21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਸਪੈਸ਼ਲਾਂ ਲਈ ਵਰਤੀ ਜਾਂਦੀ ਲਾਈਨ ਨੰਬਰ 04 ਨੂੰ ਉੱਚਾ ਕਰਨ ਦੀ ਰੇਲਵੇ ਨੇ ਦਿੱਤੀ ਮਨਜ਼ੂਰੀ, ਨਿਰਮਾਣ ਸਮੱਗਰੀ ਲੱਗੀ ਆਉਣ <br/>

ਅਜੀਤ ਡੈਸਕ 10-12-2025
ਸੁਨਾਮ ਊਧਮ ਸਿੰਘ ਵਾਲਾ, 9 ਦਸੰਬਰ (ਰੁਪਿੰਦਰ ਸਿੰਘ ਸੱਗੂ)-ਆਰ.ਟੀ.ਆਈ. ਕਾਰਕੁੰਨ, ਜਤਿੰਦਰ ਜੈਨ ਵਲੋਂ ਦਿਨ-ਰਾਤ ਇੱਕ ਕਰ ਕੇ ਕੀਤੇ ਅਣਥੱਕ ਯਤਨਾਂ ਅਤੇ ਮਜ਼ਦੂਰਾਂ ਦੀਆਂ ਆਸਾਂ ਨੂੰ ਉਸ ਵੇਲੇ ਬੂਰ ਪਿਆ, ਜਦੋਂ ਰੇਲਵੇ ਨੇ ਸੁਨਾਮ ਊਧਮ ਸਿੰਘ ਵਾਲਾ ਦੇ ਰੇਲਵੇ ਸਟੇਸ਼ਨ ਵਿਖੇ ਸਪੈਸ਼ਲਾਂ ਲਈ ਵਰਤੀ ਜਾਂਦੀ ਲਾਈਨ ਨੰਬਰ 04 ਨੂੰ ਉੱਚਾ ਚੁੱਕਣ ਦੇ ਕੰਮ ਨੂੰ ਮਨਜ਼ੂਰੀ ਦੇ ਕੇ ਇਹ ਕਾਰਜ 31 ਜਨਵਰੀ 2026 ਤਕ ਸ਼ੁਰੂ ਕਰਨ ਨੂੰ ਪ੍ਰਵਾਨਗੀ ਦਿੱਤੀ | ਇਸ ਸਬੰਧੀ ਵੱਖ-ਵੱਖ ਧਿਰਾਂ ਵਲੋਂ ਮਿਲੇ ਮੰਗ ਪੱਤਰਾਂ ਦੇ ਅਧਾਰ 'ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵੀ ਰੇਲਵੇ ਨੂੰ ਪੱਤਰ ਲਿਖਿਆ ਸੀ | ਹੁਣ ਸ਼੍ਰੀ ਜਤਿੰਦਰ ਜੈਨ ਵੱਲੋਂ ਪਾਈ ਆਰ.ਟੀ. ਆਈ. ਦੇ ਜਵਾਬ ਵਿਚ ਇਸ ਪ੍ਰੋਜੈਕਟ ਦੀ ਪ੍ਰਵਾਨਗੀ ਦੀ ਪੁਸ਼ਟੀ ਹੋਣ 'ਤੇ ਜਿੱਥੇ ਮਨੁੱਖੀ ਅਧਿਕਾਰਾਂ ਪ੍ਰਤੀ ਸੁਚੇਤ ਨਾਗਰਿਕਾਂ, ਉੱਥੇ ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਵਲੋਂ ਸ਼੍ਰੀ ਜਤਿੰਦਰ ਜੈਨ ਦੀ ਵਿਆਪਕ ਪੱਧਰ ਉੱਤੇ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਧੰਨਵਾਦ ਕੀਤਾ ਜਾ ਰਿਹਾ ਹੈ | ਇਸ ਸਬੰਧੀ ਵਿਸਥਾਰ ਵਿਚ ਜਾਣਕਾਰੀ ਸਾਂਝੀ ਕਰਦਿਆਂ ਸ਼੍ਰੀ ਜਤਿੰਦਰ ਜੈਨ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਵਿਖੇ ਲਾਈਨ ਨੰ:4 ਨੇੜੇ ਬਣੇ ਰੇਲਵੇ ਮਾਲ ਗੁਦਾਮ ਬਾਬਤ ਸਪੈਸ਼ਲ ਭਰਨ ਅਤੇ ਖਾਦ ਦੀ ਢੋਆ-ਢੁਆਈ ਲਈ 2020 ਵਿਚ ਨਵੀਂ ਪਲੇਠੀ/ਪਲੇਟਫਾਰਮ ਬਣਾਈ ਗਈ ਸੀ, ਜੋ ਕਿ ਰੇਲ ਲਾਈਨ ਨਾਲੋਂ ਲਗਭਗ 15 ਤੋਂ 18 ਇੰਚ ਉੱਚੀ ਹੈ | ਰੇਲ ਲਾਈਨ ਦੇ ਨੀਵੇਂ ਹੋਣ ਕਾਰਨ ਢੋਆ-ਢੁਆਈ ਕਰਦੀ ਲੇਬਰ ਦੇ ਪੈਰ ਸਲਿਪ ਹੋਣ ਕਾਰਨ ਜਿੱਥੇ ਪਿਛਲੇ ਲੰਬੇ ਸਮੇਂ ਤੋਂ ਲੇਬਰ ਜ਼ਖਮੀ ਹੋ ਰਹੀ ਸੀ, ਉੱਥੇ ਹੀ ਢੋਆ-ਢੁਆਈ ਵਿਚ ਵੱਧ ਸਮਾਂ ਲੱਗਣ ਕਾਰਨ ਰੇਲਵੇ ਵਿਭਾਗ, ਐਫ.ਸੀ.ਆਈ ਦੇ ਨਾਲ-ਨਾਲ ਖਾਦ ਡੀਲਰਾਂ ਦਾ ਵੀ ਕਰੋੜਾਂ ਦਾ ਨੁਕਸਾਨ ਹੋ ਰਿਹਾ ਹੈ | ਇੱਥੋਂ ਤੱਕ ਕਿ ਮਜ਼ਦੂਰਾਂ ਨੂੰ ਵਾਰ-ਵਾਰ ਸੱਟਾਂ ਲੱਗ ਰਹੀਆਂ ਹਨ ਅਤੇ ਹੱਡੀਆਂ ਟੁੱਟਣ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ | ਇਸੇ ਦੇ ਮੱਦੇਨਜ਼ਰ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਵਲੋਂ ਰੇਲਵੇ ਵਿਭਾਗ ਨੂੰ ਮੰਗ ਪੱਤਰ ਵੀ ਦਿੱਤੇ ਗਏ ਸਨ | ਰੇਲਵੇ ਵਿਭਾਗ ਅਤੇ ਹੋਰ ਕਿਸੇ ਵੀ ਧਿਰ ਵਲੋਂ ਕੋਈ ਕਾਰਵਾਈ ਨਾ ਹੁੰਦੀ ਦੇਖ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਦੇ ਨੁਮਾਇੰਦਿਆਂ ਨੇ ਸਾਲ 2022 ਵਿਚ ਸ਼੍ਰੀ ਜੈਨ ਅਤੇ ਅਮਨ ਅਰੋੜਾ ਨੂੰ ਇਸ ਬਾਬਤ ਗੁਹਾਰ ਲਗਾਈ ਸੀ | ਸ਼੍ਰੀ ਜੈਨ ਨੇ ਜਿੱਥੇ 09 ਜੁਲਾਈ 2022 ਨੂੰ ਰੇਲਵੇ ਵਿਭਾਗ ਨੂੰ ਜ਼ਖ਼ਮੀ ਮਜ਼ਦੂਰਾਂ ਦੀਆਂ ਰਿਪੋਰਟਾਂ ਸਮੇਤ ਪੱਤਰ ਲਿਖ ਕੇ ਤੁਰੰਤ ਕਾਰਵਾਈ ਲਈ ਲਿਖਿਆ, ਉੱਥੇ ਇਸ ਮੁੱਦੇ ਨੂੰ ਨੈਸ਼ਨਲ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਰੇਲਵੇ ਵਿਭਾਗ ਨੂੰ ਨਿਰਦੇਸ਼ ਦੇਣ ਲਈ ਵੀ ਸ਼ਿਕਾਇਤ ਦਰਜ ਕਰਵਾਈ ਸੀ | ਨੈਸ਼ਨਲ ਮਨੁੱਖੀ ਅਧਿਕਾਰ ਕਮਿਸ਼ਨ ਨੇ 22 ਜੁਲਾਈ 2022 ਨੂੰ ਰੇਲਵੇ ਵਿਭਾਗ ਨੂੰ ਇਸ ਸੰਬੰਧੀ ਨਿਰਦੇਸ਼ ਦਿੱਤੇ ਸਨ | ਇਸ ਉਪਰੰਤ ਵੀ ਸ਼੍ਰੀ ਜੈਨ ਵਲੋਂ ਵੱਖ-ਵੱਖ ਪੱਧਰ ਉੱਤੇ ਇਸ ਮਾਮਲੇ ਦੇ ਹੱਲ ਲਈ ਅਣਥੱਕ ਯਤਨ ਕੀਤੇ ਗਏ, ਜਿਸ ਵਿਚ ਸਮੇਂ-ਸਮੇਂ 'ਤੇ ਆਰ.ਟੀ. ਆਈ. ਨਾਲ ਜਾਣਕਾਰੀ ਲੈ ਕੇ ਉਸ ਸਬੰਧੀ ਅਗਲੇਰੀ ਕਾਰਵਾਈ ਅਮਲ ਵਿਚ ਲੈ ਕੇ ਆਉਣੀ ਸ਼ਾਮਲ ਸਨ, ਤੇ ਹੁਣ ਉਨ੍ਹਾਂ ਦੇ ਯਤਨਾਂ ਨੂੰ ਬੂਰ ਪਿਆ ਹੈ ਤੇ ਇਹ ਮਸਲਾ ਹੱਲ ਹੋਣ ਨੇੜੇ ਪੁੱਜਾ ਹੈ | ਰੇਲਵੇ ਲਾਈਨ ਉੱਚੀ ਚੁੱਕਣ ਲਈ ਸਮੱਗਰੀ ਆਉਣੀ ਸ਼ੁਰੂ ਹੋ ਗਈ ਹੈ ਤੇ ਬਹੁਤ ਜਲਦ ਮਜ਼ਦੂਰਾਂ ਤੇ ਹੋਰ ਧਿਰਾਂ ਨੂੰ ਇਸ ਮੁਸ਼ਕਲ ਤੋਂ ਰਾਹਤ ਮਿਲ ਜਾਵੇਗੀ |

ਪਿਛਲੀ ਖ਼ਬਰ ਪੈਨਸ਼ਨਰਜ਼ ਕਨਫੈਡਰੇਸ਼ਨ ਦੀ ਸੂਬਾ ਪੱਧਰੀ ਅਹਿਮ ਮੀਟਿੰਗ ਲੁਧਿਆਣਾ ਵਿਖੇ 11 ਨੂੰ-ਰਾਜ ਕੁਮਾਰ ਅਰੋੜਾ <br/> ਅਗਲੀ ਖ਼ਬਰ ਕੈਂਪ ਵਿਚ 70 ਵਿਅਕਤੀਆਂ ਨੇ ਕੀਤਾ ਖੂਨਦਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।