21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਕੈਂਪ ਵਿਚ 70 ਵਿਅਕਤੀਆਂ ਨੇ ਕੀਤਾ ਖੂਨਦਾਨ

ਅਜੀਤ ਡੈਸਕ 10-12-2025
ਧੂਰੀ, 9 ਦਸੰਬਰ (ਲਖਵੀਰ ਸਿੰਘ ਧਾਂਦਰਾ) - ਪਰਿਵਰਤਨ ਮਾਲਵਾ ਫਰੈਂਡਜ ਵੈੱਲਫੇਅਰ ਸੁਸਾਇਟੀ ਧੂਰੀ ਵਲੋਂ ਖ਼ੂਨਦਾਨ ਕੈਂਪ ਸੰਸਥਾ ਦੇ ਦਫ਼ਤਰ ਧੂਰੀ ਵਿਖੇ ਲਗਾਇਆ ਗਿਆ | ਇਸ ਕੈਂਪ ਦੇ ਵਿਚ 70 ਖ਼ੂਨਦਾਨ ਦੇ ਯੂਨਿਟ ਇਕੱਤਰ ਕੀਤੇ ਗਏ | ਕੈਂਪ ਵਿਚੋਂ ਸਰਕਾਰੀ ਬਲੱਡ ਬੈਂਕ ਮਲੇਰਕੋਟਲਾ ਦੀ ਟੀਮ ਅਤੇ ਗੁਰੂ ਨਾਨਕ ਬਲੱਡ ਬੈਂਕ ਸੰਗਰੂਰ ਵਲੋਂ ਖੂਨ ਇਕੱਤਰਿਤ ਕੀਤਾ ਗਿਆ | ਕੈਂਪ ਬਾਰੇ ਜਾਣਕਾਰੀ ਦਿੰਦੇ ਹੋਏ ਪਰਿਵਰਤਨ ਦੇ ਪ੍ਰਧਾਨ ਗੁਰਤੇਜ ਸਿੰਘ ਮਾਨ ਵਲੋਂ ਦੱਸਿਆ ਗਿਆ ਕਿ ਬਹੁਤ ਹੀ ਦਿਨਾਂ ਤੋਂ ਬਲੱਡ ਬੈਂਕ ਵਿਚ ਖੂਨ ਦੀ ਬਹੁਤ ਕਮੀ ਚੱਲ ਰਹੀ ਸੀ, ਖ਼ੂਨਦਾਨੀਆਂ ਨੂੰ ਵੱਧ ਤੋਂ ਵੱਧ ਅਜਿਹੇ ਕੰਮਾਂ ਵਿਚ ਸ਼ਿਰਕਤ ਕਰਨ ਦੀ ਬੇਨਤੀ ਕੀਤੀ ਤਾਂ ਜੋ ਖੂਨ ਦੀ ਕਮੀ ਨਾਲ ਕਿਸੇ ਦੀ ਵੀ ਜਾਨ ਨਾ ਜਾ ਸਕੇ | ਇਸ ਮੌਕੇ ਬਲਵਿੰਦਰ ਸਿੰਘ ਬਿੱਲੂ ਕਾਰਜਕਾਰੀ ਪ੍ਰਧਾਨ ਰਾਈਸ ਮਿੱਲਰਜ਼ ਐਸੋਸੀਏਸ਼ਨ ਪੰਜਾਬ, ਜਸਵਿੰਦਰ ਸਿੰਘ, ਜਸਵਿੰਦਰ ਕੁਮਾਰ, ਸੁੰਦਰ ਲਾਲ, ਜਗਰੂਪ ਸਿੰਘ, ਰਿਜੂ ਸ਼ਰਮਾ, ਧਰਮ ਸਿੰਘ, ਰੇਖਾ ਰਾਣੀ ਅਤੇ ਸਾਥੀ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਸਪੈਸ਼ਲਾਂ ਲਈ ਵਰਤੀ ਜਾਂਦੀ ਲਾਈਨ ਨੰਬਰ 04 ਨੂੰ ਉੱਚਾ ਕਰਨ ਦੀ ਰੇਲਵੇ ਨੇ ਦਿੱਤੀ ਮਨਜ਼ੂਰੀ, ਨਿਰਮਾਣ ਸਮੱਗਰੀ ਲੱਗੀ ਆਉਣ... ਅਗਲੀ ਖ਼ਬਰ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ਵਿਚ ਮਸਤੂਆਣਾ ਸਾਹਿਬ ਕਾਲਜ ਦੀ ਕਬੱਡੀ ਟੀਮ ਨੇ ਕੀਤਾ ਦੂਜਾ ਸਥਾਨ ਹਾਸਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।