22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਜ਼ਿਲ੍ਹਾ ਪੱਧਰੀ ਸਾਇੰਸ ਪ੍ਰਦਰਸ਼ਨੀ 'ਚ ਰਾਜੋਮਾਜਰਾ ਸਕੂਲ ਅੱਵਲ

ਅਜੀਤ ਡੈਸਕ 04-12-2025
ਮੂਲੋਵਾਲ, 3 ਦਸੰਬਰ (ਰਤਨ ਸਿੰਘ ਭੰਡਾਰੀ)-ਸਰਕਾਰੀ ਕੁੜੀਆਂ ਸਕੂਲ, ਸੰਗਰੂਰ ਵਿਖੇ ਆਯੋਜਿਤ ਜ਼ਿਲ੍ਹਾ ਸਾਇੰਸ ਪ੍ਰਦਰਸ਼ਨੀ ਵਿਚ ਸਰਕਾਰੀ ਹਾਈ ਸਕੂਲ ਰਾਜੋਮਾਜਰਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾਂ ਸਥਾਨ 'ਤੇ ਕਬਜ਼ਾ ਕੀਤਾ | ਸਕੂਲ ਦੀ ਦਸਵੀਂ ਜਮਾਤ ਦੀ ਮਿਹਨਤੀ ਵਿਦਿਆਰਥਣ ਕਮਲਦੀਪ ਕੌਰ ਨੇ ਮੁੱਖ ਅਧਿਆਪਕ ਵਿਪਨ ਕੁਮਾਰ ਗਰਗ ਅਤੇ ਗਣਿਤ ਅਧਿਆਪਕ ਰੋਹਿਤ ਕੁਮਾਰ ਦੀ ਅਗਵਾਈ ਹੇਠ ਇਹ ਕਾਮਯਾਬੀ ਹਾਸਲ ਕੀਤੀ | ਇਸ ਜਿੱਤ ਨਾਲ ਕਮਲਦੀਪ ਕੌਰ ਨੇ ਨਾ ਸਿਰਫ਼ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ, ਸਗੋਂ ਪੂਰੇ ਇਲਾਕੇ ਦਾ ਮਾਣ ਵੀ ਵਧਾਇਆ ਹੈ | ਦੱਸਣਯੋਗ ਹੈ ਕਿ ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ ਵਿਚ ਵੀ ਕਮਲਦੀਪ ਕੌਰ ਨੇ ਪਹਿਲਾਂ ਸਥਾਨ ਪ੍ਰਾਪਤ ਕਰ ਕੇ ਅਗਲੇ ਪੱਧਰ ਲਈ ਆਪਣੀ ਯੋਗਤਾ ਸਾਬਤ ਕੀਤੀ ਸੀ | ਜ਼ਿਲ੍ਹਾ ਪੱਧਰ 'ਤੇ ਵੀ ਮਨੋਰੰਜਨਾਤਮਕ ਗਣਿਤ ਤਹਿਤ ਇਸ ਦੇ ਮਾਡਲ ਅਤੇ ਵਿਗਿਆਨਕ ਸੋਚ ਨੇ ਨਿਰਨਾਇਕ ਮੰਡਲ ਨੂੰ ਖੂਬ ਪ੍ਰਭਾਵਿਤ ਕੀਤਾ | ਸਕੂਲ ਪ੍ਰਬੰਧਕ ਮੰਡਲ ਨੇ ਕਮਲਦੀਪ ਕੌਰ ਦੀ ਸਫਲਤਾ ਨੂੰ ਵਿਦਿਆਰਥੀ ਮਿਹਨਤ, ਅਧਿਆਪਕਾਂ ਦੇ ਸਹਿਯੋਗ ਅਤੇ ਸਕੂਲ ਦੇ ਅਨੁਸ਼ਾਸਨ ਦਾ ਨਤੀਜਾ ਦੱਸਿਆ ਹੈ | ਮੁੱਖ ਅਧਿਆਪਕ ਵਿਪਨ ਕੁਮਾਰ ਗਰਗ ਨੇ ਕਿਹਾ ਕਿ ਇਹ ਜਿੱਤ ਵਿਦਿਆਰਥਣ ਦੀ ਲਗਨ, ਨਿਸ਼ਠਾ ਅਤੇ ਸਤਤ ਮਿਹਨਤ ਦਾ ਸਫਲ ਨਤੀਜਾ ਹੈ | ਉਨ੍ਹਾਂ ਸਕੂਲ ਦੇ ਹੋਰ ਵਿਦਿਆਰਥੀਆਂ ਨੂੰ ਵੀ ਇਸ ਪ੍ਰੇਰਣਾਦਾਇਕ ਕਾਮਯਾਬੀ ਤੋਂ ਸਿਖਰਾਂ ਛੂਹਣ ਦੀ ਪ੍ਰੇਰਨਾ ਲਈ ਸ਼ੁੱਭਕਾਮਨਾਵਾਂ ਦਿੱਤੀਆਂ |
ਪਿਛਲੀ ਖ਼ਬਰ ਕਿਸਾਨ ਯੂਨੀਅਨ ਦੀ ਮੀਟਿੰਗ ਅਗਲੀ ਖ਼ਬਰ ਅੰਗੀਠੀ, ਕੋਲੇ ਵਾਲਾ ਹੀਟਰ, ਜਾਂ ਕਿਸੇ ਵੀ ਬਾਲਣ-ਅਧਾਰਿਤ ਹੀਟਰ ਲਾ ਕੇ ਬੰਦ ਕਮਰਿਆਂ 'ਚ ਸੌਣ ਤੋਂ ਸਖ਼ਤੀ ਨਾਲ ਕੀਤਾ ਜਾਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।