21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਵਿੱਤ ਮੰਤਰੀ ਨੇ ਡਵੀਜ਼ਨਲ ਕੰਪਲੈਕਸ ਦਿੜ੍ਹਬਾ ਦੀ ਅਚਨਚੇਤ ਕੀਤੀ ਚੈਕਿੰਗ <br/>

ਅਜੀਤ ਡੈਸਕ 10-12-2025
ਦਿੜ੍ਹਬਾ ਮੰਡੀ, 9 ਦਸੰਬਰ (ਹਰਬੰਸ ਸਿੰਘ ਛਾਜਲੀ)-ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅਚਨਚੇਤ ਸਬ ਡਿਵੀਜ਼ਨਲ ਕੰਪਲੈਕਸ ਦਿੜ੍ਹਬਾ ਦੀ ਚੈਕਿੰਗ ਕੀਤੀ ਗਈ | ਕੰਪਲੈਕਸ ਵਿਚ ਸਬ ਡਿਵੀਜ਼ਨ ਪੱਧਰ ਦੇ ਕਰੀਬ ਸਾਰੇ ਹੀ ਦਫ਼ਤਰ ਹਨ | ਵਿੱਤ ਮੰਤਰ ਕਰੀਬ ਚਾਰ ਵੱਜ ਕੇ 15 ਮਿੰਟ ਤੇ ਕੰਪਲੈਕਸ ਪੁੱਜੇ | ਤਦ ਕੁਝ ਮੁਲਾਜ਼ਮ ਆਪਣੇ ਬੈਗ ਅਤੇ ਲੰਚ ਬਾਕਸ ਲੈ ਕੇ ਵਾਪਸ ਘਰਾਂ ਵੱਲ ਜਾ ਰਹੇ ਸਨ | ਚੀਮਾ ਨੇ ਸਾਰੇ ਹੀ ਦਫ਼ਤਰਾਂ ਦਾ ਦੌਰਾ ਕੀਤਾ | ਜਿਸ ਕਾਰਨ ਮੁਲਾਜ਼ਮਾਂ ਵਿਚ ਹਫ਼ੜਾ ਦਫ਼ੜੀ ਮੱਚ ਗਈ | ਕਈ ਮੁਲਾਜ਼ਮ ਗੇਟ ਤੋਂ ਵਾਪਸ ਮੁੜ ਕੇ ਆਪੋ ਆਪਣੀਆਂ ਕੁਰਸੀਆਂ ਤੇ ਪਹੁੰਚ ਗਏ | ਕਈ ਕੁਰਸੀਆਂ ਮੁਲਾਜ਼ਮਾਂ ਤੋਂ ਬਿਨਾਂ ਖਾਲੀ ਪਈਆਂ ਗਈਆਂ | ਕੰਪਲੈਕਸ ਵਿਚ ਐੱਸ.ਡੀ.ਐਮ ਦਫ਼ਤਰ, ਤਹਿਸੀਲ ਦਫ਼ਤਰ, ਬੀ.ਡੀ.ਪੀ.ਓ ਦਫ਼ਤਰ, ਡੀ.ਐੱਸ.ਪੀ ਦਫ਼ਤਰ ਅਤੇ ਸੀ.ਡੀ.ਪੀ.ਓ ਦਫ਼ਤਰ ਹੈ | ਸ: ਚੀਮਾ ਨੇ ਕਿਹਾ ਕਿ ਲੰਮੇ ਸਮੇਂ ਤੋਂ ਲੋਕਾਂ ਵਲੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਕੁਝ ਮੁਲਾਜ਼ਮ ਸਮੇਂ ਤੋਂ ਪਹਿਲਾਂ ਸੀਟ ਛੱਡ ਕੇ ਚਲੇ ਜਾਂਦੇ ਹਨ | ਜਿਸ ਕਰ ਕੇ ਲੋਕਾਂ ਨੂੰ ਸਰਕਾਰੀ ਕੰਮਕਾਜ ਸਬੰਧੀ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਲੋਕਾਂ ਦੀ ਸ਼ਿਕਾਇਤ ਠੀਕ ਸੀ, ਕੁਝ ਮੁਲਜ਼ਮ 5 ਵਜੇ ਤੋਂ ਪਹਿਲਾਂ ਹੀ ਸੀਟਾਂ ਛੱਡ ਕੇ ਦਫ਼ਤਰ ਤੋਂ ਜਾ ਚੁੱਕੇ ਹਨ | ਉਨ੍ਹਾਂ ਕਿਹਾ ਕਿ ਸੀਟਾਂ ਤੋਂ ਗੈਰ ਹਾਜ਼ਰ ਪਾਏ ਗਏ ਮੁਲਾਜ਼ਮਾਂ ਦੀ ਲਿਸਟ ਲਿਖਤਾਂ ਐੱਸ.ਡੀ.ਐਮ ਤੋਂ ਮੰਗੀ ਗਈ ਹੈ | ਜੋ ਮੁਲਾਜ਼ਮ ਗ਼ੈਰਹਾਜ਼ਰ ਪਾਏ ਗਏ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਲੋਕਾਂ ਤੋਂ ਟੈਕਸ ਦੇ ਰੂਪ ਵਿਚ ਇਕੱਠੀ ਹੋਈ ਰਕਮ ਵਿਚੋਂ ਮੁਲਾਜ਼ਮਾਂ ਨੂੰ ਤਨਖ਼ਾਹ ਦਿੱਤੀ ਜਾਂਦੀ ਹੈ | ਤਨਖ਼ਾਹ ਇਸ ਲਈ ਮਿਲਦੀ ਹੈ ਕਿ ਮੁਲਾਜ਼ਮ ਲੋਕਾਂ ਦੇ ਕੰਮ ਕਰਨ | ਸਰਕਾਰ ਵਲੋਂ ਨਿਰਧਾਰਿਤ ਸਮੇਂ ਤੱਕ ਦਫ਼ਤਰ ਵਿਚ ਡਿਊਟੀ ਤੇ ਰਹਿ ਲੋਕਾਂ ਦੇ ਕੰਮ ਕਰਨ | ਡਿਊਟੀ ਵਿਚ ਅਣਗਹਿਲੀ ਵਰਤਣ ਵਾਲੇ ਮੁਲਾਜ਼ਮਾਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ | ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕਰੇਗੀ | ਜਿਸ ਕਰ ਕੇ ਮੁਲਾਜ਼ਮ ਡਿਊਟੀ ਤਨਦੇਹੀ ਨਾਲ ਨਿਭਾਉਣ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਵਧੀਆ ਪ੍ਰਸ਼ਾਸਨਿਕ ਸਹੂਲਤਾਂ ਦੇਣ ਲਈ ਬਚਨਬੱਧ ਹੈ | ਜਿਸ ਕਰ ਕੇ ਸਮੇਂ-ਸਮੇਂ ਤੇ ਦਫ਼ਤਰਾਂ ਦੀ ਚੈਕਿੰਗ ਕੀਤੀ ਜਾਵੇਗੀ |

ਪਿਛਲੀ ਖ਼ਬਰ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵਲੋਂ 'ਆਪ' ਉਮੀਦਵਾਰ ਰਛਪਾਲ ਸਿੰਘ ਭੁੱਲਰਹੇੜੀ ਦੇ ਹੱਕ ਵਿਚ ਚੋਣ ਪ੍ਰਚਾਰ... ਅਗਲੀ ਖ਼ਬਰ ਟੈਂਪੂ 'ਚ ਰੱਖੇ ਫਲੈਕਸ ਬੋਰਡ ਨਾਲ ਬਿਜਲੀ ਦੀਆਂ ਤਾਰਾਂ ਲੱਗਣ ਕਾਰਨ ਨੌਜਵਾਨ ਦੀ ਮੌਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।