22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਬਲਾਕ ਸੰਮਤੀ ਚੋਣਾਂ: ਨਾਮਜ਼ਦਗੀਆਂ ਭਰਨੀਆਂ ਦੀ ਚਾਲ ਮੱਠੀ, ਪਾਰਟੀਆਂ ਉਮੀਦਵਾਰ ਲੱਭਣ ਲਈ ਘਰ-ਘਰ ਦਸਤਕ ਦੇਣ ਲੱਗੀਆਂ

ਅਜੀਤ ਡੈਸਕ 04-12-2025
ਸ਼ੇਰਪੁਰ, 3 ਦਸੰਬਰ (ਮੇਘ ਰਾਜ ਜੋਸ਼ੀ)- ਪੰਜਾਬ ਰਾਜ ਚੋਣ ਕਮਿਸ਼ਨ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ 14 ਦਸੰਬਰ ਨੂੰ ਹੋਣੀਆਂ ਨਿਰਧਾਰਿਤ ਹਨ, ਜਦਕਿ ਨਾਮਜ਼ਦਗੀ ਭਰਨ ਦੀ ਅੰਤਿਮ ਤਰੀਕ 4 ਦਸੰਬਰ ਰੱਖੀ ਗਈ ਹੈ | ਤਰੀਕ ਖ਼ਤਮ ਹੋਣ ਤੋਂ ਇਕ ਦਿਨ ਪਹਿਲਾਂ ਹੀ ਬਲਾਕ ਸ਼ੇਰਪੁਰ ਵਿਚ ਬਲਾਕ ਸੰਮਤੀ ਲਈ ਨਾਮਜ਼ਦਗੀ ਦਾਖਲ ਕਰਨ ਦੀ ਚਾਲ ਹੌਲੀ ਨਜ਼ਰ ਆ ਰਹੀ ਹੈ | ਹੁਣ ਤੱਕ ਬਲਾਕ ਸ਼ੇਰਪੁਰ ਵਿਚ ਸਿਰਫ਼ 12 ਉਮੀਦਵਾਰਾਂ ਨੇ ਹੀ ਆਪਣੇ ਕਾਗ਼ਜ਼ ਦਾਖਲ ਕਰਵਾਏ ਹਨ | ਸਭ ਤੋਂ ਵੱਧ ਨਾਮਜ਼ਦਗੀਆਂ ਆਜ਼ਾਦ ਉਮੀਦਵਾਰਾਂ ਵੱਲੋਂ ਦਾਖਲ ਹੋਈਆਂ ਹਨ, ਜਦਕਿ ਸ਼੍ਰੋਮਣੀ ਅਕਾਲੀ ਦਲ ਨੇ ਵੀ ਵਧੀਆ ਹਿੱਸੇਦਾਰੀ ਦਰਜ ਕਰਵਾਈ ਹੈ | ਦਾਖਲ ਕੀਤੀਆਂ ਨਾਮਜ਼ਦਗੀਆਂ ਵਿਚ ਪਿੰਡ ਬੜੀ ਤੋਂ 3, ਖੇੜੀ ਤੋਂ 1, ਸ਼ੇਰਪੁਰ ਤੋਂ 1, ਸਲੇਮਪੁਰ ਤੋਂ 1, ਬਾਲੀਆਂ ਤੋਂ 2, ਕਾਤਰੋਂ ਤੋਂ 1, ਮੂਲੋਵਾਲ ਤੋਂ 1 ਅਤੇ ਈਨਾ ਬਾਜਵਾ ਤੋਂ 2 ਉਮੀਦਵਾਰਾਂ ਨੇ ਫਾਰਮ ਜਮ੍ਹਾ ਕਰਵਾਏ ਹਨ | ਜ਼ਿਕਰਯੋਗ ਹੈ ਕਿ ਸਤਾਧਾਰੀ ਧਿਰ ਸਮੇਤ ਵੱਖ-ਵੱਖ ਰਾਜਨੀਤਿਕ ਪਾਰਟੀਆਂ ਪਿੰਡਾਂ ਵਿਚ ਆਪਣੇ ਉਮੀਦਵਾਰ ਤਿਆਰ ਕਰਨ ਲਈ ਘਰ-ਘਰ ਸੰਪਰਕ ਕਰ ਰਹੀਆਂ ਹਨ | ਪਰ ਲੋਕਾਂ ਵਿਚ ਇਨ੍ਹਾਂ ਚੋਣਾਂ ਪ੍ਰਤੀ ਖ਼ਾਸ ਉਤਸ਼ਾਹ ਨਹੀਂ ਦੇਖਣ ਨੂੰ ਮਿਲ ਰਿਹਾ, ਜਿਸ ਕਾਰਨ ਪਾਰਟੀਆਂ ਨੂੰ ਉਮੀਦਵਾਰ ਲੱਭਣ ਵਿਚ ਵੀ ਮੁਸ਼ਕਲਾਂ ਪੈ ਰਹੀਆਂ ਹਨ | ਚੋਣ ਤਰੀਕ ਨੇੜੇ ਆਉਣ ਨਾਲ ਅਗਲੇ 24 ਘੰਟਿਆਂ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ, ਕਿਉਂਕਿ ਦੇਰ ਨਾਲ ਹੀ ਸਿਆਸੀ ਗਤੀਵਿਧੀਆਂ ਤੇਜ਼ ਹੋਣ ਦੀ ਉਮੀਦ ਹੈ |
ਪਿਛਲੀ ਖ਼ਬਰ ਪੁਲਿਸ ਨੇ 9 ਮਾਮਲੇ ਦਰਜ ਕਰਦਿਆਂ 14 ਵਿਅਕਤੀਆਂ ਨੂੰ ਕੀਤਾ ਕਾਬੂ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਚੋਣਾਂ 'ਚ ਸ਼ਾਨਦਾਰ ਜਿੱਤ ਹਾਸਿਲ ਕਰੇਗਾ- ਜਥੇਦਾਰ ਕਾਤਰੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।