ਭਵਾਨੀਗੜ੍ਹ, 3 ਦਸੰਬਰ (ਰਣਧੀਰ ਸਿੰਘ ਫੱਗੂਵਾਲਾ)-ਸਥਾਨਕ ਪੁਲਿਸ ਵਲੋਂ ਇਕ ਮਹੀਨੇ 9 ਮਾਮਲੇ ਦਰਜ਼ ਕਰਦਿਆਂ 14 ਵਿਅਕਤੀਆਂ ਨੂੰ ਕਾਬੂ ਕਰਨ, 90 ਗਰਾਂਟ ਚਿੱਟਾ, ਸਾਢੇ 5 ਕਿੱਲੋ ਭੁੱਕੀ, 8 ਨਸ਼ੀਲੇ ਟੀਕੇ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ | ਸਬ ਡਿਵੀਜ਼ਨ ਭਵਾਨੀਗੜ੍ਹ ਦੇ ਡੀ.ਐਸ.ਪੀ ਰਾਹੁਲ ਕੌਸ਼ਲ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਪੁਲਿਸ ਵਲੋਂ ਨਵੰਬਰ ਮਹੀਨੇ ਦੌਰਾਨ ਐਨ.ਡੀ.ਪੀ.ਐਸ ਐਕਟ ਅਧੀਨ 09 ਮਾਮਲੇ ਦਰਜ ਕਰਦਿਆਂ 14 ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਤੋਂ 90 ਗ੍ਰਾਮ ਹੈਰੋਇਨ ਚਿੱਟਾ, 5 ਕਿੱਲੋ 500 ਗ੍ਰਾਮ ਭੁੱਕੀ ਚੂਰਾ ਪੋਸਤ ਅਤੇ 08 ਨਸ਼ੀਲੇ ਟੀਕੇ ਬਰਾਮਦ ਕਰਦਿਆਂ ਆਬਕਾਰੀ ਐਕਟ ਅਧੀਨ ਕੁੱਲ 02 ਮੁਕੱਦਮੇ ਦਰਜ ਕਰਨ ਉਪਰੰਤ 02 ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਤੋਂ 5 ਦਰਜਨ ਬੋਤਲਾਂ ਹਰਿਆਣਾ ਸ਼ਰਾਬ ਬਰਾਮਦ ਕਰਨ ਤੋਂ ਇਲਾਵਾ ਸ਼ਹਿਰ ਦੇ ਇਕ ਘਰ ਵਿਚ ਵੜ ਕੇ ਰਾਈਫ਼ਲ ਚੋਰੀ ਕਰਨ 'ਤੇ 3 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਦਿਆਂ ਇਨ੍ਹਾਂ ਤੋਂ ਰਾਈਫ਼ਲ ਅਤੇ ਕਾਰਤੂਸ ਬਰਾਮਦ ਕਰਨ 13ਨਵੰਬਰ ਨੂੰ ਠੇਕੇ 'ਤੇ ਹੋਈ ਖੋਹ ਦੇ ਜ਼ਿੰਮੇਵਾਰ ਨੂੰ ਕਾਬੂ ਕਰ ਕੇ ਪੈਸੇ ਬਰਾਮਦ ਕਰਵਾਉਣ, ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ 02 ਪੈਡਲਰਾਂ ਦੇ ਖ਼ਿਲਾਫ਼ ਕਾਰਵਾਈ ਕਰਨ, ਨਸ਼ਾ ਕਰਦੇ 35 ਵਿਅਕਤੀਆਂ ਦੀ ਜਾਂਚ ਕਰਵਾ ਕੇ ਦਵਾਈ ਦਿਵਾਉਣ ਅਤੇ 02 ਨੂੰ ਨਸ਼ਾ ਛਡਾਓ ਕੇਂਦਰ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ | ਉਨ੍ਹਾਂ ਕਿਹਾ ਕਿ ਮਾੜੇ ਅਨਸਰਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਮਾੜੇ ਕੰਮ ਕਰਨ ਤੋਂ ਰੋਕਣ ਲਈ ਪੁਲਿਸ ਪੂਰੀ ਤਰ੍ਹਾਂ ਤਿਆਰ ਹੈ | ਉਨ੍ਹਾਂ ਨਸ਼ਾ ਤਸਕਰਾਂ ਨੂੰ ਤਾੜਨਾ ਕੀਤੀ ਕਿ ਨਸ਼ਿਆਂ ਦਾ ਧੰਦਾ ਬੰਦ ਕਰ ਦੇਣ ਨਹੀਂ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ |