18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਵੈਟਰਨਰੀ ਇੰਸਪੈਕਟਰਾਂ ਵਲੋਂ ਲੰਬੀ ਵਿਖੇ ਰਾਜ ਪੱਧਰੀ ਰੋਸ ਮੁਜ਼ਾਹਰਾ 4 ਨੂੰ

ਜਾਣਕਾਰੀ ਦਿੰਦੇ ਹੋਏ ਜਗਜੀਤ ਸਿੰਘ ਦੁੱਲਟ | <br/> 31-12-2025
ਲੌਂਗੋਵਾਲ, 30 ਦਸੰਬਰ (ਵਿਨੋਦ, ਖੰਨਾ)-ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਵਲੋਂ ਵਿਭਾਗੀ ਮੀਟਿੰਗਾਂ ਦੌਰਾਨ ਪੰਜਾਬ ਸਰਕਾਰ ਦੇ ਵਤੀਰੇ ਤੋਂ ਖ਼ਫ਼ਾ ਹੁੰਦਿਆਂ ਪਸ਼ੂ ਪਾਲਣ ਵਿਭਾਗ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਲੰਬੀ ਵਿਧਾਨ ਸਭਾ ਹਲਕੇ ਅੰਦਰ ਐਤਵਾਰ 4 ਜਨਵਰੀ ਨੂੰ ਸੂਬਾ ਪੱਧਰੀ ਰੋਸ ਮੁਜ਼ਾਹਰਾ ਕਰਨ ਦਾ ਫ਼ੈਸਲਾ ਲਿਆ ਹੈ | ਜਥੇਬੰਦੀ ਦੇ ਸੀਨੀਅਰ ਆਗੂ ਜਗਜੀਤ ਸਿੰਘ ਦੁੱਲਟ ਨੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਬਾਸੀ ਦੇ ਹਵਾਲੇ ਨਾਲ ਦੱਸਿਆ ਕਿ ਸਰਕਾਰ ਵਲੋਂ ਵੱਖ-ਵੱਖ ਵੀ ਵਿਭਾਗੀ ਮੀਟਿੰਗਾਂ ਦੌਰਾਨ ਸਾਡੀਆਂ ਮੰਗਾਂ ਤੇ ਮਸਲਿਆਂ ਦੇ ਨਿਬੇੜੇ ਲਈ ਭਰੋਸਾ ਤੋਂ ਬਾਅਦ ਗੱਲ ਅੱਗੇ ਨਹੀਂ ਤੁਰੀ, ਉਲਟਾ ਸਰਕਾਰ ਦਾ ਵਿੱਤ ਅਤੇ ਪਰਸੋਨਲ ਵਿਭਾਗ ਬੇਲੋੜੇ ਇਤਰਾਜ਼ ਲਗਾ ਕੇ ਸਮਾਂ ਬਰਬਾਦ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਵੈਟਰਨਰੀ ਇੰਸਪੈਕਟਰਾਂ ਦੇ ਮਸਲਿਆਂ ਬਾਰੇ ਪਸ਼ੂ ਪਾਲਣ ਮੰਤਰੀ ਖੁੱਡੀਆਂ ਭਲੀਭਾਂਤ ਜਾਣੂੰ ਹੋਣ ਦੇ ਬਾਵਜੂਦ ਕਿਸੇ ਮੰਗ ਨੂੰ ਪ੍ਰਵਾਨ ਕਰਨ ਲਈ ਤਿਆਰ ਨਹੀਂ | ਉਨ੍ਹਾਂ ਕਿਹਾ ਕਿ ਵਿਭਾਗ ਅਤੇ ਮੰਤਰੀ ਦੀ ਬੇਰੁਖ਼ੀ ਖ਼ਿਲਾਫ਼ 4 ਦਸੰਬਰ ਨੂੰ ਰਾਜ ਪੱਧਰੀ ਰੋਸ ਮੁਜ਼ਾਹਰਾ ਕੀਤਾ ਜਾਵੇਗਾ |

ਪਿਛਲੀ ਖ਼ਬਰ ਸ਼ਿਵਮ ਕਾਲੋਨੀ ਨਿਵਾਸੀਆਂ ਵਲੋਂ ਕਰਵਾਏ ਧਾਰਮਿਕ ਸਮਾਗਮ ਵਿਚ ਵਿਧਾਇਕਾ ਭਰਾਜ ਸਮੇਤ ਹੋਰ ਸ਼ਖ਼ਸੀਅਤ ਰਹੀਆਂ ਹਾਜ਼ਰ <br/>... ਅਗਲੀ ਖ਼ਬਰ ਮਗਨਰੇਗਾ ਨੂੰ ਬਦਲ ਕੇ ਨਵੇਂ ਲਿਆਂਦੇ ਗਏ 'ਜੀ ਰਾਮ ਜੀ' ਕਾਨੂੰਨ ਨਾਲ ਗਰੀਬ ਵਰਗ ਦੇ 70 ਪ੍ਰਤੀਸ਼ਤ ਪਰਿਵਾਰ ਬੁਰੀ ਤਰ੍ਹਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।