪੂਰਨ ਅਤੇ ਸੁਚੱਜੇ ਢੰਗ ਨਾਲ ਸੰਪੰਨ ਹੋਈ | ਇਸ ਦੌਰਾਨ ਪੱਤਰਕਾਰਾਂ ਦੀ ਸਰਬਸੰਮਤੀ ਨਾਲ ਲਖਵੀਰ ਸਿੰਘ ਧਾਂਦਰਾ ਨੂੰ ਤੀਸਰੀ ਵਾਰ ਐਸੋਸੀਏਸ਼ਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਚੋਣ ਮੌਕੇ ਮੌਜੂਦ ਸਾਰੇ ਮੈਂਬਰਾਂ ਨੇ ਲਖਵੀਰ ਧਾਂਦਰਾ ਦੀ ਪਿਛਲੀ ਕਾਰਗੁਜ਼ਾਰੀ ਅਤੇ ਪੱਤਰਕਾਰਾਂ ਦੇ ਹਿਤਾਂ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ 'ਤੇ ਮੁੜ ਭਰੋਸਾ ਜਤਾਇਆ | ਨਵੀਂ ਬਣੀ ਟੀਮ ਨੇ ਪੱਤਰਕਾਰ ਭਾਈਚਾਰੇ ਦੀ ਏਕਤਾ, ਹੱਕਾਂ ਦੀ ਰੱਖਿਆ ਅਤੇ ਸਮਾਜਕ ਮੁੱਦਿਆਂ ਨੂੰ ਉਭਾਰਨ ਲਈ ਇੱਕਜੁੱਟ ਹੋ ਕੇ ਕੰਮ ਕਰਨ ਦਾ ਸੰਕਲਪ ਲਿਆ | ਇਸ ਮੌਕੇ ਨਿਯੁਕਤ ਪ੍ਰਧਾਨ ਲਖਵੀਰ ਧਾਂਦਰਾ ਨੇ ਸਭ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਉਹ ਭਵਿੱਖ ਵਿਚ ਵੀ ਪੱਤਰਕਾਰਾਂ ਦੇ ਮਸਲਿਆਂ ਨੂੰ ਪ੍ਰਾਥਮਿਕਤਾ ਦੇ ਆਧਾਰ ਤੇ ਉਠਾਉਂਦੇ ਰਹਿਣਗੇ | ਇਸ ਮੌਕੇ ਚੁਣੀ ਗਈ ਕਾਰਜਕਾਰੀ ਵਿਚ ਸੀਨੀਅਰ ਐਡਵਾਈਜ਼ਰ ਸ੍ਰੀ ਤਰਸੇਮ ਵਰਮਾ, ਐਡਵਾਈਜ਼ਰ ਸੁਖਦੇਵ ਸ਼ਰਮਾ ਸੰਜੀਵ ਗਰਗ, ਸਰਪ੍ਰਸਤ ਤਰਸੇਮ ਸ਼ਰਮਾ ਹਰਨੇਕ ਸਿੰਘ ਪੇਧਨੀ, ਚੇਅਰਮੈਨ ਸੁਖਵਿੰਦਰ ਸਿੰਘ ਪਲਾਹਾ, ਮਲਕੀਤ ਸਿੰਘ ਚੰਗਲੀ, ਕਨਵੀਨਰ ਰਵਿੰਦਰ ਜੋਲੀ, ਵਾਈਸ ਚੇਅਰਮੈਨ ਬਰਿੰਦਰ ਕੁਮਾਰ, ਵਾਈਸ ਪ੍ਰਧਾਨ ਵਿਕਾਸ ਵਰਮਾ ਰਾਜਾ, ਜਰਨਲ ਸਕੱਤਰ ਅਸ਼ਵਨੀ ਸਿੰਗਲਾ, ਨਰੇਸ਼ ਅਤਰੀ, ਖ਼ਜ਼ਾਨਚੀ ਮਹੇਸ਼ ਜਿੰਦਲ, ਸਹਾਇਕ ਖ਼ਜ਼ਾਨਚੀ ਗੁਰਜੋਤ ਸਿੰਘ, ਪੈੱ੍ਰਸ ਸਕੱਤਰ ਸੁਰਿੰਦਰ ਸਿੰਘ, ਰਤਨ ਭੰਡਾਰੀ, ਅਗਜੈਕਟਿਵ ਮੈਂਬਰ ਸੋਹਨ ਲਾਲ, ਵਾਸੂ ਗਰਗ, ਰਕੇਸ਼ ਕੁਮਾਰ ਨੂੰ ਬਣਾਇਆ ਗਿਆ |

ਪਿਛਲੀ ਖ਼ਬਰ ਸਾਹਿਤ ਸਭਾ ਦੇ ਦਫ਼ਤਰ ਵਿਖੇ ਕਵਿਤਾ ਸਕੂਲ 4 ਤੋਂ ਅਗਲੀ ਖ਼ਬਰ ਅਣ-ਅਧਿਕਾਰਤ ਕਾਲੋਨੀ ਨੂੰ ਲੈ ਕੇ ਨਗਰ ਕੌਂਸਲਰਾਂ ਦੇ ਵਫ਼ਦ ਨੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।