ਸੰਦੌੜ, 8 ਦਸੰਬਰ (ਗੁਰਪ੍ਰੀਤ ਸਿੰਘ ਚੀਮਾ) - ਸ਼ੋ੍ਰਮਣੀ ਅਕਾਲੀ ਦਲ ਦੀ ਜਨਰਲ ਸਕੱਤਰ ਅਤੇ ਹਲਕਾ ਮਲੇਰਕੋਟਲਾ ਤੋਂ ਇੰਚਾਰਜ ਬੀਬਾ ਜਾਹਿਦਾ ਸੁਲੇਮਾਨ ਨੇ ਅੱਜ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਕੁਠਾਲਾ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਜਥੇਦਾਰ ਤਰਲੋਚਨ ਸਿੰਘ ਧਲੇਰ ਕਲਾਂ ਅਤੇ ਬਲਾਕ ਸੰਮਤੀ ਖ਼ੁਰਦ ਤੋਂ ਅਕਾਲੀ ਦਲ ਦੇ ਉਮੀਦਵਾਰ ਬੀਬੀ ਬਲਜੀਤ ਕੌਰ ਪਤਨੀ ਵੈਦ ਨਰਿੰਦਰਪਾਲ ਸਿੰਘ ਦੁਲਮਾਂ ਕਲਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਦੇ ਹੋਏ ਲੋਕਾਂ ਨੂੰ ਅਕਾਲੀ ਦਲ ਦਾ ਸਾਥ ਦੇਣ ਦੀ ਅਪੀਲ ਕੀਤੀ | ਬੀਬਾ ਜਾਹਿਦਾ ਸੁਲੇਮਾਨ ਨੇ ਪਿੰਡ ਖ਼ੁਰਦ ਵਿਖੇ ਭਰਵੀਂ ਚੋਣ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੂਬੇ ਦੇ ਲੋਕਾਂ ਨੇ ਬਦਲਾਅ ਵਾਲੀ ਸਰਕਾਰ ਦਾ ਅਸਲ ਚਿਹਰਾ ਦੇਖ ਲਿਆ ਹੈ ਅਤੇ ਲੋਕਾਂ ਨੂੰ ਇਸ ਨਿਕੰਮੀ ਸਰਕਾਰ ਦੀ ਅਸਲੀਅਤ ਵੀ ਪਤਾ ਲੱਗ ਚੁੱਕੀ ਹੈ | ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਲੋਕ ਮੁੜ ਤੋਂ ਅਕਾਲੀ ਦਲ ਦੀ ਸਰਕਾਰ ਦੇ ਕੰਮਾਂ ਨੂੰ ਚੇਤੇ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਰਾਜ ਵਿਚ ਹਰ ਖੇਤਰ ਵਿਚ ਵਿਕਾਸ ਹੋਇਆ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚਾਰ ਸਾਲਾਂ ਵਿਚ ਸਿਵਾਏ ਝੂਠੇ ਲਾਰਿਆਂ ਤੋਂ ਪੰਜਾਬ ਦੇ ਲੋਕਾਂ ਦਾ ਕੱਖ ਨਹੀਂ ਸੰਵਾਰਿਆ | ਅਕਾਲੀ ਉਮੀਦਵਾਰ ਜਥੇਦਾਰ ਤਰਲੋਚਨ ਸਿੰਘ ਧਲੇਰ ਨੇ ਲੋਕਾਂ ਨੂੰ ਉਨ੍ਹਾਂ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਪਣੀ 50 ਸਾਲ ਦੀ ਰਾਜਨੀਤੀ ਵਿਚ ਕਦੇ ਵੀ ਲੋਕਾਂ ਦਾ ਸਾਥ ਨਹੀਂ ਛੱਡਿਆ ਸਗੋਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹਲਕੇ ਦੇ ਲੋਕਾਂ ਦੀ ਸੇਵਾ ਕੀਤੀ ਹੈ | ਇਸ ਮੌਕੇ ਆੜ੍ਹਤੀਆ ਬਾਰਾ ਸਿੰਘ ਖ਼ੁਰਦ, ਵੈਦ ਨਰਿੰਦਰਪਾਲ ਸਿੰਘ ਦੁਲਮਾਂ, ਰਾਜਵਿੰਦਰ ਸਿੰਘ, ਤਰਸਪਾਲ ਸਿੰਘ, ਜਥੇਦਾਰ ਜਸਪਾਲ ਸਿੰਘ ਧਲੇਰ ਖ਼ੁਰਦ, ਤੇਜਿੰਦਰਵੀਰ ਸਿੰਘ ਰਾਣੂ, ਹਰਵਿੰਦਰ ਸਿੰਘ ਰਾਣੂ, ਹਰਦੇਵ ਸਿੰਘ ਪੰਧੇਰ, ਮਿਸਤਰੀ ਜਸਵਿੰਦਰ ਸਿੰਘ ਚੁਹਾਣੇ, ਜਗਦੇਵ ਸਿੰਘ ਰਾਗੀ, ਠੇਕੇਦਾਰ ਹਾਕਮ ਸਿੰਘ, ਕੁਲਦੀਪ ਸਿੰਘ ਪੱਪੂ, ਡਾ. ਜਗਮੇਲ ਸਿੰਘ ਚੁਹਾਣੇ, ਸੁਖਪਾਲ ਸਿੰਘ ਰਾਣੂ, ਗੁਰਜੋਤ ਸਿੰਘ ਨੋਨੀ, ਤੀਰਥ ਸਿੰਘ ਖ਼ੁਰਦ, ਹਰਗੁਰਚੇਤ ਸਿੰਘ ਆਦਿ ਹਾਜ਼ਰ ਸਨ |