18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਮਗਨਰੇਗਾ ਨੂੰ ਬਦਲ ਕੇ ਨਵੇਂ ਲਿਆਂਦੇ ਗਏ 'ਜੀ ਰਾਮ ਜੀ' ਕਾਨੂੰਨ ਨਾਲ ਗਰੀਬ ਵਰਗ ਦੇ 70 ਪ੍ਰਤੀਸ਼ਤ ਪਰਿਵਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ

31-12-2025
ਸੰਗਰੂਰ, 30 ਦਸੰਬਰ (ਧੀਰਜ ਪਸੋਰੀਆ)-ਕੇਂਦਰ ਸਰਕਾਰ ਵਲੋਂ ਮਗਨਰੇਗਾ ਨੂੰ ਬਦਲ ਕੇ ਲਿਆਂਦੇ ਗਏ ਵਿਕਸਿਤ ਭਾਰਤ ਜੀ ਰਾਮ ਜੀ ਕਾਨੂੰਨ ਦੇ ਨਾਲ ਪੰਜਾਬ ਦੇ ਗਰੀਬ ਵਰਗ ਦੇ 70% ਪਰਿਵਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ | ਇਹ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਆਗੂ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਣਬੀਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਇਹਨਾਂ ਪ੍ਰਭਾਵਿਤ ਪਰਿਵਾਰਾਂ ਵਿਚ ਜ਼ਿਆਦਾ ਗਿਣਤੀ ਅÏਰਤਾਂ ਦੀ ਹੋਵੇਗੀ | ਕੇਂਦਰ ਦੀ ਸਰਕਾਰ ਪੱਛਮੀ ਬੰਗਾਲ ਵਿਚ ਪਹਿਲਾਂ ਹੀ ਮਗਨਰੇਗਾ ਨੂੰ ਬੰਦ ਕਰ ਚੁੱਕੀ ਹੈ | ਬਾਕੀ ਸੂਬਿਆਂ ਵਿਚ ਵੀ ਕੇਂਦਰ ਸਰਕਾਰ ਅਜਿਹਾ ਹੀ ਕਰਨ ਦੇ ਮਨਸੂਬੇ ਘੜ ਰਹੀ ਹੈ | ਸ੍ਰੀ ਢੀਂਡਸਾ ਨੇ ਕਿਹਾ ਕਿ ਇਹ ਕਾਲਾ ਕਾਨੂੰਨ ਲੱਖਾਂ ਮਜ਼ਦੂਰਾਂ ਦੀ ਰੋਜੀ ਰੋਟੀ ਤੇ ਹਮਲਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਕਾਲੇ ਕਾਨੂੰਨ ਖ਼ਿਲਾਫ਼ ਵਿਧਾਨ ਸਭਾ ਦਾ ਸੈਸ਼ਨ ਬੁਲਾ ਲਿਆ ਹੈ, ਦੂਜੇ ਰਾਜਾਂ ਨੂੰ ਵੀ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਖ਼ਿਲਾਫ਼ ਅਜਿਹਾ ਹੀ ਕਰਨਾ ਚਾਹੀਦਾ ਹੈ | ਭਗਵੰਤ ਮਾਨ ਸਰਕਾਰ ਦੀ ਪੂਰੀ ਕੋਸ਼ਿਸ਼ ਹੈ ਕਿ ਗ਼ਰੀਬਾਂ ਦੇ ਚੁੱਲਿ੍ਹਆਂ ਦੀ ਅੱਗ ਬੁਝਣ ਨਹੀਂ ਦਿੱਤੀ ਜਾਵੇਗੀ |

ਪਿਛਲੀ ਖ਼ਬਰ ਵੈਟਰਨਰੀ ਇੰਸਪੈਕਟਰਾਂ ਵਲੋਂ ਲੰਬੀ ਵਿਖੇ ਰਾਜ ਪੱਧਰੀ ਰੋਸ ਮੁਜ਼ਾਹਰਾ 4 ਨੂੰ ਅਗਲੀ ਖ਼ਬਰ ਲਹਿਰਾਗਾਗਾ ਹਲਕੇ ਦੇ ਲੋਕਾਂ ਦਾ ਦਰਦ ਭੱਠਲ ਪਰਿਵਾਰ ਦਾ ਆਪਣਾ ਦਰਦ-ਰਵਿੰਦਰ ਸਿੰਘ ਟੁਰਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।