21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਟੈਂਪੂ 'ਚ ਰੱਖੇ ਫਲੈਕਸ ਬੋਰਡ ਨਾਲ ਬਿਜਲੀ ਦੀਆਂ ਤਾਰਾਂ ਲੱਗਣ ਕਾਰਨ ਨੌਜਵਾਨ ਦੀ ਮੌਤ <br/>

ਅਜੀਤ ਡੈਸਕ 10-12-2025
ਭਵਾਨੀਗੜ੍ਹ, 9 ਦਸੰਬਰ (ਲਖਵਿੰਦਰ ਪਾਲ ਗਰਗ)-ਲੰਘੇ ਦਿਨੀਂ ਦੇਰ ਸ਼ਾਮ ਪਿੰਡ ਰਾਏ ਸਿੰਘ ਵਾਲਾ ਵਿਖੇ ਇਕ ਛੋਟੇ ਟੈਂਪੂ 'ਚ ਰੱਖੇ ਲੋਹੇ ਦੇ ਫਲੈਕਸ ਬੋਰਡ ਬਿਜਲੀ ਦੀਆਂ ਤਾਰਾਂ ਨਾਲ ਲੱਗਣ ਕਾਰਨ ਟੈਂਪੂ 'ਚ ਸਵਾਰ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਜਾਣ ਤੇ ਟੈਂਪੂ ਚਾਲਕ ਦੇ ਵਾਲ-ਵਾਲ ਬਚਣ ਦਾ ਸਮਾਚਾਰ ਮਿਲਿਆ | ਇਸ ਘਟਨਾ ਸਬੰਧੀ ਮੁਸਲਿਮ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰੰਗੀ ਖ਼ਾਨ ਨੇ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਉਨ੍ਹਾਂ ਦੇ ਪਿੰਡ ਰਾਏ ਸਿੰਘ ਵਾਲਾ ਦੇ ਨੌਜਵਾਨ ਰਿਜਾਕ ਖ਼ਾਨ 18 ਸਾਲ ਪੁੱਤਰ ਸਫ਼ੀ ਖ਼ਾਨ ਜੋ ਕਿ ਭਵਾਨੀਗੜ੍ਹ ਵਿਖੇ ਇਕ ਦੁਕਾਨ 'ਤੇ ਫਲੈਕ ਬੋਰਡ ਲਗਾਉਣ ਦਾ ਕੰਮਕਾਰ ਕਰਦਾ ਸੀ ਲੰਘੇ ਦਿਨੀਂ ਦੇਰ ਸ਼ਾਮ ਨੂੰ ਜਦੋਂ ਉਹ ਇਕ ਛੋਟੇ ਟੈਂਪੂ 'ਚ ਲੋਹੇ ਦੇ ਫਰੇਮਾਂ ਵਾਲੇ ਫਲੈਕਸ ਬੋਰਡ ਰੱਖ ਕੇ ਟੈਂਪੂ ਦੇ ਡਰਾਈਵਰ ਨਾਲ ਆਪਣੇ ਘਰ ਆ ਰਿਹਾ ਸੀ ਤਾਂ ਘਰ ਦੀ ਗਲੀ ਕੋਲ ਲੱਗੇ ਹੋਏ ਇਕ ਬਿਜਲੀ ਦੇ ਟਰਾਂਸਫ਼ਾਰਮਰ ਦੀਆਂ ਢਿੱਲੀਆਂ ਤੇ ਨੀਵੀਂਆਂ ਤਾਰਾਂ ਨਾਲ ਟੈਂਪੂ 'ਚ ਰੱਖੇ ਹੋਏ ਫਲੈਕਸ ਬੋਰਡ ਜੁੜ ਗਏ ਜਦੋਂ ਹੀ ਰਿਜਾਕ ਖਾਨ ਟੈਂਪੂ ਦੀ ਤਾਕੀ ਨੂੰ ਖੋਹਲ ਕੇ ਹੇਠਾਂ ਉਤਰਨ ਲੱਗਿਆ ਤਾਂ ਟੈਂਪੂ 'ਚ ਕਰੰਟ ਆਉਣ ਕਾਰਨ ਇਸ ਨੂੰ ਕਰੰਟ ਲੱਗਿਆ | ਛੋਟੇ ਟੈਂਪੂ ਦੇ ਚਾਲਕ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ | ਉਨ੍ਹਾਂ ਦੱਸਿਆ ਕਿ ਇਸ ਨੌਜਵਾਨ ਨੂੰ ਤੁਰੰਤ ਚੁੱਕ ਕੇ ਭਵਾਨੀਗੜ੍ਹ ਦੇ ਇਕ ਨਿੱਜੀ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਇਸ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ | ਮਿ੍ਤਕ ਨੌਜਵਾਨ ਆਪਣੇ ਪਰਿਵਾਰ ਵਿਚੋਂ ਛੋਟਾ ਸੀ ਤੇ ਇਸ ਦਾ ਇਕ ਵੱਡਾ ਭਰਾ ਤੇ ਮਾਤਾ-ਪਿਤਾ ਮਿਹਨਤ ਮਜ਼ਦੂਰੀ ਕਰਦੇ ਹਨ | ਪਿੰਡ ਵਾਸੀਆਂ ਤੇ ਪਰਿਵਾਰਕ ਮੈਂਬਰਾਂ ਨੇ ਅੱਜ ਮਿ੍ਤਕ ਨੂੰ ਸਪੁਰਦ ਏ ਖ਼ਾਕ ਕੀਤਾ | ਪਿੰਡ ਵਾਸੀਆ ਤੇ ਜ਼ਿਲ੍ਹਾ ਪ੍ਰਧਾਨ ਰੰਗੀ ਖਾਨ ਨੇ ਪਾਵਰਕਾਮ ਤੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਬਿਜਲੀ ਦੀਆਂ ਢਿੱਲੀਆਂ ਤੇ ਨੀਵੀਂਆਂ ਤਾਰਾਂ ਨੂੰ ਉੱਚਾ ਚੁੱਕਿਆ ਜਾਵੇ ਤਾਂ ਜੋ ਅਜਿਹਾ ਵੱਡਾ ਹਾਦਸਾ ਕਿਸੇ ਹੋਰ ਨਾਲ ਨਾ ਵਾਪਰੇ |

ਪਿਛਲੀ ਖ਼ਬਰ ਵਿੱਤ ਮੰਤਰੀ ਨੇ ਡਵੀਜ਼ਨਲ ਕੰਪਲੈਕਸ ਦਿੜ੍ਹਬਾ ਦੀ ਅਚਨਚੇਤ ਕੀਤੀ ਚੈਕਿੰਗ <br/> ਅਗਲੀ ਖ਼ਬਰ ਬਿਜਲੀ ਸੋਧ ਬਿੱਲ ਦੇ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵਲੋਂ ਬਿਜਲੀ ਘਰ ਮੁੱਦਕੀ 'ਚ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।