ਸੰਗਰੂਰ, 8 ਦਸੰਬਰ (ਅਮਨਦੀਪ ਸਿੰਘ ਬਿੱਟਾ)-ਆਲ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ ਦੇ ਪੈਨਸ਼ਨਰਾਂ ਵਲੋਂ ਡੀ.ਸੀ. ਦਫ਼ਤਰ ਕੰਪਲੈਕਸ ਵਿਖੇ ਰੈਲੀ ਕੀਤੀ ਗਈ | ਪੈਨਸ਼ਨਰਾਂ ਦੀਆਂ ਚਿਕਕੋਣੀ ਲਮਕਦੀਆਂ ਮੰਗਾਂ ਸਬੰਧੀ ਬੁਲਾਰਿਆਂ ਵਲੋਂ ਵਿਚਾਰ ਚਰਚਾ ਕੀਤੀ ਗਈ | 6ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਸਰਕਾਰ ਵਲੋਂ 2.59 ਗੁਣਾਂਕ, 1.6 ਪ੍ਰਤੀਸ਼ਤ ਡੀ.ਏ. ਦੀਆਂ ਬਕਾਇਆ ਕਿਸ਼ਤਾਂ, 1-1-16 ਤੋਂ ਬਾਅਦ ਦੀਆਂ ਟੁੱਟਵੀਆਂ ਕਿਸ਼ਤਾਂ ਦਾ ਬਕਾਇਆ, ਮੈਡੀਕਲ ਭੱਤੇ ਵਿਚ ਵਾਧਾ ਬਾਰੇ ਸਰਕਾਰ ਵਲੋਂ ਧਾਰੀ ਚੁੱਪ ਵਿਰੁੱਧ ਸਰਕਾਰ ਦਾ ਨਾ ਪੱਖੀ ਰਵੱਈਏ ਦੀ ਘੋਰ ਨਿੰਦਿਆ ਕੀਤੀ ਗਈ | ਰੈਲੀ ਨੂੰ ਸੰਬੋਧਨ ਕਰਦਿਆਂ ਜਗਦੀਸ਼ ਸ਼ਰਮਾ ਕਨਵੀਨਰ, ਬਲਵੰਤ ਸਿੰਘ ਢਿੱਲੋਂ, ਮੋਹਨ ਸਿੰਘ ਬਾਵਾ, ਸੁਰਿੰਦਰ ਬਾਲੀਆ ਪ੍ਰਧਾਨ, ਬਿੱਕਰ ਸਿੰਘ ਸਿਬੀਆ ਸੀਨੀ. ਮੀਤ ਪ੍ਰਧਾਨ ਨੇ ਦੱਸਿਆ ਕਿ ਸਰਕਾਰ ਪੈਨਸ਼ਨਰ ਜਥੇਬੰਦੀਆਂ ਨਾਲ ਮੀਟਿੰਗ ਲਈ ਸਮਾਂ ਦੇ ਕੇ ਮੀਟਿੰਗ ਵਿਚ ਹਾਜ਼ਰ ਨਹੀਂ ਹੁੰਦੀ ਹੈ | ਸਰਕਾਰ ਆਪਣੇ ਵਲੋਂ ਜਾਰੀ ਕੀਤੀ ਹਦਾਇਤਾਂ ਅਤੇ ਅਦਾਲਤੀ ਫ਼ੈਸਲੇ ਵੀ ਲਾਗੂ ਤਾਂ ਕੀ ਕਰਨਾ ਸੀ, 6ਵੇਂ ਤਨਖ਼ਾਹ ਕਮਿਸ਼ਨ ਦੀਆ ਸਿਫ਼ਾਰਸ਼ਾਂ ਲਾਗੂ ਤਾਂ ਕੀ ਕਰਨਾ ਸੀ, ਖ਼ਤਮ ਹੀ ਕਰ ਦਿੱਤਾ ਹੈ | ਰੈਲੀ ਵਿਚ ਮੰਗ ਕੀਤੀ ਗਈ ਕਿ ਜੇਕਰ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤਿਖ ਕੀਤਾ ਜਾਵੇਗਾ | ਇਸ ਮੌਕੇ ਪਿ੍ਥੀਪਾਲ ਸਿੰਘ ਪ੍ਰਧਾਨ ਪੁਲਿਸ ਵੈੱਲਫੇਅਰ ਐਸੋ. ਸੰਗਰੂਰ, ਪਵਨ ਸ਼ਰਮਾ ਬਡਰੁੱਖਾ, ਮੇਲਾ ਸਿੰਘ ਪੁੰਨਾਵਾਲ, ਸੀਤਾ ਰਾਮ ਨੇ ਵੀ ਸੰਬੋਧਨ ਕੀਤਾ |