24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਢੀਂਡਸਾ ਨੇ ਬਾਦਲ ਦਲ ਤੇ ਕਾਂਗਰਸ ਨੂੰ ਲੈ ਕੇ ਕੀਤੀ ਸਖ਼ਤ ਟਿੱਪਣੀ

ਅਜੀਤ ਡੈਸਕ 05-12-2025
ਛਾਜਲੀ, 4 ਦਸੰਬਰ (ਅਜਾਇਬ ਸਿੰਘ ਨੀਲੋਵਾਲ) -ਪੰਜਾਬ ਵਿਚ ਜ਼ਿਲ•ਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀ ਗਰਮਾਹਟ ਤੇਜ਼ ਹੈ | ਅੱਜ ਜ਼ਿਲ•ਾ ਸੰਗਰੂਰ ਦੇ ਜ਼ਿਲ•ਾ ਪ੍ਰੀਸ਼ਦ ਜੋਨ ਛਾਜਲੀ ਤੋਂ ਸ਼੍ਰੀਮਤੀ ਜਸਪਾਲ ਕੌਰ (ਪਤਨੀ ਸ੍ਰ. ਗੁਰਸੇਵਕ ਸਿੰਘ ਧਾਲੀਵਾਲ) ਅਤੇ ਜੋਨ ਗੋਬਿੰਦਗੜ•ਜੇਜੀਆ ਤੋਂ ਬਲਾਕ ਸੰਮਤੀ ਲਈ ਜਸਪਾਲ ਕੌਰ (ਪਤਨੀ ਰੋਹੀ ਸਿੰਘ) ਦੇ ਹੱਕ ਵਿਚ ਸਾਬਕਾ ਖਜਾਨਾ ਮੰਤਰੀ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਵੋਟਰਾਂ ਨੂੰ ਸੰਬੋਧਨ ਕੀਤਾ | ਸ: ਢੀਂਡਸਾ ਨੇ ਆਪਣੇ ਭਾਸ਼ਣ ਦੌਰਾਨ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਪੰਥ ਦੋਖੀ ਬਾਦਲ ਜੁੰਡਲੀ ਨੂੰ ਮੂੰਹ ਨਾ ਲਾਉਣ, ਜਿਨ•ਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਭਗੌੜੇ ਬਣੇ | ਉਨ•ਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਭਲਾ ਨਹੀਂ ਕੀਤਾ ਅਤੇ ਕਾਂਗਰਸ ਨੇ ਕਦੇ ਵੀ ਪੰਜਾਬ ਵਾਸੀਆਂ ਦੀ ਭਲਾਈ ਲਈ ਕੰਮ ਨਹੀਂ ਕੀਤਾ | ਇਸ ਲਈ ਵੋਟਰਾਂ ਨੂੰ ਆਪਣੇ ਉਮੀਦਵਾਰਾਂ ਨੂੰ ਜਿਤਵਾਉਣ ਅਤੇ ਸਿੱਖ ਪੰਥ ਨੂੰ ਚੜ•ਦੀ ਕਲਾ ਵਿਚ ਰੱਖਣ ਦੀ ਅਪੀਲ ਕੀਤੀ |

ਪਿਛਲੀ ਖ਼ਬਰ ਕਾਂਝਲਾ ਨੇ 'ਆਪ' ਵਲੋਂ ਨਾਮਜ਼ਦਗੀ ਪੱਤਰ ਭਰੇ <br/> ਅਗਲੀ ਖ਼ਬਰ ਆਬਜ਼ਰਵਰ ਵਲੋਂ ਕਮਿਸ਼ਨਰ, ਏ.ਡੀ.ਸੀ., ਰਿਟਰਨਿੰਗ ਅਫ਼ਸਰਾਂ ਅਤੇ ਪੁਲਿਸ ਪ੍ਰਸ਼ਾਸਨਿਕ ਸਮੇਤ ਸਮੂਹ ਚੋਣ ਅਧਿਕਾਰੀਆਂ ਨਾਲ ਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।