14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਕਿਸਾਨ ਯੂਨੀਅਨ ਨੇ ਘੇਰਿਆ ਬਿਜਲੀ ਗਰਿੱਡ <br/>

ਕੁੱਪ ਕਲਾਂ ਵਿਖੇ ਸਥਿਤ ਗਰਿੱਡ ਅੱਗੇ ਧਰਨਾ ਦੇ ਨਾਅਰੇਬਾਜ਼ੀ ਕਰਦੀ ਹੋਈ ਕਿਸਾਨ ਯੂਨੀਅਨ | ਤਸਵੀਰ: ਝੱਲ <br/> 09-12-2025
ਕੁੱਪ ਕਲਾਂ, 8 ਦਸੰਬਰ (ਸੁਖਜਿੰਦਰ ਸਿੰਘ ਝੱਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਬਿਜਲੀ ਬਿੱਲ 2025 ਦੇ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦਿਆਂ ਕੁੱਪ ਕਲਾਂ ਵਿਖੇ ਸਥਿਤ ਬਿਜਲੀ ਗਰਿੱਡ ਦਾ ਘਿਰਾਓ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂ ਜਗਤਾਰ ਸਿੰਘ ਸਰੌਦ, ਹਰਜਿੰਦਰ ਸਿੰਘ ਸਰੌਦ, ਹਰਜਿੰਦਰ ਸਿੰਘ ਭੋਗੀਵਾਲ ਆਦਿ ਨੇ ਆਖਿਆ ਕਿ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਵਿਚ ਪੰਜਾਬ ਸਰਕਾਰ ਭਾਈਵਾਲ ਹੋ ਕੇ ਉਨ੍ਹਾਂ ਦਾ ਬਾਖ਼ੂਬੀ ਸਾਥ ਦੇ ਰਹੀ ਹੈ ਜਿਸ ਦਾ ਨਤੀਜਾ ਕਿਸਾਨਾਂ ਨੂੰ ਖੱਜਲ ਖੁਆਰ ਕਰਨ ਲਈ ਮੋਟਰਾਂ ਉੱਤੇ ਚਿੱਪ ਵਾਲੇ ਲਾਏ ਜਾ ਰਹੇ ਹਨ , ਜਿਸ ਦਾ ਕਿਸਾਨ ਯੂਨੀਅਨ ਵਲੋਂ ਪੁਰਜ਼ੋਰ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਜਦੋਂ ਤੱਕ ਇਹ ਨਾਦਰਸ਼ਾਹੀ ਫ਼ਰਮਾਨ ਸਰਕਾਰ ਵਾਪਸ ਨਹੀਂ ਲੈਂਦੀ ਉਦੋਂ ਤੱਕ ਇਹ ਵਿਰੋਧ ਇਸੇ ਤਰ੍ਹਾਂ ਜਾਰੀ ਰਹੇਗਾ ਕਿਉਂਕਿ ਕਰਜ਼ੇ ਦੀ ਮਾਰ ਹੇਠ ਆਈ ਅਤੇ ਕੁਦਰਤੀ ਕਰੋਪੀਆਂ ਦੇ ਨਾਲ ਬੁਰੀ ਤਰ੍ਹਾਂ ਬਰਬਾਦੀ ਦੇ ਕੰਢੇ ਪੁੱਜ ਚੁੱਕੀ ਕਿਸਾਨੀ ਜਮਾਤ ਨੂੰ ਸਰਕਾਰਾਂ ਖ਼ਤਮ ਕਰਨ ਦੇ ਰਾਹ ਤੁਰੀਆਂ ਹੋਈਆਂ ਹਨ ਕਿਉਂਕਿ ਕਾਰਪੋਰੇਟ ਘਰਾਣਿਆਂ ਦੀ ਖੇਤੀ ਸੈਕਟਰ ਉੱਤੇ ਬੁਰੀ ਨਜ਼ਰ ਹੈ ਅਤੇ ਉਹ ਇਸ ਤੇ ਹਰ ਸੰਭਵ ਹੀਲਾ ਵਰਤ ਕੇ ਕਾਬਜ਼ ਹੋਣਾ ਚਾਹੁੰਦੇ ਹਨ ਪਰ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ | ਕਿਸਾਨ ਯੂਨੀਅਨ ਵੱਲੋਂ ਲਗਾਏ ਇਸ ਰੋਸ ਧਰਨੇ ਵਿਚ 13 ਪਿੰਡਾਂ ਦੀਆਂ ਇਕਾਈਆਂ ਨੇ ਵੱਧ ਚੜ ਕੇ ਸ਼ਿਰਕਤ ਕੀਤੀ ਇਸ ਮੌਕੇ ਮਾਣਾ ਨੱਥੂਮਾਜਰਾ, ਗੁਰਮੇਲ ਕੌਰ ਦੁਲਮਾ, ਕੌਰ ਸਿੰਘ ਸੋਹੀ, ਜੇ ਈ ਜਗਮੇਲ ਸਿੰਘ ਸਰੌਦ, ਕੁਲਵਿੰਦਰ ਸਿੰਘ ਲਾਈਨਮੈਨ ਆਦਿ ਨੇ ਸ਼ਿਰਕਤ ਕੀਤੀ |

ਪਿਛਲੀ ਖ਼ਬਰ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਨੇ ਕੀਤਾ ਰੋਸ ਪ੍ਰਦਰਸ਼ਨ, ਏ.ਡੀ.ਸੀ. ਨੂੰ ਦਿੱਤਾ ਮੰਗ-ਪੱਤਰ <br/> ਅਗਲੀ ਖ਼ਬਰ ਐੱਸ.ਡੀ.ਓ. ਪਾਵਰਕਾਮ ਦਫ਼ਤਰ ਅੱਗੇ ਬਿਜਲੀ ਬਿਲ ਦੀਆਂ ਕਾਪੀਆਂ ਸਾੜੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।